ਓਟਾਵਾ- ਕੈਨੇਡਾ ਦੇ ਵੈਨਕੂਵਰ ਟਾਪੂ ‘ਚ ਸੋਮਵਾਰ ਰਾਤ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਹ ਝਟਕੇ ਪੰਜ ਵਾਰ ਮਹਿਸੂਸ ਕੀਤੇ ਗਏ।
ਸਾਰੇ ਪੰਜ ਭੂਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ ‘ਚ ਪੰਜ ਕਿਲੋਮੀਟਰ ਦੀ ਡੂੰਘਾਈ ‘ਚ ਤੇ ਪੋਰਟ ਹਾਰਡੀ ਤੋਂ 100 ਕਿਲੋਮੀਟਰ ਦੂਰ ਸੀ। ਇਸ ਕਾਰਨ ਸੁਨਾਮੀ ਸੰਬੰਧੀ ਕੋਈ ਵੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਤੇ ਨਾਂ ਹੀ ਕੋਈ ਨੁਕਸਾਨ ਦੀ ਖਬਰ ਆਈ ਹੈ।
ਕੈਨੇਡਾ ਵੱਲੋਂ ਰਿਕਟਰ ਸਕੇਲ ‘ਤੇ ਭੂਚਾਲ ਦੀ ਮਾਪੀ ਗਈ ਤੀਬਰਤਾ:
5.1 (8:44 a.m. PT).
5.6 (11:13 a.m.).
5.8 (11:49 a.m.).
6.0 (12:56 p.m.).
4.8 (3:38 p.m.).