ਯੂਪੀ ਚੋਣ ਨਤੀਜੇ 2022- ਰੁਝਾਨਾਂ ਵਿੱਚ ਬੀਜੇਪੀ ਨੂੰ ਬਹੁਮਤ, ਸਮਾਜਵਾਦੀ ਪਾਰਟੀ ਨੇ ਵੀ 100 ਦੇ ਪਾਰ

TeamGlobalPunjab
1 Min Read

ਨਿਊਡ਼ ਡੈਸਕ- ਉੱਤਰ ਪ੍ਰਦੇਸ਼ ਵਿੱਚ 403 ਵਿੱਚ ਹੁਣ 339 ਸੀਟਾਂ ਦਾ ਰੁਝਾਨ ਸਾਹਮਣੇ ਆਇਆ ਹੈ ਅਤੇ ਭਾਰਤੀ ਜਨਤਾ ਪਾਰਟੀ 230 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ। ਰੁਝਾਨਾਂ ‘ਚ ਸਮਾਜਵਾਦੀ ਪਾਰਟੀ 100 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਬਸਪਾ 6 ਅਤੇ ਕਾਂਗਰਸ 4 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਗੋਰਖਪੁਰ ਸਦਰ ਸੀਟ ਤੋਂ ਅੱਗੇ ਚੱਲ ਰਹੇ ਹਨ। ਪਹਿਲੇ ਗੇੜ ‘ਚ ਗੋਰਖਪੁਰ ਸਦਰ ਤੋਂ ਯੋਗੀ ਆਦਿਤਿਆਨਾਥ ਨੂੰ 5540, ਬਸਪਾ ਦੇ ਖਵਾਜਾ ਸਮਸੂਦੀਨ ਨੂੰ 343, ਸਪਾ ਦੀ ਸੁਭਾਵਤੀ ਸ਼ੁਕਲਾ ਨੂੰ 1076, ਕਾਂਗਰਸ ਦੀ ਚੇਤਨਾ ਪਾਂਡੇ ਨੂੰ 60, ‘ਆਪ’ ਦੇ ਵਿਜੇ ਸ਼੍ਰੀਵਾਸਤਵ ਨੂੰ 27 ਅਤੇ ਭੀਮ ਆਰਮੀ ਦੇ ਚੰਦਰ ਸ਼ੇਖਰ ਨੂੰ 13 ਵੋਟਾਂ ਮਿਲੀਆਂ।

ਕਰਹਾਲ ਵਿਧਾਨ ਸਭਾ ਸੀਟ ‘ਤੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਅੱਗੇ ਚੱਲ ਰਹੇ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਕਰਹਾਲ ਸੀਟ ਤੋਂ ਭਾਜਪਾ ਦੂਜੇ ਅਤੇ ਬਸਪਾ ਤੀਜੇ ਨੰਬਰ ‘ਤੇ ਚੱਲ ਰਹੀ ਹੈ। ਚੋਣ ਕਮਿਸ਼ਨ ਮੁਤਾਬਕ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਵਿਧਾਨ ਸਭਾ ਸੀਟ ‘ਤੇ ਭਾਰਤੀ ਜਨਤਾ ਪਾਰਟੀ ਦੀ ਅਦਿਤੀ ਸਿੰਘ ਅੱਗੇ ਚੱਲ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment