ਅਮਰੀਕਾ ਦੀ ਤਾਲਿਬਾਨ ਨੂੰ ਚਿਤਾਵਨੀ, ਜ਼ਰੂਰਤ ਪੈਣ ‘ਤੇ ਅਫਗਾਨਿਸਤਾਨ ‘ਚ ਮੁੜ ਹੋਣਗੇ ਡਰੋਨ ਹਮਲੇ

TeamGlobalPunjab
1 Min Read

ਵਾਸ਼ਿੰਗਟਨ : ਤਾਲਿਬਾਨ ਖ਼ਿਲਾਫ਼ ਅਮਰੀਕੀ ਸਰਕਾਰ ਨੇ ਸਖ਼ਤੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ । ਅਮਰੀਕਾ ਨੇ ਸਾਫ ਤੌਰ ’ਤੇ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ’ਚ ਮੌਜੂਦ ਇਸਲਾਮਿਕ ਸਟੇਟ-ਖੁਰਾਸਾਨ ’ਤੇ ਉਸ ਦੇ ਡਰੋਨ ਹਮਲੇ ਜਾਰੀ ਰਹਿਣਗੇ। ਅਮਰੀਕਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਫ਼ੌਜ ਦੀ ਵਾਪਸੀ ਤੋਂ ਬਾਅਦ ਵੀ ਅਫ਼ਗਾਨਿਸਤਾਨ ’ਚ ਹਮਲਾ ਕਰਨ ਦੀ ਸਮਰੱਥਾ ਹੈ ਤੇ ਜਦੋਂ ਵੀ ਜ਼ਰੂਰਤ ਪਵੇਗੀ, ਇਸ ਸਮਰੱਥਾ ਦੀ ਵਰਤੋਂ ਕੀਤੀ ਜਾਵੇਗੀ।

ਪੇਂਟਾਗਨ ਦੇ ਪ੍ਰੈੱਸ ਸਕੱਤਰ ਜੌਨ ਕਿਰਬੀ ਨੇ ਦੱਸਿਆ ਕਿ ਕਾਬੁਲ ਹਵਾਈ ਅੱਡੇ ਤੋਂ ਬਾਹਰ ਹਮਲੇ ਦੀ ਇਸਲਾਮਿਕ-ਸਟੇਟ-ਖੁਰਾਸਾਨ ਨੇ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ’ਤੇ ਹਵਾਈ ਹਮਲੇ ਕੀਤੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਲੋੜ ਪਈ ਤਾਂ ਅਫ਼ਗਾਨਿਸਤਾਨ ’ਚ ਮੁੜ ਤੋਂ ਡਰੋਨ ਹਮਲੇ ਕੀਤੇ ਜਾਣਗੇ।

ਅਮਰੀਕੀ ਮੀਡੀਆ ਮੁਤਾਬਕ ਕਿਰਬੀ ਨੇ ਕਿਹਾ ਕਿ ਅਸੀਂ ਆਪਣੀ ਕੌਮੀ ਹਿੱਤਾਂ ਦੀ ਸੁਰੱਖਿਆ ਤੇ ਬਚਾਅ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਅਸੀਂ ਭਵਿੱਖ ਲਈ ਆਪਣੀਆਂ ਉਨ੍ਹਾਂ ਸਾਰੀਆਂ ਸਮਰੱਥਾਵਾਂ ਨੂੰ ਬਣਾਈ ਰੱਖਾਂਗੇ, ਜੋ ਅਫ਼ਗਾਨਿਸਤਾਨ ’ਚ ਫ਼ੌਜ ਦੀ ਮੌਜੂਦਗੀ ਦੌਰਾਨ ਸਨ। ਜਦੋਂ ਵੀ ਜ਼ਰੂਰਤ ਹੋਵੇਗੀ, ਉਸ ਦੀ ਵਰਤੋਂ ਕੀਤ ਜਾਵੇਗੀ। ਕਿਰਬੀ ਦਾ ਬਿਆਨ ਰਾਸ਼ਟਰਪਤੀ Joe Biden ਦੇ ਸੰਬੋਧਨ ਤੋਂ ਬਾਅਦ ਆਇਆ ਹੈ। Biden ਨੇ ਵੀ ਕਿਹਾ ਕਿ ਜੋ ਅਮਰੀਕਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਏਗਾ, ਉਨ੍ਹਾਂ ਨੂੰ ਕਿਸੇ ਵੀ ਹਾਲਤ ’ਚ ਨਹੀਂ ਛੱਡਿਆ ਜਾਵੇਗਾ।

Share this Article
Leave a comment