ਕੈਪਿਟਲ ਹਿੱਲ ਹਿੰਸਾ ਮਾਮਲੇ ‘ਚ ਟਰੰਪ ਦੀ ਧੀ ਇਵਾਂਕਾ ਕੋਲੋਂ ਹੋਵੇਗੀ ਪੁਛਗਿੱਛ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਸੰਸਦ ਭਵਨ ਕੈਪਟਿਲ ਹਿੱਲ ‘ਚ ਬੀਤੇ ਸਾਲ 6 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਟਰੰਪ ਦੀ ਧੀ ਇਵਾਂਕਾ ਟਰੰਪ ਕੋਲੋਂ ਪੁਛਗਿੱਛ ਕੀਤੀ ਜਾਵੇਗੀ। ਜਿਸ ਵੇਲੇ ਭਵਨ ‘ਚ ਹਿੰਸਾ ਵਾਪਰੀ ਸੀ ਇਵਾਂਕਾ ਉਸ ਸਮੇਂ ਵ੍ਹਾਈਟ ਹਾਊਸ ਦੇ ਸੀਨੀਅਰ ਐਡਵਾਈਜ਼ਰ ਦੇ ਅਹੁਦੇ ’ਤੇ ਤਾਇਨਾਤ ਸੀ।

ਹਿੰਸਾ ਸਬੰਧੀ ਕਮੇਟੀ ਦੇ ਚੇਅਰਮੈਨ ਬੈਨੀ ਥੌਂਪਸਨ ਨੇ ਇਵਾਂਕਾ ਨੂੰ ਇਸ ਸਬੰਧੀ ਇੱਕ ਪੱਤਰ ਭੇਜਿਆ ਹੈ। ਜਿਸ ‘ਚ ਕਮੇਟੀ ਨੇ ਕਿਹਾ ਕਿ 6 ਜਨਵਰੀ ਦੀ ਘਟਨਾ ‘ਚ ਉਨ੍ਹਾਂ ਦੀ ਕੀ ਭੂਮਿਕਾ ਸੀ, ਇਸ ਸਬੰਧੀ ਜੁੜੇ ਕੁਝ ਸਬੂਤ ਮਿਲੇ ਹਨ, ਜਿਸ ਸਬੰਧੀ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਥੌਂਪਸਨ ਨੇ ਪੱਤਰ ‘ਚ ਲਿਖਿਆ ਹੈ ਕਿ ਪੁੱਛਗਿਛ ‘ਚ ਸਿਰਫ ਇਸ ਘਟਨਾ ਸਬੰਧੀ ਹੀ ਸਵਾਲ ਜੁੜੇ ਹੋਣਗੇ।

ਦੱਸਣਯੋਗ ਹੈ ਕਿ ਅਮਰੀਕਾ ‘ਚ ਕੈਪੀਟਲ ਹਿੱਲ ਬਿਲਡਿੰਗ ’ਤੇ ਡੌਨਲਡ ਟਰੰਪ ਦੇ ਸਮਰਥਕਾਂ ਨੇ ਹਮਲਾ ਕੀਤਾ ਸੀ। ਉਸ ਵੇਲੇ ਹਮਲੇ ਦੌਰਾਨ ਸਦਨ ਵਿੱਚ ਜੋਅ ਬਾਇਡਨ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਦਾ ਐਲਾਨ ਕੀਤਾ ਜਾਣਾ ਸੀ। ਇਸ ਹਿੰਸਾ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ ਤੇ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

- Advertisement -

Share this Article
Leave a comment