ਵਿਦੇਸ਼ਾਂ ‘ਚ ਅੱਧੀ ਤਨਖਾਹ ‘ਤੇ ਕੰਮ ਕਰਨ ਲਈ ਕਿਉਂ ਮਜਬੂਰ ਪੰਜਾਬੀ?

Prabhjot Kaur
4 Min Read

ਨਿਊਜ਼ ਡੈਸਕ: ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਮੰਨੇ ਜਾਣ ਵਾਲੇ ਮੁਲਕ ਅਮਰੀਕਾ ‘ਤੇ ਡਿਫਾਲਟਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਦੇਸ਼ ਦਾ ਖਜ਼ਾਨਾ ਖਾਲੀ ਹੁੰਦਾ ਜਾ ਰਿਹਾ ਹੈ। ਹੁਣ ਉਹ ਦਿਨ ਦੂਰ ਨਹੀਂ, ਜਦੋਂ ਅਮਰੀਕੀ ਖਜ਼ਾਨੇ ‘ਚ ਬਿੱਲਾਂ ਦਾ ਭੁਗਤਾਨ ਕਰਨ ਲਈ ਵੀ ਪੈਸੇ ਨਹੀਂ ਬਚਣਗੇ। ਜੋਅ ਬਾਇਡਨ ਦੀ ਸਰਕਾਰ ਡਿਫਾਲਟਰ ਦੀ ਸਥਿਤੀ ਤੋਂ ਬਚਣ ਲਈ ਕਰਜ਼ਾ ਲੈਣ ਦੀ ਲਿਮਟ ਵਧਾਉਣਾ ਚਾਹੁੰਦੀ ਹੈ, ਪਰ ਵਿਰੋਧੀ ਧਿਰ ਰਿਪਬਲੀਕਨ ਪਾਰਟੀ ਅੜਿੱਕੇ ਪਾ ਰਹੀ ਹੈ। ਇਸੇ ਵਿਚਾਲੇ ਉੱਥੇ ਰਹਿੰਦੇ ਪੰਜਾਬੀਆਂ ਸਣੇ ਸਾਰੇ ਭਾਰਤੀ ਮੂਲ ਦੇ ਲੋਕ ਵੀ ਚਿੰਤਾ ਵਿੱਚ ਡੁੱਬ ਗਏ ਤੇ ਉਹ ਅੰਧੀ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਹੋ ਗਏ ਹਨ।

ਅਮਰੀਕਾ ਵਿੱਚ ਮੰਦੀ ਦੇ ਖ਼ਤਰੇ ਕਾਰਨ ਉੱਥੇ ਵੱਸਦੇ ਵੱਡੀ ਗਿਣਤੀ ਪੰਜਾਬੀਆਂ ਸਣੇ ਸਾਰੇ ਭਾਰਤੀ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਅਮਰੀਕਾ ਵਿੱਚ ਲੱਖਾਂ ਭਾਰਤੀਆਂ ‘ਚ ਸਭ ਤੋਂ ਵੱਧ ਪੰਜਾਬੀ ਭਾਈਚਾਰਾ ਸ਼ਾਮਲ ਹੈ, ਜੋ ਜ਼ਿਆਦਾ ਮਜ਼ਦੂਰੀ ਕਰਦੇ ਹਨ। ਦੇਸ਼ ‘ਚ ਲਗਭਗ 5 ਲੱਖ ਸਿੱਖ ਜਾਂ ਪੰਜਾਬੀ ਰਹਿ ਰਹੇ ਹਨ, ਜਦਕਿ ਭਾਰਤੀ ਮੂਲ ਕੇ ਲੋਕਾਂ ਦੀ ਕੁੱਲ ਗਿਣਤੀ 47 ਲੱਖ ਦੇ ਕਰੀਬ ਹੈ। ਮੌਜੂਦਾ ਸਮੇਂ ਖਰਾਬ ਚੱਲ ਰਹੇ ਹਾਲਾਤ ਦੌਰਾਨ ਭਾਰਤੀ ਮੂਲ ਦੇ ਇਹ ਲੋਕ ਅੱਧੀ ਤਨਖਾਹ `ਤੇ ਵੀ ਮਜ਼ਦੂਰੀ ਕਰਨ ਲਈ ਮਜਬੂਰ ਹੋ ਗਏ ਹਨ। ਅਮਰੀਕਾ ਵਿੱਚ 7.5 ਡਾਲਰ ਪ੍ਰਤੀ ਘੰਟਾ ਦੀ ਮਜ਼ਦੂਰੀ ‘ਤੇ ਕਿਰਤੀ ਆਸਾਨੀ ਨਾਲ ਮਿਲ ਜਾਂਦੇ ਹਨ। ਸਭ ਤੋਂ ਵੱਧ ਮਜ਼ਦੂਰੀ ਕੈਲੀਫੋਰਨੀਆ ਸੂਬੇ ਵਿੱਚ ਮਿਲਦੀ ਹੈ, ਪਰ ਉੱਥੇ ਵੀ ਮੌਜੂਦਾ ਸਮੇਂ ਹਰ ਕਿਰਤੀ ਘੱਟ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਹੈ। ਪਹਿਲਾਂ ਇੱਕ ਘੰਟੇ ਦੇ 14 ਡਾਲਰ ਅਤੇ 8 ਘੰਟੇ ਦੇ 112 ਡਾਲਰ ਮਿਲਦੇ ਸੀ।

ਅਮਰੀਕਾ ਵਿੱਚ ਹੋਟਲ ‘ਚ ਸਫ਼ਾਈ ਕਰਨ ਵਾਲੇ ਲੋਕਾਂ ਦੀ ਉਜਰਤ ਸਾਲਾਨਾ 25 ਹਜ਼ਾਰ ਤੋਂ 30 ਹਜ਼ਾਰ ਡਾਲਰ ਤੱਕ ਹੁੰਦੀ ਹੈ, ਜੋ ਭਾਰਤੀ ਰੁਪਏ ਵਿੱਚ ਲਗਭਗ 25 ਲੱਖ ਰੁਪਏ ਬਣਦੀ ਹੈ, ਪਰ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਰਫਿਊਜੀਆਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਣ ਕਾਰਨ ਇਸ ‘ਤੇ ਕਾਫ਼ੀ ਮਾੜਾ ਅਸਰ ਪਿਆ ਹੈ। ਮੌਜੂਦਾ ਸਮੇਂ ਬੇਰੁਜ਼ਗਾਰੀ ਕਾਫ਼ੀ ਵਧ ਗਈ ਹੈ। ਸਰਕਾਰ ਦਾ ਸਖ਼ਤ ਨਿਯਮ ਹੈ ਕਿ ਘੱਟੋ- ਘੱਟ 15 ਡਾਲਰ ਪ੍ਰਤੀ ਘੰਟਾ ਸੈਲਰੀ ਦਿੱਤੀ ਜਾਵੇ, ਪਰ ਫਿਰ ਵੀ ਰੁਜ਼ਗਾਰ ਨਾਂ ਹੋਣ ਕਾਰਨ ਮਜ਼ਦੂਰ ਅੱਧੀ ਤਨਖਾਹ `ਤੇ ਕੰਮ ਰਹੇ ਹਨ। ਉਨਾਂ ਨੂੰ ਨਕਦ ਭੁਗਤਾਨ ਕਰਕ ਪੈਸਾ ਬਚਾਇਆ ਜਾ ਰਿਹਾ ਹੈ।

ਅਮਰੀਕਾ ਵਿੱਚ ਆਈਟੀ ਕੰਪਨੀ ਦੇ ਇੱਕ ਸੰਚਾਲਕ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵਿੱਤੀ ਸੰਕਟ ਤਾਂ ਹੈ। ਪਹਿਲਾਂ 80 ਹਜ਼ਾਰ ਨੌਕਰੀਆਂ ਅਚਾਨਕ ਚਲੀਆਂ ਗਈਆਂ। ਹੁਣ ਮੌਤਾਂ ਅਤੇ ਵਿਰੋਧੀ ਧਿਰ ਵਿਚਾਲੇ ਤਕਰਾਰ ਚੱਲ ਰਹੀ ਹੈ, ਜਿਸ ਦਾ ਖਮਿਆਜ਼ਾ ਸਾਰੇ ਦੇਸ਼ ਨੂੰ ਭੁਗਤਣਾ ਪੈ ਸਕਦਾ ਹੈ। ਜੇਕਰ ਇਹ ਮਾਮਲਾ ਛੇਤੀ ਨਾ ਹੱਲ ਹੋਇਆ ਤਾਂ ਸਕਾਰੀ ਕਰਮਚਾਰੀਆਂ ਦੀ ਤਨਖਾਹ ਤੱਕ ਰੁਕ ਸਕਦੀ ਹੈ। 70 ਲੱਖ ਲੋਕਾਂ ਦੀ ਨੌਕਰੀ ਜਾ ਸਕਦੀ ਹੈ ਅਤੇ ਦੁਨੀਆ ਭਰ ਵਿੱਚ ਮੰਦੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਮਾੜੇ ਹਾਲਾਤ ਦਾ ਸਭ ਤੋਂ ਵੱਧ ਅਸਰ ਭਾਰਤੀ ਲੋਕਾਂ ‘ਤੇ ਹੈ, ਕਿਉਂਕਿ ਉਹ ਘੱਟ ਪੜੇ-ਲਿਖੇ ਹਨ। ਮੌਜੂਦਾ ਸਮੇਂ ਅਮਰੀਕਾ ‘ਤੇ ਡਿਫਾਲਟਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment