Home / ਓਪੀਨੀਅਨ / ਕਿਸਾਨਾਂ ਲਈ ਕੀਮਤੀ ਜਾਣਕਾਰੀ : ਜੈਵਿਕ ਕੀਟ-ਸੁਰੱਖਿਆ (ਬਾਇਓਕੰਟ੍ਰੋਲ) ਤੇ ਵਾਤਾਵਰਨ-ਅਨੁਕੂਲ ਵਿਕਲਪ

ਕਿਸਾਨਾਂ ਲਈ ਕੀਮਤੀ ਜਾਣਕਾਰੀ : ਜੈਵਿਕ ਕੀਟ-ਸੁਰੱਖਿਆ (ਬਾਇਓਕੰਟ੍ਰੋਲ) ਤੇ ਵਾਤਾਵਰਨ-ਅਨੁਕੂਲ ਵਿਕਲਪ

ਖੇਤੀ ਫਸਲਾਂ ਦੀ ਵੱਧ ਪੈਦਾਵਾਰ ਲੈਣ ਵਿੱਚ ਹਾਨੀਕਾਰਕ ਕੀੜੇ ਇੱਕ ਮੁੱਖ ਅੜਿੱਕਾ ਹਨ। ਆਮ ਤੌਰ ‘ਤੇ ਇਨ੍ਹਾਂ ਕੀੜਿਆਂ ਤੋਂ ਫਸਲਾਂ ਦੀ ਰੋਕਥਾਮ ਲਈ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੀਟਨਾਸ਼ਕਾਂ ਦੀ ਦੁਰਵਰਤੋਂ ਅਤੇ ਵਧੇਰੇ ਵਰਤੋਂ ਨਾਲ ਕਈ ਮਾਰੂ ਅਸਰ ਜਿਵੇਂ ਕਿ ਕੀੜਿਆਂ ਵਿੱਚ ਜ਼ਹਿਰ ਸਹਿਣ ਦੀ ਸ਼ਕਤੀ, ਮਿੱਤਰ ਕੀੜਿਆਂ ਅਤੇ ਮਿੱਟੀ ਵਿੱਚ ਰਹਿਣ ਵਾਲੇ ਸੂਖਮ ਜੀਵਾਂ ਵਿੱਚ ਕਮੀ, ਹਾਨੀਕਾਰਕ ਕੀੜਿਆਂ ਦੀ ਸਮਸਿਆ ਵਿੱਚ ਵਾਧਾ, ਵਾਤਾਵਰਣ ਅਤੇ ਖਾਸ ਕਰਕੇ ਖਾਣ ਪੀਣ ਦੀਆਂ ਚੀਜਾਂ ਵਿੱਚ ਜ਼ਹਿਰਾਂ ਦੀ ਰਹਿੰਦ ਖੂੰਅਦ, ਆਦਿ ਵੇਖਣ ਨੂੰ ਮਿਲਦੇ ਹਨ। ਮਨੁੱਖੀ ਸਿਹਤ ਤੇ ਹੋਣ ਵਾਲੇ ਨੁਕਸਾਨ ਤੋਂ ਇਲਾਵਾ, ਕੀਟਨਾਸ਼ਕਾਂ ਦੀ ਵਰਤੋਂ ਅਤੇ ਖਾਸ ਤੌਰ ‘ਤੇ ਲੋੜ ਤੋਂ ਵੱਧ ਵਰਤੋਂ ਨਾਲ ਖਰਚਾ ਵੀ ਵੱਧ ਹੁੰਦਾ ਹੈ ਅਤੇ ਵਾਤਾਵਰਣ ਵੀ ਪ੍ਰਦੂਸ਼ਤ ਹੁੰਦਾ ਹੈ। ਇਸ ਲਈ ਲੋੜ ਹੈ ਕਿ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਨੂੰ ਵੱਧ ਤੋਂ ਵੱਧ ਘਟਾ ਕੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਲਈ ਹੋਰ ਬਦਲਵੇਂ/ ਗੈਰ-ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਵਾਤਾਵਰਣ, ਸਪਰੇ-ਕਰਤਾ ਅਤੇ ਸਮਾਜ਼ ਨੂੰ ਰਸਾਇਣਕ ਕੀਟਨਾਸ਼ਕਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਗੈਰ-ਰਸਾਇਣਕ ਢੰਗਾਂ ਵਿੱਚ ਜੈਵਿਕ ਕੀਟ-ਸੁਰਖਿੱਆ (ਬਾਇਓਕੰਟ੍ਰੋਲ) ਇਨਾਂ ਦੁਸ਼ਮਣ ਕੀੜਿਆਂ ਨੂੰ ਕਾਬੂ ਕਰਨ ਲਈ ਇੱਕ ਵਧੀਆ ਵਾਤਾਵਰਨ-ਅਨੁਕੂਲ ਵਿਕਲਪ ਹੈ।

ਬਾਇਓਕੰਟ੍ਰੋਲ ਤੋਂ ਭਾਵ ਹੈ ਮਿੱਤਰ ਕੀੜਿਆਂ/ ਜੀਆਂ ਰਾਹੀਂ ਹਾਨੀਕਾਰਕ ਕੀੜਿਆਂ ਤੋਂ ਬਚਾਅ, ਜਿਸ ਨਾਲ ਨੁਕਸਾਨ-ਦੇਹ ਕੀੜਿਆਂ ਦੀ ਗਿਣਤੀ ਜਾਂ ਉਹਨਾਂ ਦੇ ਮਾੜੇ ਅਸਰ ਨੂੰ ਘਟਾਇਆ ਜਾ ਸਕੇ। ਇੱਨਾ੍ਹ ਮਿੱਤਰ ਜੀਆਂ ਵਿਚ ਪਰਭਕਸ਼ੀ ਕੀੜੇ, ਪਰਜੀਵੀ ਕੀੜੇ ਅਤੇ ਹਾਣੀਕਾਰਕ ਕੀੜਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਸ਼ਾਮਿਲ ਹਨ।ਪੰਜਾਬ ਐਗਰੀਕਲਚਰਲ ਯੂੁਨੀਵਰਸਿਟੀ ਵਲੋਂ ਵੱਖ-ਵੱਖ ਫਸਲਾਂ ਵਿੱਚ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਲਈ ਮਿੱਤਰ ਕੀੜਿਆਂ ਦੀ ਸਿਫਾਰਸ਼ਾਂ ਅਤੇ ਖੇਤਾਂ ਵਿੱਚ ਮਿੱਤਰ ਕੀੜਿਆਂ ਨੂੰ ਬਚਾਉਣ ਲਈ ਅਹਿਮ ਨੁਕਤਿਆਂ ਸੰਬਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

ਪੰਜਾਬ ਵਿਚ ਕਮਾਦ, ਜੈਵਿਕ ਝੋਨੇ, ਮੱਕੀ ਅਤੇ ਚਾਰਾ ਮੱਕੀ ਦੇ ਮੁੱਖ ਦੁਸ਼ਮਣ ਕੀੜਿਆਂ (ਗੜੂੰਏਂ) ਨੂੰ ਨਸ਼ਟ ਕਰਨ ਲਈ ਦੋ ਮਿੱਤਰ ਕੀੜਿਆਂ ਜਿਵੇਂ ਕਿ ਟਰਾਈਕੋਗਰਾਮਾ ਕਿਲੋਨਿਸ ਅਤੇ ਟਰਾਈਕੋਗਰਾਮਾ ਜੈਪੋਨਿਕਮ ਦੀ ਸਿਫਾਰਿਸ਼ ਕੀਤੀ ਗਈ ਹੈ (ਸਾਰਣੀ 1)। ਇਹ ਮਿੱਤਰ ਕੀੜੇ ਪ੍ਰਯੋਗਸ਼ਾਲਾ ਵਿਚ ਤਿਆਰ ਕੀਤੇ ਗਏ ਟਰਾਈਕੋ-ਕਾਰਡਾਂ (ਚਿੱਤਰ 1) ਰਾਹੀਂ ਕਿਸਾਨਾਂ ਦੇ ਖੇਤਾਂ ਵਿਚ ਛੱਡੇ ਜਾਂਦੇ ਹਨ। ਇਨਾਂ ਮਿੱਤਰ ਕੀੜਿਆਂ ਦੇ ਬਾਲਗ ਦੁਸ਼ਮਣ ਕੀੜੇ ਦੇ ਆਂਡੇ ਅੰਦਰ ਆਪਣੇ ਆਂਡੇ ਦੇ ਦਿੰਦੇ ਹਨ। ਇਸ ਤਰਾਂ ਮਿੱਤਰ ਕੀੜੇ ਦਾ ਆਂਡਾ ਹਾਨੀਕਾਰਕ ਕੀੜੇ ਦੇ ਅਂਡੇ ਅੰਦਰ ਆਪਣਾ ਜੀਵਨ ਪੂਰਾ ਕਰਦਾ ਹੋਇਆ ਬਾਲਗ ਦੇ ਰੂਪ ਵਿੱਚ ਬਾਹਰ ਨਿਕਲਦਾ ਹੈ ਅਤੇ ਇਸ ਤਰਾਂ ਹਾਨੀਕਾਰਕ ਕੀੜੇ ਦੇ ਆਂਡੇ ਦੀ ਮੌਤ ਹੋ ਜਾਂਦੀ ਹੈ। ਇੱਕ ਮਿੱਤਰ-ਕੀਟ ਮਾਦਾ ਆਪਣੇ ਜੀਵਨ-ਕਾਲ ਵਿੱਚ 25-30 ਅੰਡੇ ਦੇ ਦਿੰਦੀ ਹੈ। ਇਸ ਦੇ ਬੱਚੇ ਦੁਸ਼ਮਣ ਕੀੜੇ ਦੇ ਆਂਡੇ ਦੇ ਅੰਦਰ ਪਲਦੇ ਹੋਏ ਅੰਤ ਉਸਨੂੰ ਖਤਮ ਕਰ ਦਿੰਦੇ ਹਨ।

ਸਾਰਣੀ 1: ਸਾਉਣੀ ਦੀਆਂ ਮੁੱਖ ਫ਼ਸਲਾਂ ਦੇ ਹਾਨੀਕਾਰਕ ਕੀੜਿਆਂ ਦੀ ਮਿੱਤਰ ਕੀੜਿਆਂ ਰਾਹੀਂ ਜੈਵਿਕ ਰੋਕਥਾਮ ਫ਼ਸਲ ਹਾਨੀਕਾਰਕ ਕੀੜੇ ਮਿਤੱਰ ਕੀੜੇ ਮਾਤਰਾ ਪ੍ਰਤੀ ਏਕੜ ਖੇਤ ਵਿੱਚ ਛੱਡਣ ਦਾ ਸਿਫਾਰਸ਼ ਸਮਾਂ ਕਮਾਦ ਅਗੇਤੀ ਫੋਟ ਦਾ ਗੜੂੰਆਂ ਟਰਾਈਕੋਗਰਾਮਾ ਕਿਲੋਨਿਸ 20,000 (1 ਟਰਾਈਕੋ-ਕਾਰਡ) ਅੱਧ-ਅਪ੍ਰੈਲ ਤੋਂ ਲੈ ਕੇ ਜੂਨ ਅਖੀਰ ਤੱਕ 10 ਦਿਨਾਂ ਦੇ ਵਕਫ਼ੇ ਤੇ 8 ਵਾਰੀ ਖੇਤ ਵਿੱਚ ਛੱਡੋ। ਕਮਾਦ ਆਗ ਦਾ ਗੜੂੰਆਂ ਟਰਾਈਕੋਗਰਾਮਾ ਜੈਪੋਨਿਕਮ 20,000 (1 ਟਰਾਈਕੋ-ਕਾਰਡ) ਅੱਧ-ਅਪ੍ਰੈਲ ਤੋਂ ਲੈ ਕੇ ਜੂਨ ਅਖੀਰ ਤੱਕ 10 ਦਿਨਾਂ ਦੇ ਵਕਫ਼ੇ ਤੇ 8 ਵਾਰੀ ਖੇਤ ਵਿੱਚ ਛੱਡੋ। ਕਮਾਦ ਤਣੇ ਦਾ ਗੜੂੰਆਂ ਟਰਾਈਕੋਗਰਾਮਾ ਕਿਲੋਨਿਸ ਟਰਾਈਕੋਗਰਾਮਾ ਜੈਪੋਨਿਕਮ 20,000 (1 ਟਰਾਈਕੋ-ਕਾਰਡ) ਜੁਲਾਈ ਤੋਂ ਲੈ ਕੇ ਅਕਤੂਬਰ ਤੱਕ 10 ਦਿਨਾਂ ਦੇ ਵਕਫ਼ੇ ਤੇ 10 ਤੋਂ 12 ਵਾਰ ਖੇਤ ਵਿਚ ਛੱਡੋ। ਜੈਵਿਕ ਝੋਨਾ ਤਾ ਲਪੇਟ ਸੁੰਡੀ ਪੀਲੇ ਤਣੇ ਦਾ ਗੜੂੰਆਂ ਟਰਾਈਕੋਗਰਾਮਾ ਕਿਲੋਨਿਸ 40,000 (2 ਟਰਾਈਕੋ-ਕਾਰਡ) 40,000 (2 ਟਰਾਈਕੋ-ਕਾਰਡ) ਝੋਨਾ ਲਾਉਣ ਤੋਂ 30 ਦਿਨਾਂ ਬਾਅਦ 7 ਦਿਨਾਂ ਦੇ ਵਕਫ਼ੇ ਤੇ 5 ਤੋਂ 6 ਵਾਰ ਖੇਤ ਵਿੱਚ ਛੱਡੋ। ਮੱਕੀ ਤਣੇ ਦਾ ਗੜੂੰਆਂ ਟਰਾਈਕੋਗਰਾਮਾ ਕਿਲੋਨਿਸ 40,000 (2 ਟਰਾਈਕੋ-ਕਾਰਡ) 2 ਵਾਰੀ 10 ਅਤੇ 17 ਦਿਨਾਂ ਦੀ ਫ਼ਸਲ ਤੇ ਖੇਤ ਵਿੱਚ ਛੱਡੋ। ਚਾਰਾ ਮੱਕੀ ਤਣੇ ਦਾ ਗੜੂੰਆਂ ਟਰਾਈਕੋਗਰਾਮਾ ਕਿਲੋਨਿਸ 50,000 (2.5ਟਰਾਈਕੋ-ਕਾਰਡ) 2 ਵਾਰੀ 10 ਅਤੇ 17 ਦਿਨਾਂ ਦੀ ਫ਼ਸਲ ਤੇ ਖੇਤ ਵਿੱਚ ਛੱਡੋ।

ਮਿੱਤਰ ਕੀੜਿਆਂ ਨੂੰ ਖੇਤ ਵਿੱਚ ਛੱਡਣ ਦੀ ਵਿਧੀ

ਕਮਾਦ: ਖੇਤ ਵਿਚ ਮਿੱਤਰ ਕੀੜੇ ਛੱਡਣ ਲਈ ਇਕ ਟਰਾਈਕੋ-ਕਾਰਡ, ਜਿਸ ਉੱਪਰ 20,000 ਪਰਜੀਵੀ ਕਿਰਿਆ ਕੀਤੇ ਹੋਏ ਕੌਰਸਾਇਰਾ ਦੇ ਆਂਡੇ ਲੱਗੇ ਹੁੰਦੇ ਹਨ, ਨੂੰ 5×0.75 ਸੈ.ਮੀ. ਦੇ ਆਕਾਰ ਦੇ 40 ਛੋਟੇ ਬਰਾਬਰ ਹਿੱਸਿਆਂ ਵਿੱਚ ਕੱਟੋ। ਹਰ ਛੋਟੇ ਹਿੱਸੇ ਉੱਪਰ ਤਕਰੀਬਨ 500 ਅੰਡੇ ਲੱਗੇ ਹੁੰਦੇ ਹਨ। ਇਨ੍ਹਾਂ ਹਿੱਸਿਆਂ ਨੂੰ ਕਮਾਦ ਦੇ ਪੱਤਿਆਂ ਤੇ ਹੇਠਲੇ ਪਾਸੇ ਇਕ ਏਕੜ ਵਿੱਚ ਬਰਾਬਰ ਦੂਰੀ ਤੇ 40 ਥਾਂਵਾਂ ਤੇ ਸ਼ਾਮ ਵੇਲੇ ਪਿਨਾ੍ਹੰ ਨਾਲ ਨੱਥੀ ਕਰੋ। ਜੈਵਿਕ ਝੋਨਾ: ਝੋਨੇ ਵਿੱਚ ਪੱਤਾ ਲਪੇਟ ਸੁੰਡੀ ਅਤੇ ਪੀਲੇ ਤਣੇ ਦੇ ਗੜੂੰਏਂ ਦੀ ਟਰਾਈਕੋਗਰਾਮਾ ਕਿਲੋਨਿਸ ਅਤੇ ਟਰਾਈਕੋਗਰਾਮਾ ਜੈਪੋਨਿਕਮ ਹਰੇਕ ਦੇ ਦੋ-ਦੋ ਟਰਾਈਕੋ-ਕਾਰਡਾਂ ਨੂੰ 5×1.5 ਸੈ.ਮੀ. ਛੋਟੇ ਆਕਾਰ ਦੇ 40 ਬਰਾਬਰ ਹਿੱਸਿਆਂ ਵਿੱਚ ਕੱਟੋ; ਹਰ ਹਿੱਸੇ ਉੱਪਰ ਲਗਭਗ 1000 ਪਰਜੀਵੀ ਕਿਰਿਆ ਕੀਤੇ ਹੋਏ ਆਂਡੇ ਲੱਗੇ ਹੁੰਦੇ ਹਨ। ਇਨ੍ਹਾਂ ਹਿੱਸਿਆਂ ਨੂੰ ਇਕ ਏਕੜ ਖੇਤ ਵਿੱਚ ਬਰਾਬਰ ਦੂਰੀ ਤੇ 40 ਥਾਂਵਾਂ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਪਿਨਾ੍ਹੰ ਨਾਲ ਨੱਥੀ ਕਰੋ। ਮੱਕੀ: ਮੱਕੀ ਦੇ ਤਣੇ ਦੇ ਗੜੂੰਏਂ ਦੀ ਰੋਕਥਾਮ ਲਈ ਇਹ ਟਰਾਈਕੋ-ਕਾਰਡ ਦੋ ਵਾਰ ਪਹਿਲੀ ਵਾਰੀ 10 ਦਿਨ ਦੀ ਫ਼ਸਲ ਤੇ ਅਤੇ ਦੂਜੀ ਵਾਰੀ 17 ਦਿਨ ਦੀ ਫ਼ਸਲ ਤੇ ਛੱਡਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਲਈ ਦੋ ਟਰਾਈਕੋ-ਕਾਰਡਾਂ ਨੂੰ 5×1.5 ਸੈ.ਮੀ. ਦੇ ਆਕਾਰ ਦੇ 40 ਹਿੱਸਿਆਂ ਵਿਚ ਬਰਾਬਰ ਕੱਟ ਲਵੋ, ਹਰ ਛੋਟੇ ਹਿੱਸੇ ਉੱਪਰ ਤਕਰੀਬਨ 1000 ਪਰਜੀਵੀ ਕਿਰਿਆ ਕੀਤੇ ਹੋਏ ਅੰਡੇ ਲੱਗੇ ਹੁੰਦੇ ਹਨ। ਇਨ੍ਹਾਂ ਹਿੱਸਿਆਂ ਨੂੰ ਮੱਕੀ ਦੇ ਬੂਟੇ ਦੀ ਵਿਚਲੀ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਇੱਕ ਏਕੜ ਖੇਤ ਵਿੱਚ ਬਰਾਬਰ ਦੂਰੀ ਤੇ 40 ਥਾਂਵਾਂ ਤੇ ਪਿਨਾ੍ਹੰ ਨਾਲ ਨੱਥੀ ਕਰੋ।

ਚਾਰਾ ਮੱਕੀ: ਤਣੇ ਦੇ ਗੜੂੰਏਂ ਦੀ ਰੋਕਥਾਮ ਲਈ ਇਹ ਟਰਾਈਕੋ-ਕਾਰਡ ਦੋ ਵਾਰ ਪਹਿਲੀ ਵਾਰੀ 10 ਦਿਨਾਂ ਦੀ ਫ਼ਸਲ ਤੇ ਅਤੇ ਦੂਜੀ ਵਾਰੀ 17 ਦਿਨਾਂ ਦੀ ਫ਼ਸਲ ਤੇ ਛੱਡੋ। ਇਸ ਲਈ 2.5 ਟਰਾਈਕੋ-ਕਾਰਡਾਂ ਨੂੰ 5×1.5 ਸੈ.ਮੀ. ਦੇ ਆਕਾਰ ਦੇ 50 ਹਿੱਸਿਆਂ ਵਿਚ ਬਰਾਬਰ ਕੱਟ ਲਵੋ, ਹਰ ਛੋਟੇ ਹਿੱਸੇ ਉੱਪਰ ਤਕਰੀਬਨ 1000 ਪਰਜੀਵੀ ਕਿਰਿਆ ਕੀਤੇ ਹੋਏ ਆਂਡੇ ਲੱਗੇ ਹੁੰਦੇ ਹਨ।ਇਨ੍ਹਾਂ ਹਿੱਸਿਆਂ ਨੂੰਇੱਕ ਏਕੜ ਖੇਤ ਵਿੱਚ 50 ਥਾਂਵਾਂ ਤੇ ਮੱਕੀ ਦੇ ਬੂਟਿਆਂ ਦੀ ਗੋਭ ਵਿੱਚ ਰੱਖੋ । ਟਰਾਈਕੋ-ਕਾਰਡਾਂ ਦੀ ਉਪਲਬਧੀ ਪੀ.ਏ.ਯੂ. ਕੇਂਦਰ ਫ਼ੋਨ ਨੰ: ਈ-ਮੇਲ ਕੀਟ ਵਿਗਿਆਨ ਵਿਭਾਗ, ਪੀ ਏ ਯੂ ਲੁਧਿਆਣਾ 0161-2412359 9872205425 hodent@pau.edu psshera@pau.edu ਖੇਤਰੀ ਖੋਜ ਕੇਂਦਰ, ਗੁਰਦਾਸਪੁਰ 01874-220825 8872003010 directorrrsgurdaspur@pau.edu harpals_randhawa@pau.edu ਖੇਤਰੀ ਖੋਜ ਕੇਂਦਰ, ਕਪੂਰਥਲਾ 822-255094 01822-255095 9988099124 director-kapurthala@pau.edu rajinderent@pau.edu ਕੌਰਸਾਇਰਾ (ਰਾਈਸ ਮੌਥ) ਦੇ ਆਂਡਿਆਂ ਅਤੇ ਟਰਾਈਕੋ-ਕਾਰਡਾਂ ਦੇ ਵੱਡੇ ਪੱਧਰ ਤੇ ਉਤਪਾਦਨ ਦੀ ਤਕਨੀਕ ਪੰਜਾਬ ਦੀਆਂ ਵੱਖ-ਵੱਖ ਖੰਡ ਮਿੱਲਾਂ ਨੂੰ ਦਿੱਤੀ ਗਈ ਹੈ। ਇਹ ਕਾਰਡ ਨਵਾਂ ਸ਼ਹਿਰ ਕੋਆਪਰੇਟਿਵ ਖੰਡ ਮਿੱਲ ਲਿਮਟਿਡ, ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ); ਮੋਰਿੰਡਾ ਕੋਆਪਰੇਟਿਵ ਖੰਡ ਮਿਲ ਲਿਮਟਿਡ, ਮੋਰਿੰਡਾ (ਰੋਪੜ); ਨਾਹਰ ਖੰਡ ਮਿਲ ਪ੍ਰਾਈਵੇਟ ਲਿਮਟਿਡ, ਅਮਲੋਹ (ਫ਼ਤਿਹਗੜ੍ਹ ਸਾਹਿਬ), ਅਤੇ ਰਾਣਾ ਖੰਡ ਮਿਲ ਲਿਮਟਿਡ, ਬੁਟਰ-ਸੇਵੀਆਂ (ਅੰਮ੍ਰਿਤਸਰ) ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਖੇਤਾਂ ਵਿੱਚ ਟਰਾਈਕੋ-ਕਾਰਡ ਛੱਡਣ ਲਈ ਸਾਵਧਾਨੀਆਂ • ਟਰਾਈਕੋ-ਕਾਰਡ ਸ਼ਾਮ ਦੇ ਸਮੇਂ ਖੇਤਾਂ ਵਿੱਚ ਨੱਥੀ ਕਰਨੇ ਚਾਹੀਦੇ ਹਨ। • ਬਰਸਾਤ ਵਾਲੇ ਦਿਨ ਟਰਾਈਕੋ-ਕਾਰਡ ਨਾ ਛੱਡੋ। • ਜਿਹੜੇ ਖੇਤਾਂ ਵਿੱਚ ਟਰਾਈਕੋਗਰਾਮਾ ਛੱਡਿਆ ਹੋਵੇ, ਉਨ੍ਹਾਂ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਨਾ ਕਰੋ। • ਚਾਰਾ ਮੱਕੀ ਵਿਚ ਟਰਾਈਕੋ-ਕਾਰਡ ਦੇ ਹਿੱਸਿਆਂ ਨੂੰ ਨੱਥੀ ਕਰਣ ਲਈ ਪਿਨਾ੍ਹੰ ਦੀ ਵਰਤੋਂ ਬਿਲਕੁਲ ਨਾ ਕਰੋ। ਖੇਤਾਂ ਵਿਚ ਮਿੱਤਰ ਕੀੜਿਆਂ ਨੂੰ ਬਚਾਉਣ ਲਈ ਅਹਿਮ ਨੁਕਤੇ • ਹਾਨੀਕਾਰਕ ਕੀੜਿਆਂ ਅਤੇ ਉਨਾਂ੍ਹ ਵਲੋਂ ਕੀਤੇ ਜਾ ਸਕਣ ਵਾਲੇ ਨੁਕਸਾਨ ਅਤੇ ਮਿੱਤਰ ਕੀੜਿਆਂ ਦੀ ਸਹੀ ਜਾਣ- ਪਛਾਣ ਹੋਣੀ ਬਹੁਤ ਮਹੱਤਵਪੁਰਣ ਹੈ। ਕਈ ਵਾਰ ਕਿਸਾਨ ਫਸਲਾਂ ਉੱਤੇ ਲੇਡੀ ਬਰਡ (ਫੇਲ-ਪਾਸ) ਭੂੰਡੀਆਂ, ਗਰੀਨ ਲੇਸ ਵਿੰਗ (ਤੀਰ) ਅਤੇ ਸਿਰਫਿਡ ਮੱਖੀ ਦੀਆਂ ਸੁੰਡੀਆਂ (ਚਿੱੱਤਰ 2-5) ਨੂੰ ਦੁਸ਼ਮਣ ਕੀੜੇ ਸਮਝ ਕੇ ਉਹਨਾਂ ਉੱਤੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਦਿਂਦੇ ਹਨ, ਜਦ ਕਿ ਇਹ ਮਿੱਤਰ ਕੀੜੇ ਫਸਲ ਨੂੰ ਕੋਈ ਨੁਕਸਾਨ ਨਹੀ ਪੰਹੁਚਾੳਂੁਦੇ ਅਤੇ ਚੇਪੇ ਨੂੰ ਖਾਂਦੇ ਹਨ। ਇਸ ਲਈ ਹਾਨੀਕਾਰਕ ਅਤੇ ਮਿੱਤਰ ਕੀੜਿਆਂ ਵਿਚ ਅੰਤਰ ਦੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਕਿਸਾਨ ਹਾਨੀਕਾਰਕ ਅਤੇ ਮਿੱਤਰ ਕੀੜਿਆਂ ਦੀ ਸਹੀ ਜਾਣ ਪਛਾਣ ਲਈ ਵੱਖ-ਵੱਖ ਜਿਲ੍ਹਿਆਂ ਵਿਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾਂ ਪੰਜਾਬ ਐਗਰੀਕਲਚਰਲ ਯੂੁਨੀਵਰਸਿਟੀ, ਲੁਧਿਆਣਾ ਤੋਂ ਮਾਹਿਰਾਂ ਦੀ ਸਲਾਹ ਲੈ ਸਕਦੇ ਹਨ।

• ਹਾਨੀਕਾਰਕ ਕੀੜਿਆਂ ਦੀ ਸਰਵਪੱਖੀ ਢੰਗਾਂ ਜਿਵੇਂ ਕਿ ਖੇਤੀ ਵਿਧਿਆਂ (ਸਮੇਂ ਸਿਰ ਬਿਜਾਈ, ਖਾਦਾਂ ਅਤੇ ਪਾਣੀ ਦੀ ਸੁਚੱੱਜੀ ਵਰਤੋਂ), ਜੈਵਿਕ (ਪਰਭਕਸ਼ੀ ਅਤੇ ਪਰਜੀਵੀ ਕੀੜੇ) ਜਾਂ ਮਕੈਨਿਕਲ (ਆਂਡਿਆਂ ਅਤੇ ਛੋਟੀਆਂ ਸੁੰਡੀਆਂ ਨੂੰ ਇਕੱਠਾ ਕਰਕੇ ਨਸ਼ਟ ਕਰਨਾ), ਆਦਿ ਢੰਗਾਂ ਰਾਹੀਂ ਰੋਕਥਾਮ ਕਰੋ। ਇਸ ਲਈ ਪੰਜਾਬ ਐਗਰੀਕਲਚਰਲ ਯੂੁਨੀਵਰਸਿਟੀ ਵਲੋਂ ਕੀਤੀਆਂ ‘ਹਾਨੀਕਾਰਕ ਕੀੜਿਆਂ ਦੀ ਸਰਵਪੱਖੀ ਰੋਕਥਾਮ’ ਦੀਆਂ ਸਿਫਾਰਸ਼ਾਂ ਤੇ ਅਮਲ ਕਰੋ। • ਕੀਟਨਾਸ਼ਕਾਂ ਦੀ ਵਰਤੋਂ ਨੁਕਸਾਨ ਦੀ ਆਰਥਿਕਪੱਧਰ ਦੇ ਅਧਾਰ (ਇਕਨੋਮਿਕ ਥਰੈਸ਼ਹੋਲਡ ਲੈਵਲ) ਅਤੇ ਪੰਜਾਬ ਐਗਰੀਕਲਚਰਲ ਯੂੁਨੀਵਰਸਿਟੀ ਵਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਕਰੋ। • ਜੇ ਲੋੜ ਪਵੇ ਤਾਂ ਹਰੇ ਤਿਕੋਣ ਵਾਲੇ ਕੀਟਨਾਸ਼ਕਾਂ ਨੂੰ ਤਰਜੀਹ ਦਿਓ ਜਿਹੜੇ ਮਿੱਤਰ ਕੀੜਿਆਂ ਨੂੰ ਘੱਟ ਨੁਕਸਾਨ ਕਰਦੇ ਹਨ। ਜਿਥੇ ਹੋ ਸਕੇ ਜੈਵਿਕ ਅਤੇ ਬਨਾਸਪਤੀ ਅਧਾਰਤ ਕੀਟਨਾਸ਼ਕਾਂ, ਜਿਵੇਂ ਕਿ ਨਿੰਮ, ਬੀ ਟੀ, ਆਦਿ ਦੀ ਵਰਤੋਂ ਕਰੋ । • ਕੀਟਨਾਸ਼ਕ ਦੀ ਵਰਤੋਂ ਹਮਲੇ ਹੇਠ ਆਏ ਬੂਟਿਆਂ ਜਾਂ ਖੇਤ ਦੇ ਉਨਾਂ ਹਿੱਸਿਆਂ ਤੇ ਹੀ ਕਰਨ ਦੀ ਕੋਸ਼ਿਸ਼ ਕਰੋ ਜਿਥੇ ਕਿ ਹਾਨੀਕਾਰਕ ਕੀੜਿਆਂ ਨੇ ਨੁਕਸਾਨ ਕੀਤਾ ਹੋਵੇ ਤਾਂ ਜੋ ਛਿੜਕਾਅ ਰਹਿਤ ਥਾਂਵਾਂ ਉਤੇ ਮਿੱਤਰ ਕੀੜੇ ਪਨਪ ਸਕਣ। • ਕੀਟਨਾਸ਼ਕਾਂ ਦੀ ਵਰਤੋਂ ਸਵੇਰੇ ਜਾਂ ਸ਼ਾਮ ਵੇਲੇ ਹੀ ਕਰੋ ਜਿਸ ਵੇਲੇ ਖੇਤ ਵਿਚ ਮਿੱਤਰ ਕੀੜਿਆਂ ਦੀ ਗਤੀਵਿਧੀ ਘੱਟ ਹੁੰਦੀ ਹੈ। • ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜੋ ਕਿਉਂਕਿ ਇਸ ਨਾਲ ਮਿੱਤਰ ਜੀਵ ਮਰ ਜਾਂਦੇ ਹਨ। • ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ ਨਾ ਕਰੋ। • ਜ਼ਿਆਦਾ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰੋ ਕਿਉਂਕਿ ਇਹ ਮਿੱਤਰ ਕੀੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। • ਗ਼ੈਰ ਸਿਫਾਰਸ਼ੀ ਅਤੇ ਮਿਆਦ ਲੰਘਾ ਚੱਕੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ। • ਕੀਟਨਾਸ਼ਕਾਂ ਦੇ ਮਿਸ਼ਰਣ (ਆਪ ਬਣਾਕੇ ਜਾਂ ਬਣੇ ਬਣਾਏ) ਦਾ ਛਿੜਕਾਅ ਨਾ ਕਰੋ। • ਮਿੱਤਰ ਕੀੜਿਆਂ ਦੀ ਗਿਣਤੀ ਵਧਾਉਣ ਲਈ ਖੇਤਾਂ ਦੇ ਆਸ ਪਾਸ ਤਰਾਂ-ਤਰਾਂ ਦੇ ਬੂਟੇ ਅਤੇ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਮਿੱਤਰ ਕੀੜੇ ਆਪਣੇ ਜੀਵਨ ਚੱਕਰ ਦਾ ਕੁਝ ਹਿੱਸਾ ਇੰਨ੍ਹਾ ਬੂਟਿਆਂ ਉਤੇ ਪੂਰਾ ਕਰਦੇ ਹਨ ਜਾਂ ਉਨਾਂ ਤੋਂ ਖੁਰਾਕ (ਨੈਕਟਰ ਅਤੇ ਪੋਲਨ) ਲੈਂਦੇ ਹਨ।

-ਪੀ. ਐਸ. ਸ਼ੇਰਾ, ਰਬਿੰਦਰ ਕੌਰ ਅਤੇ ਪ੍ਰਦੀਪ ਕੁਮਾਰ ਛੁਨੇਜਾ (ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ)

Check Also

ਮੋਦੀ ਸਰਕਾਰ ਨੇ ਧੱਕੇ-ਜ਼ੋਰੀ ਪਾਸ ਕੀਤੇ ਖੇਤੀ ਬਿੱਲ; ਬਾਦਸ਼ਾਹ ਸਲਾਮਤ ਨੇ ਕੀਤੇ ਰੱਦ

-ਗੁਰਮੀਤ ਸਿੰਘ ਪਲਾਹੀ; ‘ਚਿੜੀਓ ਜੀ ਪਓ, ਚਿੜੀਓ ਮਰ ਜਾਓ’ ਦਾ ਵਰਤਾਰਾ ਮੋਦੀ ਸਰਕਾਰ ਨੇ ਜਿਸ …

Leave a Reply

Your email address will not be published. Required fields are marked *