ਅਮਰੀਕਾ ਦੇ ਕੈਲੀਫੋਰਨੀਆ ‘ਚ ਭਿਆਨਕ ਅੱਗ, 6 ਕਿਲੋਮੀਟਰ ਦੇ ਇਲਾਕੇ ‘ਚ ਦਰੱਖਤ ਸੜ ਕੇ ਸੁਆਹ 

TeamGlobalPunjab
3 Min Read

ਕੈਲੀਫੋਰਨੀਆ- ਅਮਰੀਕਾ ਦੇ ਕੈਲੀਫੋਰਨੀਆ ਦੇ ਬਿਗ ਸੁਰ ਇਲਾਕੇ ਦੇ ਜੰਗਲਾਂ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਮੁੱਖ ਸੜਕ ਨੂੰ ਬੰਦ ਕਰ ਦਿੱਤਾ ਗਿਆ। ਅੱਗ ਸ਼ੁੱਕਰਵਾਰ ਰਾਤ ਨੂੰ ਇਲਾਕੇ ਦੀ ਇੱਕ ਘਾਟੀ ਵਿੱਚ ਲੱਗੀ, ਜਿਸ ਤੋਂ ਬਾਅਦ ਇਹ 80 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਹਵਾਵਾਂ ਕਾਰਨ ਕੈਲੀਫੋਰਨੀਆ ਦੇ ਸਮੁੰਦਰੀ ਤੱਟ ਤੱਕ ਫੈਲ ਗਈ।

ਕੈਲੀਫੋਰਨੀਆ ਦੇ ਜੰਗਲਾਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅੱਗ ਕਾਰਨ 6 ਕਿਲੋਮੀਟਰ ਖੇਤਰ ਦੇ ਦਰੱਖਤ ਸੜ ਗਏ ਹਨ। ਤੇਜ਼ ਹਵਾ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਕਾਰਮੇਲ ਅਤੇ ਬਿਗ ਸੁਰ ਦੇ ਵਿਚਕਾਰ ਬਹੁਤ ਘੱਟ ਆਬਾਦੀ ਵਾਲੇ ਖੇਤਰਾਂ ਨੂੰ ਖਾਲੀ ਕੀਤਾ ਜਾ ਰਿਹਾ ਹੈ। ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਐਨਜੀਓ ਅੱਗ ਬੁਝਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਹੁਣ ਤੱਕ ਸਿਰਫ 5% ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਹੈ। ਬਿੱਗ ਸੂਰ ਖੇਤਰ ਵਿੱਚ 2017 ਅਤੇ ਪਿਛਲੇ ਸਾਲ ਵੀ ਭਾਰੀ ਬਾਰਿਸ਼ ਕਾਰਨ ਇਹ ਸੜਕ ਖ਼ਰਾਬ ਹੋ ਗਈ ਸੀ। ਇਸ ਕਾਰਨ ਇੱਥੇ ਬਹੁਤ ਹੀ ਧਿਆਨ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਕਾਰਨ ਰਾਹਤ ਕਾਰਜਾਂ ਵਿੱਚ ਹੋਰ ਦੇਰੀ ਹੋ ਰਹੀ ਹੈ।

ਹਾਲਾਂਕਿ ਇਸ ਖੇਤਰ ‘ਚ ਹਵਾ ਰੁਕ ਗਈ ਹੈ, ਜਿਸ ਕਾਰਨ ਫਾਇਰ ਕਰਮੀਆਂ ਨੂੰ ਮਦਦ ਮਿਲ ਰਹੀ ਹੈ। ਕੈਲੀਫੋਰਨੀਆ ਦੀ ਸੋਨੋਮਾ ਕਾਉਂਟੀ ਵਿੱਚ ਫਾਇਰਫਾਈਟਰਾਂ ਨੇ ਪੰਜ ਏਕੜ ਵਿੱਚ ਲ਼ੱਗੀ ਅੱਗ ਨੂੰ ਬੁਝਾ ਦਿੱਤਾ ਹੈ, ਪਰ ਸੀਅਰਾ ਨੇਵਾਦਾ ਅਤੇ ਕਿਰਕਵੁੱਡ ਮਾਉਂਟੇਨ ਰਿਜੋਰਟ ਵਿੱਚ 226 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਇੱਥੇ ਅੱਗ ’ਤੇ ਕਾਬੂ ਪਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

- Advertisement -

ਦੱਖਣੀ ਕੈਲੀਫੋਰਨੀਆ ਦੇ ਸਾਂਤਾ ਕਲੈਰੀਟਾ ਵਿੱਚ 144 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਕਈ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਨੂੰ ਉਖਾੜ ਦਿੱਤਾ ਹੈ। ਸਿਰਫ਼ ਤਿੰਨ ਹਫ਼ਤੇ ਪਹਿਲਾਂ ਹੀ ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ ਡੇਨਵਰ ਦੇ ਜੰਗਲ ਵਿੱਚ ਲੱਗੀ ਅੱਗ ਨੇ 1000 ਘਰ ਤਬਾਹ ਕਰ ਦਿੱਤੇ ਸਨ। ਲੁਈਸਵਿਲੇ ਅਤੇ ਸੁਪੀਰੀਅਰ ਸ਼ਹਿਰ ਤੋਂ ਲਗਭਗ 30,000 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ। ਮਾਹਿਰ ਇਸ ਤਰ੍ਹਾਂ ਦੀਆਂ ਅੱਗਾਂ ਦੇ ਲਈ ਜਲਵਾਯੂ ਪਰਿਵਰਤਨ ਨੂੰ ਵੱਡਾ ਕਾਰਨ ਦੱਸ ਰਹੇ ਹਨ।

Share this Article
Leave a comment