ਵੈਲੇਨਟਾਈਨ ਦਿਵਸ : ਰਿਸ਼ਤਿਆਂ ਵਿਚ ਜੀਵਨ ਹੋਣਾ ਜ਼ਰੂਰੀ

TeamGlobalPunjab
2 Min Read

-ਅਵਤਾਰ ਸਿੰਘ

ਪੱਛਮੀ ਦੇਸ਼ਾਂ ਵਿਚੋਂ ਸਾਡੇ ਦੇਸ਼ ਵਿੱਚ ਆਇਆ ਇਹ ਤਿਉਹਾਰ ਖਪਤਕਾਰੀ ਮੰਡੀਆਂ ਤੇ ਕਾਰਡ ਵੇਚਣ ਵਾਲੀਆਂ ਏਜੰਸੀਆਂ ਰਾਹੀਂ ਪਹੁੰਚਿਆ ਹੈ। ਹੁਣ ਸ਼ਹਿਰਾਂ ਤੋਂ ਅੱਗੇ ਪਿੰਡਾਂ ਤੱਕ ਪਹੁੰਚ ਗਿਆ ਹੈ।

ਈਸਾਈ ਮਾਨਤਾਵਾਂ ਅਨੁਸਾਰ ਵੈਲੇਨਟਾਈਨ ਨਾਂ ਦੇ ਤਿੰਨ ਸੰਤ ਹੋਏ ਤੇ ਤਿੰਨਾਂ ਦੀ ਮੌਤ 14 ਫਰਵਰੀ ਨੂੰ ਹੋਈ ਦੱਸੀ ਜਾਂਦੀ ਹੈ। ਜਿਸ ਵੈਲੇਨਟਾਈਨ ਨਾਂ ਦੇ ਸੰਤ ਨਾਲ ਇਹ ਦਿਨ ਜੋੜਿਆ ਜਾਂਦਾ ਹੈ ਉਸਨੂੰ 14/2/269 ਈ ਨੂੰ ਰੋਮ (ਇਟਲੀ) ਵਿਚ ਮੌਤ ਦੇ ਘਾਟ ਉਤਾਰਿਆ ਗਿਆ। ਉਸ ਸਮੇਂ ਦਾ ਰਾਜਾ ਕਲੋਡੀਅਸ ਸਮਝਦਾ ਸੀ ਕਿ ਵਿਆਹੇ ਵਿਅਕਤੀ ਨਾਲੋਂ ਕੁਆਰੇ ਨੌਜਵਾਨ ਬੇਹਤਰ ਫੌਜੀ ਹੋ ਸਕਦੇ ਹਨ।

ਇਸ ਲਈ ਉਸਨੇ ਵਿਆਹਾਂ ‘ਤੇ ਰੋਕ ਲਾ ਰੱਖੀ ਸੀ। ਪਰ ਵੈਲੇਨਟਾਈਨ ਚੋਰੀ ਨੌਜਵਾਨਾਂ ਦੇ ਵਿਆਹ ਕਰਵਾਉਂਦਾ ਸੀ, ਜਦ ਰਾਜੇ ਕਲੋਡੀਅਸ ਨੇ ਵੈਲੇਨਟਾਈਨ ਨੂੰ ਰੋਕਿਆ, ਪਰ ਉਸਨੇ ਰਾਜੇ ਦੀ ਗੱਲ ਨਾ ਮੰਨੀ ਤਾਂ ਰਾਜੇ ਨੇ ਫਾਂਸੀ ‘ਤੇ ਲਟਕਾ ਦਿੱਤਾ। ਜਿਨ੍ਹਾਂ ਲੜਕਿਆਂ ਲੜਕੀਆਂ ਦੇ ਉਸਨੇ ਵਿਆਹ ਕਰਵਾਏ ਸਨ ਉਹ ਬਹੁਤ ਦੁਖੀ ਹੋਏ।
ਉਨ੍ਹਾਂ ਇਸ ਪਰਪੰਰਾ ਨੂੰ ਪਿਆਰ ਦੀ ਦੋਸਤੀ ਦੇ ਰੂਪ ਵਿਚ ਹਰ ਸਾਲ ਇਹ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ। ਪੋਪ ਗਿਲਾਸੀ ਨੇ 14/2/469 ਤੋਂ ਹਰ ਸਾਲ 14 ਫਰਵਰੀ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ।

- Advertisement -

1969 ਵਿਚ ਇਹ ਛੁੱਟੀ ਰੱਦ ਕਰ ਦਿੱਤੀ ਗਈ। ਅਜੋਕੇ ਡਿਜੀਟਲ ਪ੍ਰੇਮੀ ਨੈੱਟ ਤੋਂ ਵੱਖ ਵੱਖ ਤਰ੍ਹਾਂ ਦੇ ਫੁਲ ਡਾਊਨਲੋਡ ਕਰਕੇ ਇਕ ਦੂਸਰੇ ਨੂੰ ਭੇਜਣਗੇ। ਹੁਣ ਅਸਲੀ ਫੁੱਲਾਂ ਦੀ ਥਾਂ ਨਕਲੀ ਪਿਆਰ ਲਈ ਨਕਲੀ ਫੁੱਲ ਭੇਂਟ ਕਰਦੇ ਹਨ।

ਪੱਛਮੀ ਦੇਸ਼ਾਂ ਦੇ ਸੱਭਿਆਚਾਰ ਦੀ ਨਕਲ ਕਰਕੇ ਕੁਝ ਨੌਜਵਾਨਾਂ ਵਲੋਂ ਇਸ ਦਿਨ ਹੁਲੜਬਾਜ਼ੀ ਕਰਨ ਦੀ ਵੀ ਕੋਸ਼ਿਸ ਕੀਤੀ ਜਾਂਦੀ ਹੈ। ਇਸ ਦਿਨ ਅਮਰੀਕਾ ਦੇ 65 ਕਰੋੜ ਦੇ ਅੱਠ ਤੋਂ ਦਸ ਸਾਲ ਤਕ ਦੇ ਲੜਕੇ ਕਾਰਡਾਂ ਦੀ ਵਰਤੋਂ ਕਰਦੇ ਹਨ। ਸਵਾਮੀ ਵਿਵੇਕਾਨੰਦ ਨੇ ਕਿਹਾ ਹੈ, ‘ਜੀਵਨ ਵਿਚ ਜ਼ਿਆਦਾ ਰਿਸ਼ਤੇ ਹੋਣਾ ਜ਼ਰੂਰੀ ਨਹੀਂ ਪਰ ਰਿਸ਼ਤਿਆਂ ਵਿਚ ਜੀਵਨ ਹੋਣਾ ਜ਼ਰੂਰੀ ਹੈ।’

TAGGED:
Share this Article
Leave a comment