ਕੰਪਿਊਟਰ ‘ਤੇ ਕੰਮ ਕਰਦੇ ਹੋਏ ਅਪਣਾਓ ਸਾਵਧਾਨੀ, ਅੱਖਾਂ ਦਾ ਰੱਖੋ ਖਾਸ ਖਿਆਲ

TeamGlobalPunjab
2 Min Read

ਨਿਊਜ਼ ਡੈਸਕ – ਅੱਖਾਂ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹਨ। ਅੱਖਾਂ ਦੇ ਜ਼ਰੀਏ ਅਸੀਂ ਦੁਨੀਆ ਦੀ ਸੁੰਦਰਤਾ ਨੂੰ ਵੇਖਦੇ ਹਾਂ। ਪਰ ਅੱਜ-ਕੱਲ੍ਹ ਦੀ ਜੀਵਨ ਸ਼ੈਲੀ ‘ਚ ਉਮਰ ਤੋਂ ਪਹਿਲਾਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਇਕ ਮਹੱਤਵਪੂਰਣ ਕਾਰਨ ਇਹ ਵੀ ਹੈ ਕਿ ਕੰਪਿਊਟਰ ‘ਤੇ ਨਜ਼ਰ ਨਿਰੰਤਰ ਰੱਖਣਾ ਅੱਖਾਂ ਨੂੰ ਵੀ ਪ੍ਰਭਾਵਤ ਕਰਦਾ ਹੈ।

ਅੱਖਾਂ ‘ਚ ਜਲਣ, ਖੁਸ਼ਕੀ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਤੇ ਉਨ੍ਹਾਂ ਨੂੰ ਹੋਰ ਮੁਸਕਲਾਂ ਤੋਂ ਬਚਾਉਣ ਲਈ, ਇਨ੍ਹਾਂ ਦਾ ਪੂਰਾ ਧਿਆਨ ਰੱਖਣਾ ਜ਼ਰੂਰੀ ਹੈ। ਨਾਲ ਹੀ, ਖਾਣ-ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸੀਂ ਅੱਖਾਂ ਦੀ ਨਿਯਮਿਤ ਤੌਰ ‘ਤੇ ਜਾਂਚ ਕਰਵਾਉਣ ਤੇ ਕੁਝ ਤਰੀਕਿਆਂ ਦਾ ਪਾਲਣ ਕਰਕੇ ਆਪਣੀ ਨਜ਼ਰ ਨੂੰ ਸੁਧਾਰ ਸਕਦੇ ਹਾਂ।

ਜਦ ਅੱਖਾਂ ਸਖਤ ਮਿਹਨਤ ਕਰਦੀਆਂ ਹਨ ਤਾਂ ਇਹਨਾਂ ਨੂੰ ਵੀ ਬਰੇਕ ਦੀ ਜ਼ਰੂਰਤ ਹੈ, ਨਹੀਂ ਤਾਂ ਅੱਖਾਂ ‘ਚ ਖੁਸ਼ਕੀ ਦੀ ਸਮੱਸਿਆ ਹੋ ਸਕਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਇਹ ਮਹੱਤਵਪੂਰਨ ਹੈ, ਜੇ ਤੁਸੀਂ ਕੰਪਿਊਟਰ ‘ਤੇ ਲੰਬੇ ਸਮੇਂ ਲਈ ਕੰਮ ਕਰਦੇ ਹੋ, ਤਾਂ 20-20-20 ਦੇ ਨਿਯਮ ਦੀ ਪਾਲਣਾ ਕਰੋ। ਇਸਦਾ ਮਤਲਬ ਇਹ ਹੈ ਕਿ ਹਰ 20 ਮਿੰਟ ਬਾਅਦ ਤੁਹਾਨੂੰ ਆਪਣੀਆਂ ਅੱਖਾਂ ਆਪਣੇ ਕੰਪਿਊਟਰ ਦੀ ਸਕ੍ਰੀਨ ਤੋਂ ਹਟਾਉਣੀਆਂ ਪੈਣਗੀਆਂ। ਇਸ ਤੋਂ ਇਲਾਵਾ, 20 ਸਕਿੰਟ ਲਈ ਘੱਟੋ ਘੱਟ 20 ਫੁੱਟ ਦੀ ਦੂਰੀ ‘ਤੇ ਰੱਖੀ ਗਈ ਕਿਸੇ ਚੀਜ਼ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ।

 ਤੰਬਾਕੂਨੋਸ਼ੀ ਤੁਹਾਡੇ ਫੇਫੜਿਆਂ ਤੇ ਦਿਲ ਦੇ ਨਾਲ ਨਾਲ ਅੱਖਾਂ ਲਈ ਵੀ ਮਾੜਾ ਹੈ। ਇਸ ਲਈ ਇਸ ਤੋਂ ਕੁਝ ਦੂਰੀ ਬਣਾ ਕੇ ਰੱਖੋ।

- Advertisement -

ਅੱਖਾਂ ਦੀਆਂ ਕੁਝ ਸਮੱਸਿਆਵਾਂ ਖ਼ਾਨਦਾਨੀ ਹੋ ਸਕਦੀਆਂ ਹਨ। ਇਸ ਲਈ, ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਦੀ ਸਥਿਤੀ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਨਾਲ ਇਲਾਜ ‘ਚ ਫਾਇਦਾ ਹੋ ਸਕਦਾ ਹੈ।

ਜੇਕਰ ਤੁਸੀਂ ਲੈਨਜ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਆਪਣੇ ਹੱਥ ਸਾਫ਼ ਕਰਕੇ ਲੈਨਜ ਛੂਹਣੇ ਚਾਦੇ ਹਨ। ਗੰਦੇ ਹੱਥਾਂ ਨਾਲ ਅਖਾਂ ਦੀਆਂ ਬਿਮਾਰੀਆਂ ਫੈਲ ਸਕਦੀਆਂ ਹਨ।

Share this Article
Leave a comment