DSP ਦਵਿੰਦਰ ਸਿੰਘ ਨੇ ਹਿਜਬੁਲ ਅੱਤਵਾਦੀਆਂ ਨੂੰ ਆਪਣੇ ਘਰ ਵਿੱਚ ਦਿੱਤੀ ਸੀ ਪਨਾਹ

TeamGlobalPunjab
2 Min Read

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਸ਼ਨੀਵਾਰ ਨੂੰ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਦੇ ਨਾਲ ਗ੍ਰਿਫਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ (DSP Davinder Singh) ਨੂੰ ਲੈ ਕੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਦਵਿੰਦਰ ਸਿੰਘ ਨੂੰ ਸੋਮਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ। ਪੁਲਿਸ ਅਤੇ ਇੰਟੈਲੀਜੈਂਸ ਅਧਿਕਾਰੀ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ। ਇਸ ਵਿੱਚ ਪਤਾ ਚੱਲਿਆ ਹੈ ਕਿ ਦਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਸੀ।

ਜਾਂਚ ਅਧਿਕਾਰੀਆਂ ਨੇ ਘਟਨਾ ਦੀਆਂ ਕੜੀਆਂ ਨੂੰ ਜੋੜਦੇ ਹੋਏ ਕਿਹਾ ਕਿ ਇਰਫਾਨ ਨਾਮ ਦਾ ਇੱਕ ਵਕੀਲ ਪ੍ਰਤੀਬੰਧਿਤ ਹਿਜਬੁਲ ਮੁਜਾਹਿਦੀਨ ਦੇ ਸਵੈ-ਘੋਸ਼ਿਤ ਜ਼ਿਲ੍ਹਾ ਕਮਾਂਡਰ ਨਵੀਦ ਬਾਬਾ ਅਤੇ ਅਲਤਾਫ ਨੂੰ ਸ਼ੁੱਕਰਵਾਰ ਨੂੰ ਅਧਿਕਾਰੀ ਦੇ ਘਰ ਲੈ ਕੇ ਗਿਆ ਸੀ। ਪੁਲਿਸ ਦੇ ਮੁਤਾਬਕ ਇਰਫਾਨ ਅੱਤਵਾਦੀ ਸੰਗਠਨਾਂ ਲਈ ਕੰਮ ਕਰਦਾ ਸੀ।

ਦਵਿੰਦਰ ਦਾ ਘਰ ਬਦਾਮੀ ਬਾਗ ਛਾਉਣੀ ਇਲਾਕੇ ਵਿੱਚ ਫੌਜ ਦੀ 16ਵੀਂ ਕੋਰ ਦੇ ਹੈੱਡਕੁਆਰਟਰ ਨੇੜੇ ਹੈ। ਪੁਲਿਸ ਨੇ ਦਵਿੰਦਰ ਸਿੰਘ ਦੇ ਘਰ ‘ਤੇ ਛਾਪੇਮਾਰੀ ਦੌਰਾਨ ਇੱਕ AK – 47 ਰਾਈਫਲ ਅਤੇ 2 ਪਿਸਤੋਲਾਂ ਵੀ ਬਰਾਮਦ ਕੀਤੀਆਂ ਹਨ ਜਿਸ ਦੀ ਜਾਣਕਾਰੀ ਸੋਮਵਾਰ ਨੂੰ ਅਧਿਕਾਰੀਆਂ ਨੇ ਦਿੱਤੀ।

ਜਾਣਕਾਰੀ ਮੁਤਾਬਕ, ਜੰਮੂ-ਸ੍ਰੀਨਗਰ ਹਾਈਵੇਅ ‘ਤੇ ਮੀਰ ਬਾਜ਼ਾਰ ਵਿੱਚ ਜਦੋਂ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਉਹ ਹਿਜਬੁਲ ਮੁਜਾਹਿਦੀਨ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਚੰਡੀਗੜ੍ਹ ਲਿਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਦਵਿੰਦਰ ਦੇ ਘਰ ਹੀ ਡਿਨਰ ਕੀਤਾ ਅਤੇ ਰਾਤ ਉੱਥੇ ਹੀ ਬਿਤਾਈ। ਇਨ੍ਹਾਂ ਅੱਤਵਾਦੀਆਂ ਦੀ ਪਹਿਚਾਣ ਹਿਜਬੁਲ ਕਮਾਂਡਰ ਨਵੀਦ ਬਾਬੂ ਅਤੇ ਉਸਦੇ ਦੋ ਸਾਥੀ ਇਰਫਾਨ ਅਤੇ ਅਲਤਾਫ ਵੱਜੋਂ ਹੋਈ ਹੈ। ਇਨ੍ਹਾਂ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਸੁਰੱਖਿਅਤ ਬਾਹਰ ਕੱਢਣ ਲਈ ਦਵਿੰਦਰ ਸਿੰਘ ਨੇ ਐਤਵਾਰ ਤੋਂ ਵੀਰਵਾਰ ਤੱਕ ਛੁੱਟੀ ਲਈ ਸੀ।

- Advertisement -

Share this Article
Leave a comment