ਮੋਦੀ ਦਾ ਨਾਂ ਲੈਂਦਿਆਂ ਹੀ ਪਾਕਿ ਰੇਲ ਮੰਤਰੀ ਨੂੰ ਸੱਚੀ ਮੁੱਚੀ ਦਾ ਜੋਰਦਾਰ ਕਰੰਟ, ਪੈਰਾਂ ਥੱਲ੍ਹੋਂ ਖਿਸਕ ਗਈ ਜ਼ਮੀਨ, ਕਹਿੰਦਾ ਮੋਦੀ ਇੰਝ ਜਲਸਾ ਫੇਲ੍ਹ ਨਹੀਂ ਕਰ ਸਕਦਾ

TeamGlobalPunjab
2 Min Read

ਪਾਕਿਸਤਾਨ : ਜਿਸ ਦਿਨ ਤੋਂ ਜੰਮੂ ਕਸ਼ਮੀਰ ਅੰਦਰ ਧਾਰਾ 370 ਅਤੇ 35 ਏ ਹਟਾਈ ਗਈ ਹੈ ਉਸ ਦਿਨ ਤੋਂ ਹੀ ਇੰਝ ਲਗਦਾ ਹੈ ਜਿਵੇਂ ਗੁਆਂਢੀ ਮੁਲਕ ਪਾਕਿਸਤਾਨ ਬੌਖਲਾ ਗਿਆ ਹੈ। ਜਿਸ ਦੇ ਚਲਦਿਆਂ ਉਹ ਲਗਾਤਾਰ ਭਾਰਤ ਵਿਰੋਧੀ ਬਿਆਨਬਾਜ਼ੀਆਂ ਕਰ ਰਿਹਾ ਹੈ। ਇਸੇ ਲੜੀ ਤਹਿਤ ਪਾਕਿ ਰੇਲ ਮੰਤਰੀ ਸ਼ੇਖ ਰਾਸ਼ਿਦ ਦੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਮੱਥੇ ‘ਤੇ ਵੱਟ ਪਾ-ਪਾ ਅਤੇ ਸਾਹ ਚੜ੍ਹਾ ਚੜ੍ਹਾ ਕੇ ਬੋਲ ਰਹੇ ਹਨ ਤੇ ਬੋਲਦੇ ਬੋਲਦੇ ਜਿਉਂ ਹੀ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਬੋਲਣਾਂ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਦੇ ਹੱਥ ਵਿੱਚ ਰੁਮਾਲ ਨਾਲ ਫੜਿਆ ਮਾਈਕ ਉਨ੍ਹਾਂ ਦੇ ਬੁੱਲ੍ਹਾਂ ਨੂੰ ਛੂਹ ਜਾਂਦਾ ਹੈ ਤੇ ਉਨ੍ਹਾਂ ਦੇ ਮੂੰਹ ਨੂੰ ਕਰੰਟ ਦਾ ਇੱਕ ਜੋਰਦਾਰ ਝਟਕਾ ਲੱਗਦਾ ਹੈ ਜਿਸ ਨੂੰ ਵੇਖ ਕੇ ਜਲਸੇ ‘ਚ ਖੜ੍ਹੇ ਲੋਕ ਖਿੜ ਖਿੜ ਕੇ ਹੱਸਣ ਲੱਗ ਪੈਂਦੇ ਹਨ।

ਕੁੱਲ 27 ਸੈਕਿੰਡ ਦੀ ਇਸ ਵੀਡੀਓ ਵਿੱਚ ਸ਼ੇਖ ਰਾਸਿਦ ਕਹਿੰਦੇ ਹਨ ਕਿ ਅਸੀਂ ਤੁਹਾਡੀਆਂ  ਮੋਦੀ ਦੀ ਨੀਤਾਂ ਤੋਂ ਜਾਣੂ ਹਾਂ ਤੇ ਇਸ ਤੋਂ ਪਹਿਲਾਂ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅੱਗੇ ਕੁਝ ਬੋਲਦੇ ਉਨ੍ਹਾਂ ਦੇ ਹੱਥ ‘ਚ ਫੜਿਆ ਮਾਈਕ ਉਨ੍ਹਾਂ ਨੂੰ ਕਰੰਟ ਮਾਰਦਾ ਹੈ। ਇਹ ਅਚਾਨਕ ਲੱਗਿਆ ਕਰੰਟ ਦਾ ਝਟਕਾ ਇੰਨਾ ਤੇਜ਼ ਹੁੰਦਾ ਹੈ ਕਿ ਪਾਕਿ ਰੇਲ ਮੰਤਰੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਉਹ ਲੜ ਖੜਾ ਕੇ ਪਿੱਛੇ ਹਟ ਜਾਂਦੇ ਹਨ ਤੇ ਡਰਦਿਆਂ ਕਹਿੰਦੇ ਹਨ ‘ਓਏ ਕਰੰਟ ਲੱਗ ਗਿਆ”। ਪਰ ਅਗਲੇ ਹੀ ਪਲ ਇਸ ਨੂੰ ਆਪਣੀ ਹਉਮੈ ‘ਤੇ ਲੱਗੀ ਸੱਟ ਸਮਝ ਕੇ ਕਹਿੰਦੇ ਹਨ ਕਿ ਮੋਦੀ ਇਸ ਜਲਸੇ ਨੂੰ ਅਸਫਲ ਨਹੀਂ ਕਰ ਸਕਦੇ। ਇਸ ਵੀਡੀਓ ਨੂੰ ਪਾਕਿਸਤਾਨ ਵਾਲੇ ਕਿਸ ਨਜ਼ਰੀਏ ਨਾਲ ਦੇਖ ਰਹੇ ਹਨ ਇਸ ਬਾਰੇ ਤਾਂ ਕੁਝ ਸਾਫ ਨਹੀਂ ਹੋ ਪਾਇਆ ਪਰ ਭਾਰਤੀਆਂ ਨੇ ਰਾਸ਼ਿਦ ਨੂੰ ਮੋਦੀ ਦਾ ਨਾਂ ਲੈਂਦਿਆਂ ਹੀ ਕਰੰਟ ਲੱਗਦਿਆਂ ਦੇਖ ਇਸ ‘ਤੇ ਖੂਬ ਚਟਕਾਰੇ ਲਏ ਹਨ ਤੇ ਅੱਜ ਕੱਲ੍ਹ ਇਹ ਵੀਡੀਓ ਇੱਕ ਤੋਂ ਦੂਜੇ ਮੋਬਾਇਲ ਗਰੁੱਪ, ਇਲਾਕਾ ਸ਼ਹਿਰ ਅਤੇ ਸੂਬਿਆਂ ਅੰਦਰ ਮਿੰਟਾਂ ਸਕਿੰਡਾਂ ਵਿੱਚ ਭੇਜੀ ਜਾ ਰਹੀ ਹੈ।

Share this Article
Leave a comment