ਅਮਰੀਕਾ ਡਬਲਯੂਐੱਚਓ ਦੀ ਟੀਮ ਬੁਲਾਏ : ਚੀਨ

TeamGlobalPunjab
3 Min Read

ਵਰਲਡ ਡੈਸਕ : ਦੁਨੀਆ ਭਰ ‘ਚ ਨਵੇਂ ਮਾਮਲਿਆਂ ਦੀ ਗਿਣਤੀ ‘ਚ ਲਗਾਤਾਰ ਚੌਥੇ ਹਫ਼ਤੇ ਗਿਰਾਵਟ ਆਈ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਹਫ਼ਤੇ ਦੇ ਮੁਕਾਬਲੇ ਇਨਫੈਕਸ਼ਨ ‘ਚ 17 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਅਕਤੂਬਰ ਦੇ ਆਖ਼ਰੀ ਹਫ਼ਤੇ ‘ਚ ਇਸ ਤੋਂ ਘੱਟ ਇਨਫੈਕਸ਼ਨ ਦੇ ਮਾਮਲੇ ਦੇਖਣ ਨੂੰ ਮਿਲੇ ਸਨ। ਪਿਛਲੇ ਦਿਨੀਂ ਬੀਤੇ ਹਫ਼ਤੇ ਦੀ ਗੱਲ ਕਰੀਏ ਤਾਂ ਅਮਰੀਕਾ ‘ਚ ਸਭ ਤੋਂ ਵੱਧ 8,71,365 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਿਛਲੇ ਅੰਕੜਿਆਂ ਨਾਲ ਮੁਕਾਬਲਾ ਕਰੀਏ ਤਾਂ ਇਨਫੈਕਸ਼ਨ ‘ਚ 19 ਫ਼ੀਸਦੀ ਦੀ ਗਿਰਾਵਟ ਆਈ ਹੈ। ਨਵੇਂ ਮਾਮਲਿਆਂ ‘ਚ ਗਿਰਾਵਟ ਦਾ ਸਭ ਤੋਂ ਵੱਡਾ ਅੰਕੜਾ ਅਫਰੀਕਾ ਮਹਾਦੀਪ ਦਾ ਹੈ। ਉੱਥੇ 22 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਸਿਰਫ਼ ਇਨਫੈਕਸ਼ਨ ਦੇ ਮਾਮਲਿਆਂ ‘ਚ ਹੀ ਕਮੀ ਨਹੀਂ ਦਰਜ ਕੀਤੀ ਗਈ ਸਗੋਂ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ‘ਚ ਗਿਰਾਵਟ ਆਈ ਹੈ। ਪਿਛਲੇ ਹਫ਼ਤੇ 88,000 ਲੋਕਾਂ ਦੀ ਮੌਤ ਹੋਈ ਹੈ, ਪਰ ਇਹ ਪਿਛਲੇ ਹਫ਼ਤੇ ਦੇ ਮੁਕਾਬਲੇ 10 ਫ਼ੀਸਦੀ ਘੱਟ ਹੈ।

ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਨੇ ਬੀਤੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਐਸਟ੍ਰਾਜੈਨੇਕਾ ਦੀ ਵੈਕਸੀਨ ਜਾਂ ਤਾਂ ਵੇਚ ਸਕਦੀ ਹੈ ਜਾਂ ਦੂਜੀ ਵੈਕਸੀਨ ਨਾਲ ਬਦਲ ਸਕਦੀ ਹੈ। ਹਾਲਾਂਕਿ ਇਹ ਫ਼ੈਸਲਾ ਕਰਨ ਤੋਂ ਪਹਿਲਾਂ ਉਹ ਵਿਗਿਆਨੀਆਂ ਦੀ ਸਲਾਹ ਦੀ ਉਡੀਕ ਕਰੇਗੀ।

 ਜ਼ਿਕਰਯੋਗ ਹੈ ਕਿ ਅਫਰੀਕਾ ‘ਚ ਮਿਲੇ ਵਾਇਰਸ ਦੇ ਵੈਰੀਏਂਟ ‘ਚ ਕਾਰਗਰ ਨਾ ਹੋਣ ਤੋਂ ਬਾਅਦ ਆਕਸਫੋਰਡ ਵੱਲੋਂ ਵਿਕਸਤ ਵੈਕਸੀਨ ਦੇ ਟੀਕਾਕਰਨ ਨੂੰ ਰੋਕ ਦਿੱਤਾ ਗਿਆ ਸੀ। ਐਸਟ੍ਰਾਜੈਨੇਕਾ ਦੇ 10 ਲੱਖ ਟੀਕੇ ਪਿਛਲੇ ਹਫ਼ਤੇ ਇੱਥੇ ਆਏ ਸਨ। ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਟੀਕੇ ਲਈ ਮਾਡਰਨਾ, ਚੀਨ ਦੇ ਸਾਈਨੋਫਾਰਮ ਤੇ ਰੂਸ ਦੀ ਸਪੂਤਨਿਕ ਵੀ ਨਾਲ ਗੱਲ ਕਰ ਰਹੀ ਹੈ। ਓਧਰ ਫਾਈਜ਼ਰ ਨੇ ਕਿਹਾ ਹੈ ਕਿ ਉਹ ਆਪਣੇ ਵੈਕਸੀਨ ਦੀ ਸਪਲਾਈ ਸਿੱਧਾ ਦੱਖਣੀ ਅਫਰੀਕਾ ‘ਚ ਟੀਕਾਕਰਨ ਵਾਲੀ ਤਾਂ ‘ਤੇ ਕਰਨ ਨੂੰ ਤਿਆਰ ਹੈ। ਹਾਲਾਂਕਿ ਫਾਈਜ਼ਰ ਨਾਲ ਇਕ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਇਸ ਨੂੰ ਵਧੇਰੇ ਠੰਡੇ (ਮਾਈਨਸ 72) ਸਥਾਨ ‘ਤੇ ਰੱਖਣਾ ਪੈਂਦਾ ਹੈ।

ਬਰਤਾਨੀਆ ਦੇ ਪ੍ਰਿੰਸ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ‘ਚ 92 ਸਾਲਾ ਉਨ੍ਹਾਂ ਦੀ ਮਾਂ ਮਹਾਰਾਣੀ ਐਲਿਜ਼ਾਬੈੱਥ ਤੇ 99 ਸਾਲਾ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਨੂੰ ਕੋਰੋਨਾ ਦੀ ਡੋਜ਼ ਦਿੱਤੀ ਗਈ ਸੀ। ਡਬਲਯੂਐੱਚਓ ਨੇ ਕਿਹਾ ਕਿ ਬਰਤਾਨੀਆ ‘ਚ ਮਿਲਿਆ ਵੈਰੀਏਂਟ ਹੁਣ ਤਕ 86 ਦੇਸ਼ਾਂ ‘ਚ ਪਹੁੰਚ ਚੁੱਕਿਆ ਹੈ। ਇਹ ਵੈਰੀਏਂਟ ਬਰਤਾਨੀਆ ‘ਚ ਪਿਛਲੇ ਸਾਲ ਸਤੰਬਰ ‘ਚ ਮਿਲਿਆ ਸੀ।

- Advertisement -

ਵਾਇਰਸ ਦੀ ਪੈਦਾਇਸ਼ ਸਬੰਧੀ ਚੀਨ ਗਈ ਡਬਲਯੂਐੱਚਓ ਦੀ ਟੀਮ ਨੇ ਆਪਣਾ ਕੰਮ ਖ਼ਤਮ ਕਰ ਲਿਆ ਹੈ। ਟੀਮ ਨੇ ਲੈਬ ਤੋਂ ਵਾਇਰਸ ਲੀਕ ਹੋਣ ਦੀ ਗੱਲ ਨੂੰ ਗ਼ਲਤ ਦੱਸਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਇਸ ਬਿਆਨ ਦੇ ਨਾਲ ਹੀ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਚੀਨ ਨੇ ਕਿਹਾ ਹੈ ਕਿ ਹੁਣ ਵਾਇਰਸ ਦੀ ਉਤਪੱਤੀ ਦਾ ਪਤਾ ਲਗਾਉਣ ਲਈ ਅਮਰੀਕਾ ਨੂੰ ਆਪਣੇ ਦੇਸ਼ ‘ਚ ਟੀਮ ਬੁਲਾਉਣੀ ਚਾਹੀਦੀ ਹੈ।

Share this Article
Leave a comment