ਅਮਰੀਕਾ : ਭਾਰਤੀ-ਅਮਰੀਕੀ ਸਿਹਤ ਕਾਮਿਆਂ ਵਲੋਂ ਪ੍ਰਦਰਸ਼ਨ

TeamGlobalPunjab
1 Min Read

ਵਾਸ਼ਿੰਗਟਨ : -ਭਾਰਤੀ-ਅਮਰੀਕੀ ਸਿਹਤ ਕਾਮਿਆਂ ਨੇ ਅਮਰੀਕੀ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਕੇ ਬਾਇਡਨ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਮੁਲਕ ਆਧਾਰਿਤ ਗਰੀਨ ਕਾਰਡ ਦੇਣ ਸਬੰਧੀ ਕੋਟੇ ਵਾਲੀ ਨੀਤੀ ਨੂੰ ਖ਼ਤਮ ਕਰਨ। ਕਰਨਾ ਵਾਇਰਸ ਸਬੰਧੀ ਰੋਗਾਂ ਦੇ ਮਾਹਿਰ ਡਾਕਟਰ ਰਾਜ ਕਰਨਾਟਕ ਤੇ ਉਨ੍ਹਾਂ ਦੇ ਸਾਥੀ ਡਾਕਟਰ ਪ੍ਰਣਵ ਸਿੰਘ ਨੇ ਕਿਹਾ ਕਿ ਉਹ ਫਰੰਟਲਾਈਨ ਕੋਵਿਡ ਯੋਧੇ ਹਨ, ਪਰ ਇਨਾਂ ਨੂੰ ਕਈ ਸਾਲਾਂ ਤੋਂ ਗਰੀਨ ਕਾਰਡ ਨਹੀਂ ਮਿਲਿਆ ਹੈ। ਸ਼ਾਂਤਮਈ ਪ੍ਰਦਰਸ਼ਨਾਂ ਦਾ ਪ੍ਰਬੰਧ ਕਰਨ ਵਾਲੇ ਦੋਵੇਂ ਡਾਕਟਰਾਂ ਨੇ ਸਾਂਝੇ ਬਿਆਨ ’ਚ ਕਿਹਾ ਕਿ ਜ਼ਿਆਦਾਤਰ ਡਾਕਟਰਾਂ ਨੇ ਅਮਰੀਕਾ ’ਚ ਸਿਖਲਾਈ ਲੈ ਕੇ ਬਿਮਾਰ ਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਹਲਫ਼ ਲਿਆ ਹੈ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਅਮਰੀਕੀ ਨਾਗਰਿਕਤਾ ਤੇ ਇਮੀਗਰੇਸ਼ਨ ਸਰਵਿਸਿਜ਼ ਨੂੰ ਹਦਾਇਤ ਦੇ ਸਕਦੇ ਹਨ ਕਿ ਉਹ ਫਰੰਟਲਾਈਨ ਸਿਹਤ ਕਾਮਿਆਂ ਲਈ ਗਰੀਨ ਕਾਰਡ ਦਾ ਬੈਕਲਾਗ ਖ਼ਤਮ ਕਰ ਦੇਣ।

Share this Article
Leave a comment