ਅਮਰੀਕਾ : ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

TeamGlobalPunjab
1 Min Read

ਕੈਲੇਫੋਰਨੀਆ : ਕੈਲੇਫੋਰਨੀਆ ਸਟੇਟ ਦੇ ਸ਼ਹਿਰ ਫਰਿਜ਼ਨੋ ਤੋ ਮੁਖ਼ਤਿਆਰ ਸਿੰਘ ਧਾਲੀਵਾਲ ਨਾਮੀ ਇੱਕ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦ ਖਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਕਾਰਨ ਫਰਿਜ਼ਨੋ ਦਾ ਪੂਰਾ ਪੰਜਾਬੀ ਭਾਈਚਾਰਾ ਸੋਗ ਵਿੱਚ ਡੁੱਬਿਆ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਖ਼ਤਿਆਰ ਸਿੰਘ ਧਾਲੀਵਾਲ (38) ਫਰਿਜ਼ਨੋ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਟਰੱਕ ਚਲਾਉਂਦਾ ਸੀ। ਮੁਖ਼ਤਿਆਰ ਸਿੰਘ ਧਾਲੀਵਾਲ ਪਿਛਲੇ ਦਿਨੀਂ ਜਦੋਂ ਅਮਰੀਕਾ ਦੀ ਐਰੀਜੋਨਾ ਸਟੇਟ ਵਿੇਚ ਫਰੀਵੇਅ 40 ਦੇ 39 ਮੀਲ ਮਾਰਕਰ ਲਾਗੇ ਡੈਲਸ ਨੂੰ ਲੋਡ ਕਰ ਕੇ ਲੈ ਜਾ ਰਿਹਾ ਸੀ ‘ਤਾਂ ਅਚਾਨਕ ਟਰੱਕ ਦਾ ਅਗਲਾ ਟਾਇਰ ਫਟ ਗਿਆ ਜਿਸ ਕਾਰਨ ਟਰੱਕ ਖਤਾਨਾਂ ਵਿੇਚ ਜਾ ਡਿੱਗਿਆ ਅਤੇ ਟਰੱਕ ਨੂੰ ਅੱਗ ਲੱਗ ਗਈ। ਜਿਸ ਦੌਰਾਨ ਮੁਖ਼ਤਿਆਰ ਸਿੰਘ ਧਾਲੀਵਾਲ ਦੀ ਮੌਤ ਹੋ ਗਈ। ਮ੍ਰਿਤਕ ਮੁਖ਼ਤਿਆਰ ਸਿੰਘ ਧਾਲੀਵਾਲ  ਜ਼ਿਲ੍ਹਾ ਮੋਗਾ ਦੇ ਪਿੰਡ ਲੋਪੋ ਦਾ ਰਹਿਣ ਵਾਲਾ ਸੀ।

 ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਅਮਰੀਕਾ ‘ਚ ਮਨਜੀਤ ਸਿੰਘ ਅਤੇ ਜਤਿੰਦਰ ਸਿੰਘ ਦੀ ਮੌਤ ਹੋ ਗਈ ਸੀ ਜੋ ਕਿ ਪੰਜਾਬ ਸੂਬੇ ਨਾਲ ਸਬੰਧ ਰੱਖਦੇ ਸਨ।

Share this Article
Leave a comment