ਪਰਿਵਾਰ ਨੇ 30 ਸਾਲ ਪਹਿਲਾਂ ਮਰੀ ਧੀ ਦੇ ਰਿਸ਼ਤੇ ਲਈ ਦਿੱਤਾ ਇਸ਼ਤਿਹਾਰ, ਰੱਖੀਆਂ ਸ਼ਰਤਾਂ, ਕਾਰਨ ਸੁਣ ਕੇ ਹੋ ਜਾਓਗੇ ਹੈਰਾਨ

Prabhjot Kaur
4 Min Read

ਇੱਕ ਪਰਿਵਾਰ ਨੇ 30 ਸਾਲ ਪਹਿਲਾਂ ਮਰ ਚੁੱਕੀ ਆਪਣੀ ਧੀ ਦੇ ਵਿਆਹ ਲਈ ਅਖਬਾਰ ‘ਚ ਇਸ਼ਤਿਹਾਰ ਦਿੱਤਾ ਹੈ। ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਉਹ ਆਪਣੀ ਮ੍ਰਿਤਕ ਧੀ ਲਈ ਲਾੜਾ ਲੱਭ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਲੜਕੀ ਦਾ ਵੇਰਵਾ ਵੀ ਦਿੱਤਾ। ਅਖਬਾਰ ਦਾ ਇਹ ਇਸ਼ਤਿਹਾਰ ਕੁਝ ਹੀ ਦੇਰ ਵਿਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਬਾਅਦ ਵਿੱਚ ਪਰਿਵਾਰ ਨੇ ਇਸ ਦਾ ਕਾਰਨ ਵੀ ਦੱਸਿਆ।

ਲਾੜਾ ਚਾਹੀਦਾ, ਦੁਲਹਨ ਚਾਹੀਦੀ… ਤੁਸੀਂ ਅਖਬਾਰਾਂ ਵਿੱਚ ਅਜਿਹੇ ਕਈ ਇਸ਼ਤਿਹਾਰ ਦੇਖੇ ਹੋਣਗੇ। ਜੋ ਲੋਕ ਲਾੜਾ ਜਾਂ ਲਾੜੀ ਲੱਭ ਰਹੇ ਹਨ, ਉਹ ਅਖਬਾਰ ਵਿਚ ਇਸ਼ਤਿਹਾਰ ਦਿੰਦੇ ਹਨ, ਤਾਂ ਜੋ ਉਨ੍ਹਾਂ ਨੂੰ ਯੋਗ ਸਾਥੀ ਮਿਲ ਸਕੇ। ਪਰ ਇਨ੍ਹੀਂ ਦਿਨੀਂ ਕਰਨਾਟਕ ਦੇ ਇੱਕ ਅਖਬਾਰ ਵਿੱਚ ਦਿੱਤਾ ਗਿਆ ਵਿਆਹ ਦਾ ਇੱਕ ਇਸ਼ਤਿਹਾਰ ਵਾਇਰਲ ਹੋਇਆ ਹੈ, ਜਿਸ ਵਿੱਚ ਇੱਕ ਪਰਿਵਾਰ 30 ਸਾਲ ਪਹਿਲਾਂ ਮਰਨ ਵਾਲੀ ਆਪਣੀ ਧੀ ਲਈ ਯੋਗ ਵਰ ਲੱਭ ਰਿਹਾ ਹੈ। ਪਰਿਵਾਰ ਆਪਣੀ ਮ੍ਰਿਤਕ ਧੀ ਲਈ ਯੋਗ ਲਾੜੇ ਦੀ ਤਲਾਸ਼ ਕਰ ਰਿਹਾ ਹੈ। ਪਰ ਇਸਦੇ ਲਈ ਉਹਨਾਂ ਨੇ ਇੱਕ ਸ਼ਰਤ ਵੀ ਰੱਖੀ ਹੈ ਕਿ ਲਾੜਾ ਕਿਹੋ ਜਿਹਾ ਹੋਣਾ ਚਾਹੀਦਾ ਹੈ।

ਇੱਕ ਅਜੀਬ ਮਾਮਲਾ ਦੱਖਣ ਕੰਨੜ ਦੇ ਪੁੱਟੂਰ ਇਲਾਕੇ ਦਾ ਹੈ। ਇੱਥੇ ਇੱਕ ਪਰਿਵਾਰ ਨੇ ਸਥਾਨਕ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਕਿ ਉਨ੍ਹਾਂ ਦੀ ਧੀ ਦੀ 30 ਸਾਲ ਪਹਿਲਾਂ ਮੌਤ ਹੋ ਗਈ ਸੀ। ਇਸਦੇ ਲਈ ਸਾਨੂੰ ਇੱਕ ਲਾੜਾ ਚਾਹੀਦਾ ਹੈ ਜੋ 30 ਸਾਲ ਪਹਿਲਾਂ ਮਰ ਗਿਆ ਹੋਵੇ। ਜੇਕਰ ਕੋਈ ਅਜਿਹਾ ਮੁੰਡਾ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਅਖਬਾਰ ਵਿੱਚ ਇਸ ਇਸ਼ਤਿਹਾਰ ਦੇ ਨਾਲ ਹੀ ਮ੍ਰਿਤਕ ਲੜਕੀ ਦੇ ਵੇਰਵੇ ਵੀ ਲਿਖੇ ਗਏ ਹਨ। ਇਹ ਖਬਰ ਯਕੀਨੀ ਤੌਰ ‘ਤੇ ਤੁਹਾਨੂੰ ਹੈਰਾਨ ਕਰ ਦੇਵੇਗੀ। ਪਰ ਪੁਤੁਰ ਇਲਾਕੇ ਦੇ ਲੋਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਕਿਉਂਕਿ ਇੱਥੇ ਇੱਕ ਪਰੰਪਰਾ ਹੈ ਕਿ ਮਰੇ ਹੋਏ ਲੋਕਾਂ ਦਾ ਵਿਆਹ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ।

ਪਰ ਵਿਆਹ ਸਿਰਫ ਉਨ੍ਹਾਂ ਮਰੇ ਹੋਏ ਲੋਕਾਂ ਲਈ ਕਰਵਾਏ ਜਾਂਦੇ ਹਨ ਜੋ ਕੁਆਰੇ ਹੀ ਮਰ ਗਏ  ਸਨ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਬੱਚਿਆਂ ਦੀਆਂ ਆਤਮਾਵਾਂ ਨੂੰ ਮੁਕਤੀ ਮਿਲਦੀ  ਹੈ। ਸਾਲਾਂ ਤੋਂ ਚਲੀ ਆ ਰਹੀ ਇਹ ਪਰੰਪਰਾ ਅੱਜ ਵੀ ਇੱਥੇ ਜਾਰੀ ਹੈ। ਇਸ ਨੂੰ ‘ਕੁਲੇ ਮਾਦੀਮ’ ਜਾਂ ‘ਪ੍ਰੇਥਾ ਮਦੁਵੇ’ ਕਿਹਾ ਜਾਂਦਾ ਹੈ ਯਾਨੀ ਰੂਹਾਂ ਦਾ ਵਿਆਹ। ਇਹ ਤੁਲੁਨਾਡੂ-ਦੱਖਣੀ ਕੰਨੜ ਅਤੇ ਉਡੁਪੀ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਪ੍ਰਚਲਿਤ ਹੈ।

- Advertisement -

ਇਸ਼ਤਿਹਾਰ ਦੇਣ ਵਾਲੇ ਪਰਿਵਾਰ ਨੇ ਕਿਹਾ, ‘ਪਿਛਲੇ ਹਫ਼ਤੇ ਸਥਾਨਕ ਅਖਬਾਰ ਵਿਚ ਇਸ ਦਾ ਇਸ਼ਤਿਹਾਰ ਦਿੱਤਾ ਗਿਆ ਸੀ। ਹਾਲਾਂਕਿ, ਕਿਸੇ ਨੇ ਇਹ ਇਸ਼ਤਿਹਾਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ ਹੈ। ਅਖਬਾਰ ਵਿੱਚ ਇਸ਼ਤਿਹਾਰ ਛਪਣ ਤੋਂ ਬਾਅਦ ਕਰੀਬ 50 ਲੋਕਾਂ ਨੇ ਸਾਨੂੰ ਆਪਣੇ ਰਿਸ਼ਤੇ ਭੇਜ ਦਿੱਤੇ। ਜਲਦੀ ਹੀ ਅਸੀਂ ਰਸਮ ਨਿਭਾਉਣ ਦੀ ਤਰੀਕ ਤੈਅ ਕਰਾਂਗੇ।

ਉਹਨਾਂ ਨੇ ਦੱਸਿਆ ਕਿ ਪੰਜ ਸਾਲਾਂ ਤੋਂ ਉਹ ਰਸਮ ਨਿਭਾਉਣ ਲਈ ਢੁਕਵੇਂ ਮੁੰਡੇ ਦੀ ਭਾਲ ਕਰ ਰਹੇ ਸਨ। ਉਨ੍ਹਾ ਕਿਹਾ, ‘ਇਸ਼ਤਿਹਾਰ ਦਿੰਦੇ ਸਮੇਂ ਸਾਨੂੰ ਡਰ ਸੀ ਕਿ ਸਾਨੂੰ ਟ੍ਰੋਲ ਕੀਤਾ ਜਾਵੇਗਾ। ਪਰ ਦਿਲਚਸਪ ਗੱਲ ਇਹ ਹੈ ਕਿ ਵੱਖ-ਵੱਖ ਜਾਤਾਂ ਦੇ ਕਈ ਲੋਕਾਂ ਨੇ ਸਾਡੇ ਨਾਲ ਸੰਪਰਕ ਵੀ ਕੀਤਾ ਹੈ। ਫਿਰ ਸਾਨੂੰ ਪਤਾ ਲੱਗਾ ਕਿ ਲੋਕ ਇਸ ਪਰੰਪਰਾ ਦਾ ਪਾਲਣ ਕਰਦੇ ਹਨ ਅਤੇ ਇਸ ਵਿਚ ਵਿਸ਼ਵਾਸ ਰੱਖਦੇ ਹਨ।

Share this Article
Leave a comment