ਅਮਰੀਕਾ: ਭਾਰਤੀ ਮੂਲ ਦੀ ਗਰਿਮਾ ਵਰਮਾ ਹੋਣਗੇ ਫਸਟ ਲੇਡੀ ਦੇ ਦਫਤਰ ‘ਚ ਡਿਜੀਟਲ ਡਾਇਰੈਕਟਰ

TeamGlobalPunjab
2 Min Read

ਵਾਸ਼ਿੰਗਟਨ: ਭਾਰਤੀ ਮੂਲ ਦੀ ਗਰਿਮਾ ਵਰਮਾ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਵੱਲੋਂ ਆਪਣੇ ਦਫਤਰ ‘ਚ ਡਿਜੀਟਲ ਡਾਇਰੈਕਟਰ ਦੇ ਰੂਪ ‘ਚ ਨਾਮਜ਼ਦ ਕੀਤਾ ਗਿਆ ਹੈ। ਬਾਇਡਨ ਦੀ ਟੀਮ ਨੇ ਇਹ ਜਾਣਕਾਰੀ ਦਿੱਤੀ।

20 ਜਨਵਰੀ ਨੂੰ ਬਾਇਡਨ ਦੇ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਜਿਲ ਬਾਇਡਨ ਅਮਰੀਕਾ ਦੀ ਫਸਟ ਲੇਡੀ ਹੋਵੇਗੀ। ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਫਸਟ ਲੇਡੀ ਦੇ ਦਫਤਰ ‘ਚ ਵਾਧੂ ਮੈਂਬਰਾਂ ਦੀ ਘੋਸ਼ਣਾ ਵੀ ਕੀਤੀ ਤੇ ਰੋਰੀ ਬ੍ਰੋਸੀਅਸ ਨੂੰ ‘ਜੁਆਇੰਗ ਫੋਰਸਿਜ਼’ ਪਹਿਲ ਦਾ ਨਵਾਂ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ।

ਇਸ ਤੋਂ ਪਹਿਲਾਂ ਗਰਿਮਾ ਮਨੋਰੰਜਨ ਦੀ ਦੁਨੀਆ ਦਾ ਹਿੱਸਾ ਰਹੀ ਹੈ। ਗਰਿਮਾ ਨੇ ਵਾਲਟ ਡਿਜ਼ਨੀ ਕੰਪਨੀ ਦੇ ਏਬੀਸੀ ਨੈੱਟਵਰਕ ਵਿਖੇ ਪੈਰਾਮਾਉਂਟ ਪਿਕਚਰਜ਼ ਤੇ ਟੈਲੀਵਿਜ਼ਨ ਪ੍ਰੋਗਰਾਮਾਂ ਤੇ ਫਿਲਮਾਂ ਦੀ ਮਾਰਕੀਟਿੰਗ ਲਈ ਕੰਮ ਕੀਤਾ ਹੈ। ਗਰਿਮਾ ਨੇ ਮੀਡੀਆ ਏਜੰਸੀ ਹਰੀਜ਼ੋਨ ਮੀਡੀਆ ਨਾਲ ਵੀ ਕੰਮ ਕੀਤਾ ਹੈ।

ਦੱਸ ਦਈਏ ਗਰਿਮਾ ਨੇ ਕਈ ਛੋਟੇ ਕਾਰੋਬਾਰਾਂ ਤੇ ਗੈਰ ਲਾਭਕਾਰੀ ਲਈ ਮਾਰਕੀਟਿੰਗ, ਡਿਜ਼ਾਈਨ ਤੇ ਡਿਜੀਟਲ ‘ਚ ਸੁਤੰਤਰ ਸਲਾਹਕਾਰ ਵਜੋਂ ਕੰਮ ਕੀਤਾ ਹੈ। ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ‘ਚ ਗੀਨਾ ਲੀ, ਵੈਨੇਸਾ ਲਿਓਨ ਤੇ ਜੌਰਡਨ ਮੋਂਤੋਆ ਸ਼ਾਮਲ ਹਨ। ਜਿਲ ਬਾਇਡਨ ਨੇ ਕਿਹਾ, “ਇਹ ਵੱਖ-ਵੱਖ ਪਿਛੋਕੜ ਵਾਲੇ ਸਮਰਪਿਤ ਤੇ ਕੁਸ਼ਲ ਜਨਤਕ ਸੇਵਕ ਅਜਿਹਾ ਪ੍ਰਸ਼ਾਸਨ ਬਣਾਉਣ ਲਈ ਵਚਨਬੱਧ ਹੋਣਗੇ ਜੋ ਅਮਰੀਕਾ ਦੇ ਲੋਕਾਂ ਦੇ ਵਿਕਾਸ ‘ਚ ਮਦਦ ਕਰੇਗਾ।”

- Advertisement -

ਇਸ ਤੋਂ ਇਲਾਵਾ ਬਾਇਡਨ ਦੀ ਟੀਮ ਨੇ ਕਿਹਾ ਕਿ ਇਹ ਹੁਨਰਮੰਦ ਤੇ ਤਜ਼ਰਬੇਕਾਰ ਲੋਕ ਡਾ. ਜਿਲ ਬਾਇਡਨ ਨਾਲ ਕੰਮ ਕਰਨਗੇ ਤੇ ਉਨ੍ਹਾਂ ਦੇ ਦਫ਼ਤਰ ਦੇ ਕੰਮਕਾਜ ‘ਚ ਅਹਿਮ ਭੂਮਿਕਾ ਅਦਾ ਕਰਨਗੇ।

TAGGED: , ,
Share this Article
Leave a comment