ਅਮਰੀਕਾ: 34 ਮੰਜ਼ਿਲਾ ਇਮਾਰਤ 20 ਸੈਕੰਡ ’ਚ  ਹੋਈ ਢਹਿ ਢੇਰੀ

TeamGlobalPunjab
2 Min Read

ਵਾਸ਼ਿੰਗਟਨ:- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ 34 ਮੰਜ਼ਲਾ ਇਮਾਰਤ ਨੂੰ 3,000 ਡਾਇਨਾਮਾਈਟ ਲਾ ਕੇ ਉਡਾਇਆ ਗਿਆ ਹੈ। ਅਮਰੀਕਾ ਦੇ ਐਟਲਾਂਟਿਕ ਸ਼ਹਿਰ ’ਚ ਸਥਿਤ ਇਹ ਪਲਾਜ਼ਾ ਆਪਣੇ ਕੈਸੀਨੋ ਲਈ ਮਸ਼ਹੂਰ ਸੀ।

ਇਹ ਪਲਾਜ਼ਾ 1984 ’ਚ ਖੋਲ੍ਹਿਆ ਗਿਆ ਸੀ ਤੇ 2014 ’ਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਕਈ ਤੂਫ਼ਾਨਾਂ ਕਰਕੇ ਇਸ ਇਮਾਰਤ ਦਾ ਬਾਹਰੀ ਹਿੱਸਾ ਬਹੁਤ ਕਮਜ਼ੋਰ ਹੋ ਗਿਆ ਸੀ। ਇਸੇ ਲਈ ਪਿਛਲੇ ਵਰ੍ਹੇ ਜੂਨ ’ਚ ਸ਼ਹਿਰ ਦੇ ਮੇਅਰ ਮਾਰਟੀ ਸਮਾਲ ਨੇ ਇਹ ਇਮਾਰਤ ਢਾਹੁਣ ਦਾ ਹੁਕਮ ਦਿੱਤਾ ਸੀ। ਇਸ ਨੂੰ ਢਾਹੁਣ ਦੀ ਲਾਈਵ ਸਟ੍ਰੀਮਿੰਗ ਕੀਤੀ ਗਈ ਤੇ ਇਸਨੂੰ ਵੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ।

ਇਸ 34 ਮੰਜ਼ਿਲਾ ਇਮਾਰਤ ਨੂੰ ਢਾਹੁਣ ’ਚ 20 ਸੈਕੰਡ ਵੀ ਨਹੀਂ ਲੱਗੇ। ਇਸ ਇਮਾਰਤ ਦਾ ਮਲਬਾ ਹੀ 8 ਮੰਜ਼ਲਾਂ ਜਿੰਨਾ ਉੱਚਾ ਹੈ, ਜਿਸ ਨੂੰ ਹਟਾਉਣ ’ਚ ਹੀ ਚਾਰ ਮਹੀਨੇ ਲੱਗ ਜਾਣਗੇ।

ਟ੍ਰੰਪ ਖ਼ੁਦ ਵੀ ਹਾਲੀਵੁੱਡ ਦੀਆਂ ਫ਼ਿਲਮਾਂ ’ਚ ਵਿਖਾਈ ਦੇ ਚੁੱਕਾ ਹੈ। ਉਨ੍ਹਾਂ ਦਾ ਇਹ ਪਲਾਜ਼ਾ ਵੀ ਇੱਕ ਮਸ਼ਹੂਰ ਫ਼ਿਲਮ ‘ਓਸ਼ਨ 11’ ’ਚ ਵਿਖਾਈ ਦਿੱਤਾ ਸੀ। ਉਸ ਫ਼ਿਲਮ ’ਚ ਬ੍ਰੈਡ ਪਿੱਟ, ਜਾਰਜ ਕਲੂਨੀ, ਜੂਲੀਆ ਰੌਬਰਟਸ, ਮੈਟ ਡੇਮਨ ਤੇ ਕੇਸੀ ਐਫ਼ਲੇਕ ਜਿਹੇ ਸਟਾਰ ਵਿਖਾਈ ਦਿੱਤੇ ਸਨ। ਇਸ ਪਲਾਜ਼ਾ ’ਚ ਪੌਪ ਸੁਪਰ ਸਟਾਰ ਮੈਡੋਨਾ ਤੋਂ ਲੈ ਕੇ ਮੁੱਕੇਬਾਜ਼ ਹਲਕ ਹੋਗਨ, ਮਿਊਜ਼ਿਕ ਲੀਜੈਂਡ ਕੀਥ ਰਿਚਰਡਜ਼ ਤੇ ਸੁਪਰ ਸਟਾਰ ਜੈਕ ਨਿਕਲਸਨ ਜਿਹੀਆਂ ਹਸਤੀਆਂ ਵੀ ਆ ਚੁੱਕੀਆਂ ਸਨ।

- Advertisement -

Share this Article
Leave a comment