ਵਾਸ਼ਿੰਗਟਨ :ਅਮਰੀਕਾ ਅਤੇ ਈਰਾਨ ਨੇ ਯੁੱਧ ਖਤਮ ਕਰਨ ਲਈ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਅਮਰੀਕਾ ਅਤੇ ਈਰਾਨ ਵਿਚਾਲੇ ਐੱਮ.ਓ.ਯੂ. ਦਸਤਖਤ ਹੋਣ ਤੋਂ ਬਾਅਦ ਹੁਣ ਚੀਜ਼ਾਂ ਪਹਿਲਾਂ ਵਾਂਗ ਆਮ ਹੋਣ ਲੱਗੀਆਂ ਹਨ। ਹੋਰਮੁਜ਼ ਸਟ੍ਰੇਟ ਖੁੱਲ੍ਹਣ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਆਪਣੀ ਨਾਕਾਬੰਦੀ ਹਟਾ ਲਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਅਮਰੀਕੀ ਫ਼ੌਜ ਨੇ ਈਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਵਿੱਚ ਆਉਣ-ਜਾਣ ਵਾਲੇ ਸਾਰੇ ਸਮੁੰਦਰੀ ਜਹਾਜ਼ਾਂ ‘ਤੇ ਲੱਗੀ ਨਾਕਾਬੰਦੀ ਹਟਾ ਦਿੱਤੀ ਹੈ।
ਦੱਸ ਦਈਏ ਕਿ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਬੀਤੇ ਕੱਲ੍ਹ ਐੱਮ.ਓ.ਯੂ. ‘ਤੇ ਦਸਤਖਤ ਕੀਤੇ । ਇਸ ਸਮਝੌਤੇ ਤੋਂ ਬਾਅਦਟਰੰਪ ਨੇ ‘ਟਰੁੱਥ ਸੋਸ਼ਲ’ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਅਮਰੀਕਾ ਸ਼ਾਂਤੀ ਦੇ ਲਈ ਵਚਨਬੱਧ ਹੈ।ਉਨ੍ਹਾਂ ਨੇ ਕਿਹਾ, ‘ਅਮਰੀਕਾ ਸ਼ਾਂਤੀ ਦੇ ਲਈ ਵਚਨਬੱਧ ਹੈ ਅਤੇ ਅਸੀਂ ਮਿਡਲ ਈਸਟ ਦੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੀ ਗੱਲਬਾਤ ਨੂੰ ਸਹੀ ਤਰੀਕੇ ਨਾਲ ਅੱਗੇ ਵਧਣ ਦੇਣ ਦੇ ਵਾਅਦੇ ‘ਤੇ ਕਾਇਮ ਰਹਿਣ।”
ਇਸ ਸਮਝੌਤੇ ਤਹਿਤ ਹੀ ਈਰਾਨ ਹੋਰਮੁਜ਼ ਨੂੰ ਖੋਲ੍ਹਣ ਅਤੇ ਅਮਰੀਕਾ ਨਾਕਾਬੰਦੀ ਹਟਾਉਣ ਲਈ ਤਿਆਰ ਹੋਇਆ ਹੈ।ਯੂ.ਐੱਸ. ਸੈਂਟਰਲ ਕਮਾਂਡ ਨੇ ‘X’ ‘ਤੇ ਪੋਸਟ ਕਰਕੇ ਨਾਕਾਬੰਦੀ ਹਟਾਉਣ ਦੀ ਜਾਣਕਾਰੀ ਦਿੱਤੀ ਹੈ। ਸੈਂਟਰਲ ਕਮਾਂਡ ਨੇ ਪੋਸਟ ਵਿੱਚ ਲਿਖਿਆ, ‘ਰਾਸ਼ਟਰਪਤੀ ਦੇ ਨਿਰਦੇਸ਼ਾਂ ਅਨੁਸਾਰ, ਅਮਰੀਕੀ ਫ਼ੌਜ ਨੇ ਈਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਵਿੱਚ ਆਉਣ-ਜਾਣ ਵਾਲੇ ਸਾਰੇ ਸਮੁੰਦਰੀ ਜਹਾਜ਼ਾਂ ‘ਤੇ ਲੱਗੀ ਨਾਕਾਬੰਦੀ ਹਟਾ ਦਿੱਤੀ ਹੈ। ਅਮਰੀਕੀ ਫ਼ੌਜ ਈਰਾਨੀ ਬੰਦਰਗਾਹਾਂ ‘ਤੇ ਆਉਣ-ਜਾਣ ਵਾਲੇ ਜਹਾਜ਼ਾਂ ਨੂੰ ਹੁਣ ਨਹੀਂ ਰੋਕ ਰਹੀ।’
ਹਾਲਾਂਕਿ, ਨਾਕਾਬੰਦੀ ਹਟਣ ਦੇ ਬਾਵਜੂਦ ਅਮਰੀਕੀ ਨੇਵੀ ਦੇ ਜਹਾਜ਼ ਅਜੇ ਇੱਥੇ ਤਾਇਨਾਤ ਰਹਿਣਗੇ। ਇਸ ਦਾ ਕਾਰਨ ਦੱਸਦਿਆਂ ਸੈਂਟਰਲ ਕਮਾਂਡ ਨੇ ਕਿਹਾ, ‘ਸਾਡੇ ਨੇਵੀ ਜਹਾਜ਼ ਉਸ ਇਲਾਕੇ ਵਿੱਚ ਮੌਜੂਦ ਰਹਿਣਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਮਝੌਤੇ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਹੋ ਰਹੀ ਹੈ ਅਤੇ ਉਹ ਪੂਰੀ ਤਰ੍ਹਾਂ ਲਾਗੂ ਹਨ।’
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

