ਮਿਆਂਮਾਰ ‘ਚ ਹਿੰਸਾ ਰੁਕੇ, ਨਿਰਦੋਸ਼ਾਂ ਦੀਆਂ ਹੱਤਿਆਵਾਂ ਬੰਦ ਹੋਣ : ਯਾਸੀਨ

TeamGlobalPunjab
1 Min Read

ਵਰਲਡ ਡੈਸਕ :- ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਨੇਤਾ ਮਿਆਂਮਾਰ ਨੂੰ ਮਦਦ ਦੇਣ ਦੀ ਯੋਜਨਾ ਤੇ ਸਹਿਮਤ ਹੋ ਗਏ ਹਨ। ਉਹ ਚਾਹੁੰਦੇ ਹਨ ਕਿ ਮਿਆਂਮਾਰ ਦੀ ਫ਼ੌਜੀ ਸਰਕਾਰ ਮੁਜ਼ਾਹਰਾਕਾਰੀਆਂ ਦੀਆਂ ਹੱਤਿਆਵਾਂ ਬੰਦ ਕਰੇਗੀ। ਪਰ ਮਿਆਂਮਾਰ ਦੇ ਫ਼ੌਜੀ ਪ੍ਰਸ਼ਾਸਕ ਮੰਡਲ ਜੁੰਟਾ ਦੇ ਮੁਖੀ ਨੇ ਮੁਜ਼ਾਹਰਾਕਾਰੀਆਂ ਦੀਆਂ ਹੱਤਿਆਵਾਂ ‘ਤੇ ਕੋਈ ਸਪਸ਼ਟ ਭਰੋਸਾ ਨਹੀਂ ਦਿੱਤਾ।

ਜ਼ਿਕਰਯੋਗ ਹੈ ਕਿ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੀ ਐਸੋਸੀਏਸ਼ਨ ਦੀ ਬੈਠਕ ਤੋਂ ਬਾਅਦ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮੁਹਿੱਦੀਨ ਯਾਸੀਨ ਨੇ ਕਿਹਾ ਕਿ ਜੁੰਟਾ ਦਾ ਇਹ ਰੁਖ਼ ਸਹੀ ਨਹੀਂ ਹੈ। ਆਸੀਆਨ ਦੀ ਇਸ ਬੈਠਕ ‘ਚ ਮਿਆਂਮਾਰ ਦੀ ਫ਼ੌਜ ਦੇ ਸੀਨੀਅਰ ਜਨਰਲ ਮਿਨ ਆਂਗ ਲੈਂਗ ਵੀ ਸ਼ਾਮਲ ਹੋਏ ਸਨ। ਯਾਸੀਨ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਮਿਆਂਮਾਰ ‘ਚ ਹਿੰਸਾ ਰੁਕੇ, ਨਿਰਦੋਸ਼ਾਂ ਦੀਆਂ ਹੱਤਿਆਵਾਂ ਬੰਦ ਹੋਣ। ਬੈਠਕ ‘ਚ ਆਸੀਆਨ ਨੇਤਾਵਾਂ ਨੇ ਮਿਆਂਮਾਰ ਦੇ ਸੀਨੀਅਰ ਜਨਰਲ ਨੂੰ ਕਿਹਾ ਕਿ ਉਹ ਮੁਜ਼ਾਹਰਾਕਾਰੀਆਂ ‘ਤੇ ਸੁਰੱਖਿਆ ਬਲਾਂ ਦੀ ਕਾਰਵਾਈ ਰੁਕਵਾਏ।

ਦੱਸ ਦਈਏ ਬਰੁਨੇਈ ਦੇ ਸੁਲਤਾਨ ਦੀ ਪ੍ਰਧਾਨਗੀ ‘ਚ ਹੋਈ ਇਸ ਬੈਠਕ ‘ਚ ਪੰਜ ਨੁਕਤਿਆਂ ‘ਤੇ ਸਹਿਮਤੀ ਪ੍ਰਗਟਾਈ ਗਈ। ਮਿਆਂਮਾਰ ‘ਚ ਹਿੰਸਾ ‘ਤੇ ਰੋਕ ਲੱਗੇ ਤੇ ਸਾਰੀਆਂ ਸਬੰਧਤ ਧਿਰਾਂ ਵਿਚਾਲੇ ਗੱਲਬਾਤ ਹੋਵੇ। ਇਸ ਗੱਲਬਾਤ ‘ਚ ਆਸੀਆਨ ਵੱਲੋਂ ਇਕ ਵਿਸ਼ੇਸ਼ ਦੂਤ ਸ਼ਾਮਲ ਹੋਵੇ। ਇਹ ਵਿਸ਼ੇਸ਼ ਦੂਤ ਮਿਆਂਮਾਰ ਦਾ ਦੌਰਾ ਕਰੇ ਤੇ ਉੱਥੇ ਦਿੱਤੀ ਜਾਣ ਵਾਲੀ ਮਦਦ ਦੀ ਰੂਪਰੇਖਾ ਤਿਆਰ ਕਰੇ।

TAGGED: ,
Share this Article
Leave a comment