ਸੱਤਾਧਾਰੀ ਕੈਪਟਨ ਸਰਕਾਰ ‘ਤੇ ਭੜਕੇ ਬਲਵਿੰਦਰ ਬੈਂਸ! ਕੀਤੇ ਅਹਿਮ ਖੁਲਾਸੇ

TeamGlobalPunjab
2 Min Read

ਚੰਡੀਗੜ੍ਹ : ਵਿਧਾਨ ਸਭਾ ਦਾ ਇਜਲਾਸ ਸਿਆਸੀ ਬਿਆਨਬਾਜੀਆਂ ਦਰਮਿਆਨ ਚੱਲ ਰਿਹਾ ਹੈ । ਇਸ ਦੌਰਾਨ ਵਿਰੋਧੀ ਪਾਰਟੀਆਂ ਸੱਤਾਧਾਰੀ ਕਾਂਗਰਸ ਪਾਰਟੀ ‘ਤੇ ਖੂਬ ਦੂਸ਼ਣਬਾਜੀਆਂ ਕਰ ਰਹੇ ਹਨ। ਇਸ ਦੇ ਚਲਦਿਆਂ ਅੱਜ ਲੋਕ  ਇਨਸਾਫ ਪਾਰਟੀ ਦੇ ਸੀਨੀਅਰ ਨੇਤਾ ਬਲਵਿੰਦਰ ਬੈਂਸ ਦੇ ਤੇਵਰ ਕਾਫੀ ਤਿੱਖੇ ਦਿਖਾਈ ਦਿੱਤੇ। ਬਲਵਿੰਦਰ ਬੈਂਸ ਦਾ ਕਹਿਣਾ ਹੈ ਅੱਜ ਵਿਧਾਨ ਸਭਾ ਅੰਦਰ ਵੀ ਫਰੈਂਡਲੀ ਮੈਚ ਚੱਲ ਰਿਹਾ ਹੈ ਕਿਉਂਕਿ ਕਿਸੇ ਵੀ ਮੁੱਦੇ ‘ਤੇ ਕੋਈ ਗੱਲ ਨਹੀਂ ਕਰ ਰਿਹਾ। ਇਸ ਮੌਕੇ ਬਲਵਿੰਦਰ ਬੈਂਸ ਨੇ ਅਕਾਲੀ ਦਲ ਨੇਤਾਵਾਂ ‘ਤੇ ਵੀ ਸਖਤ ਪ੍ਰਤੀਕਿਰਿਆ ਦਿੱਤੀ।

ਬਲਵਿੰਦਰ ਬੈਂਸ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲਗਾਤਾਰ ਵਿਧਾਨ ਸਭਾ ਅੰਦਰੋਂ ਡੀਜੀਪੀ ਦੇ ਬਿਆਨ ‘ਤੇ ਵਾਕਆਉਟ ਕੀਤਾ ਜਾ ਰਿਹਾ ਹੈ ਪਰ ਬਾਹਰ ਉਸੇ ਅਕਾਲੀ ਦਲ ਦਾ ਬੁਲਾਰਾ ਕਹਿ ਰਿਹਾ  ਹੈ ਕਿ ਡੀਜੀਪੀ ਦਾ ਬਿਆਨ ਠੀਕ ਹੈ।  ਉਨ੍ਹਾਂ ਕਿਹਾ ਕਿ ਅੱਜ ਸੂਬੇ ਅੰਦਰ ਫੈਲੇ ਟ੍ਰਾਂਸਪੋਰਟ ਮਾਫੀਆ ਰੇਤ ਮਾਫੀਆ ਵਰਗੇ ਗੰਭੀਰ ਮੁੱਦਿਆਂ ‘ਤੇ ਵਿਧਾਨ ਸਭਾ ਅੰਦਰ ਕੋਈ ਗੱਲ ਨਹੀਂ ਹੋ ਰਹੀ।

ਇੱਥੇ ਹੀ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਨੂੰ ਲੈ ਕੇ ਵੀ ਬੈਂਸ ਨੇ ਸਖਤ ਪ੍ਰਤਿਕਿਰਿਆ ਦਿੱਤੀ। ਵੱਡੇ ਬੈਂਸ ਨੇ ਐਸਟੀਐਫ ਦੀ ਰਿਪੋਰਟ ਖੁੱਲ੍ਹਣ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ਅੰਦਰ ਇਹ ਮੁੱਦਾ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਰਾਜਾ ਵੜਿੰਗ ਜਦੋਂ ਵਿਧਾਨ ਸਭਾ ਅੰਦਰ ਬੋਲ ਰਹੇ ਸਨ ਤਾਂ ਮੈਂ ਕਿਹਾ ਸੀ ਕਿ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਣੂ ਕਰਵਾ ਦਿਓ। ਵੱਡੇ ਬੈਂਸ  ਨੇ ਕਿਹਾ ਕਿ ਇਸ ਗੱਲ ਦਾ ਜਵਾਬ ਦਿੰਦਿਆਂ ਰਾਜਾ ਨੇ ਇਹ ਕਿਹਾ  ਕਿ ਹੁਣ ਉਨ੍ਹਾਂ ਨੂੰ ਪਹਿਲਾਂ ਮਸ਼ੀਨ ਲਗਵਾਉਣੀ ਪਵੇਗੀ। ਬਲਵਿੰਦਰ ਬੈਂਸ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਸਲਾਹਕਾਰ ਇਹ ਕਹਿ ਰਹੇ ਹਨ ਕਿ ਮੁੱਖ ਮੰਤਰੀ ਦੇ ਮਸ਼ੀਨ ਲੱਗਣ ਵਾਲੀ ਹੈ ਤਾਂ ਜੋ ਵੱਡੀਆਂ ਮੱਛੀਆਂ ਉਨ੍ਹਾਂ ਨੂੰ ਦਿਖਣ ਲੱਗ ਜਾਣ।

Share this Article
Leave a comment