ਕੈਨੇਡਾ ‘ਚ ਆਪਣੇ ਸੁਪਨੇ ਪੂਰੇ ਕਰਨ ਪਹੁੰਚੇ 2 ਪੰਜਾਬੀਆਂ ਨਾਲ ਵਰਤਿਆ ਭਾਣਾ

Global Team
2 Min Read

ਵਿੰਨੀਪੈਗ : ਆਏ ਦਿਨ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਜਾਂਦੇ ਤਾਂ ਉਹ ਆਪਣਾ ਭੱਵਿਖ ਸਵਾਰਨ ਨੂੰ, ਪਰ ਉਥੇ ਪਹੁੰਚਕੇ ਇਸਤਰ੍ਹਾਂ ਜਾਪਦਾ ਹੈ ਕੇ ਮੌਤ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੋਵੇ। ਮਾਂਪੇ ਆਪਣੇ ਜਵਾਕਾਂ ਨੂੰ ਭੇਜਦੇ ਤਾਂ ਖੁਸ਼ੀ ਨਾਲ ਹਨ ਪਰ ਜਦੋਂ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦੇ ਨੇ ਤਾਂ ਦਿਲ ਦਹਿਲ ਜਾਦਾਂ ਹੈ।

ਕੁਝ ਮਹੀਂਨੇੇ ਪਹਿਲਾਂ ਹੀ ਕੈਨੇਡਾ ਪਹੁੰਚੇ ਦੋ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ  ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਗੁਰਜਿੰਦਰ ਸਿੰਘ ਸੰਧੂ ਨੇ ਮਾਰਚ ਮਹੀਨੇ ਜਦੋਂਕਿ ਪਟਿਆਲਾ ਜ਼ਿਲ੍ਹੇ ਦੇ ਭਾਦਸੋਂ ਕਸਬੇ ਦਾ ਗੁਰਵਿੰਦਰ ਸਿੰਘ ਨੇ ਜਨਵਰੀ ਵਿਚ ਆਪਣੇ ਸੁਪਨਿਆਂ ਦੇ ਮੁਲਕ ਵਿਚ ਕਦਮ ਰੱਖਿਆ।

ਗੁਰਜਿੰਦਰ ਸਿੰਘ ਸੰਧੂ ਯੂ.ਪੀ.ਐਸ. ਡਿਲੀਵਰੀ ਦਾ ਕੰਮ ਕਰਦਾ ਸੀ । 21 ਸਤੰਬਰ ਨੂੰ ਉਸਨੂੰ  ਅਚਾਨਕ ਸਾਹ ਲੈਣ ਵਿਚ ਤਕਲੀਫ ਹੋਈ। ਗੁਰਜਿੰਦਰ ਦੇ ਰਿਸ਼ਤੇਦਾਰਾਂ ਨੇ ਪੈਰਾਮੈਡਿਕਸ ਨੂੰ ਸੱਦਿਆ ਅਤੇ ਉਸ ਨੂੰ ਬਚਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਗਿਆ ਪਰ ਬਚਾਇਆ ਨਾ ਜਾ ਸਕਿਆ।ਵਿੰਨੀਪੈਗ ਦੀ ਮਨਕੀਰਤ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਿਤ ਕਰਦਿਆਂ ਗੁਰਜਿੰਦਰ ਸਿੰਘ ਸੰਧੂ ਦੇ ਪਰਵਾਰ ਦੀ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਹੈ। ਗੁਰਜਿੰਦਰ ਸਿੰਘ ਆਪਣੇ ਪਿੱਛੇ ਗਰਭਵਤੀ ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ।

ਇਥੇ ਦਸਣਾ ਬਣਦਾ ਹੈ ਕਿ ਬੀਤੇ ਦਿਨੀਂ ਨਾਭਾ ਨੇੜਲੇ ਪਿੰਡ ਪਾਲੀਆ ਦੀ ਨਵਦੀਪ ਕੌਰ ਬ੍ਰੇਨ ਹੈਮਰੇਜ ਕਾਰਨ ਉਸਦੀ ਮੌਤ ਹੋ ਗਈ।  22 ਸਾਲ ਦੀ ਨਵਦੀਪ ਕੌਰ ਨੂੰ  ਅਚਾਨਕ ਬਿਮਾਰ ਹੋਣ ਕਾਰਨ  ਬਰੈਂਪਟਨ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਨਵਦੀਪ ਕੌਰ 7 ਸਤੰਬਰ ਨੂੰ ਆਪਣੇ ਪਰਵਾਰ ਨਾਲ ਫੋਨ ’ਤੇ ਗੱਲ ਕਰਦਿਆਂ ਅਚਾਨਕ ਬੇਹੋਸ਼ ਹੋ ਕੇ ਡਿੱਗ ਗਈ ਅਤੇ ਇਸ ਮਗਰੋਂ ਕਦੇ ਹੋਸ਼ ਵਿਚ ਨਾ ਆ ਸਕੀ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment