ਅਮਰੀਕਾ : ਇੰਡੀਆਨਾ ਦੇ ਸ਼ਾਪਿੰਗ ਮਾਲ ‘ਚ ਫਾਇਰਿੰਗ, ਇਕ ਵਿਅਕਤੀ ਦੀ ਮੌਤ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ‘ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਉੱਤਰੀ ਇੰਡੀਆਨਾ ਮਾਲ ‘ਚ ਹੋਈ ਫਾਇਰਿੰਗ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ।

ਸੇਂਟ ਜੋਸਫ ਕਾਊਂਟੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਮਿਸ਼ਵਾਕਾ ਦੇ ਯੂਨੀਵਰਸਿਟੀ ਪਾਰਕ ਮਾਲ ਵਿਚ ਹੋਈ ਫਾਇਰਿੰਗ ਦੌਰਾਨ ਇਕ ਵਿਅਕਤੀ ਦੀ ਕਰੀਬ ਤਿੰਨ ਵਜੇ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਹਮਲਾਵਰ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਪੁਲਿਸ ਅਧਿਕਾਰੀਆਂ ਨੈ ਦੱਸਿਆ ਕਿ ਘਟਨਾ ਤੋਂ ਬਾਅਦ ਸ਼ਾਪਿੰਗ ਮਾਲ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਦੁਕਾਨਦਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਵੀਡੀਓ ਵਿਚ ਫਾਇਰਿੰਗ ਦੇ ਬਾਅਦ ਲੋਕਾਂ ਨੂੰ ਮਾਲ ਤੋਂ ਭੱਜਦੇ ਹੋਏ ਦੇਖਿਆ ਜਾ ਸਕਦਾ ਹੈ। ਘਟਨਾ ਦੇ ਸਮੇਂ ਮਾਲ ਵਿਚ ਮੌਜੂਦ 44 ਸਾਲਾਂ ਦੇ ਰੇਨੀ ਡੋਮੀਨਿਕ ਨੇ ਦੱਸਿਆ ਕਿ ਜਦੋਂ ਫਾਇਰਿੰਗ ਹੋਈ ਤਾਂ ਉਹ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਮਾਲ ਦੇ ਪਲੇ ਏਰੀਆ ਵਿਚ ਸੀ। ਉਨ੍ਹਾਂ ਕਿਹਾ ਕਿ ਮੈਂ ਇਕ ਧਮਾਕਾ ਸੁਣਿਆ ਅਤੇ ਉਸ ਦੇ ਬਾਅਦ ਲੋਕਾਂ ਨੂੰ ਭੱਜਦੇ ਹੋਏ ਦੇਖਿਆ। ਅਸੀਂ ਲੋਕ ਡਰ ਕਾਰਨ ਇਕ ਜੁੱਤਿਆਂ ਦੀ ਦੁਕਾਨ ਵਿਚ ਵੜ ਗਏ। ਇੱਥੇ 35 ਹੋਰ ਲੋਕਾਂ ਨੇ ਵੀ ਸ਼ਰਨ ਲੈ ਰੱਖੀ ਸੀ।

Share this Article
Leave a comment