ਤੁਰਕੀ ਦੇ ਰਾਸ਼ਟਰਪਤੀ ਐਦ੍ਰੋਗਾਨ ਦੀ ਹਮਾਸ ਸੰਗਠਨ ਦੇ ਨੇਤਾਵਾਂ ਨਾਲ ਮੁਲਾਕਾਤ ‘ਤੇ ਭੜਕਿਆ ਅਮਰੀਕਾ, ਕੀਤਾ ਖਬਰਦਾਰ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਐਦ੍ਰੋਗਾਨ ਦੀ ਫਿਲਸਤੀਨੀ ਸੰਗਠਨ ਹਮਾਸ ਦੇ ਨੇਤਾਵਾਂ ਨਾਲ ਮੁਲਾਕਾਤ ‘ਤੇ ਸਖਤ ਇਤਰਾਜ਼ ਜਤਾਇਆ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਤੁਰਕੀ ਨਾਲ ਡਿਪਲੋਮੈਟਿਕ ਸਬੰਧ ਖਤਮ ਕਰਨ ਦੇ ਵੀ ਸੰਕੇਤ ਦਿੱਤੇ ਹਨ।

ਅਮਰੀਕੀ ਵਿਦੇਸ਼ ਵਿਭਾਗ ਨੇ ਇਸ ‘ਤੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਕ ਟਵੀਟ ਵਿਚ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਤੁਰਕੀ ਦੇ ਰਾਸ਼ਟਰਪਤੀ ਐਦ੍ਰੋਗਾਨ ਨੂੰ ਦੋ ਹਮਾਸ ਨੇਤਾਵਾਂ ਦੀ ਮੇਜ਼ਬਾਨੀ ਕਰਨ ‘ਤੇ ਸਖਤ ਇਤਰਾਜ਼ ਜਤਾਇਆ ਹੈ। ਵਿਦੇਸ਼ ਵਿਭਾਗ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਤੈਯਪ ਐਦ੍ਰੋਗਾਨ ਹਮਾਸ ਦੇ ਨਾਲ ਲਗਾਤਾਰ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਤੁਰਕੀ ਦੇ ਅਜਿਹੇ ਸੰਪਰਕ ਉਸ ਨੂੰ ਬਾਕੀ ਦੇਸ਼ਾਂ ਤੋਂ ਵੱਖਰਾ ਕਰ ਸਕਦੇ ਹਨ ਤੇ ਅੱਤਵਾਦ ਦੇ ਖਿਲਾਫ ਦੁਨੀਆ ਭਰ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਦੱਸ ਦਈਏ ਕਿ ਫਿਲਸਤੀਨੀ ਸੰਗਠਨ ਹਮਾਸ ਨੂੰ ਸੰਯੁਕਤ ਰਾਜ ਅਮਰੀਕਾ ਤੇ ਯੂਰਪ ਵਿਚ ਇਕ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ। ਅਮਰੀਕਾ ਨੇ ਇਸ ਸੰਗਠਨ ਦੇ ਨੇਤਾਵਾਂ ਦੀ ਗ੍ਰਿਫਤਾਰੀ ਲਈ 5 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ। ਹੈ। ਇਸ ਦੇ ਬਾਵਜੂਦ, ਸ਼ਨੀਵਾਰ ਨੂੰ ਰਾਸ਼ਟਰਪਤੀ ਤੈਯਪ ਨੇ ਹਮਾਸ ਅਗਵਾਈ ਦੇ ਨਾਲ ਮੁਲਾਕਾਤ ਕੀਤੀ, ਜਿਸ ਵਿਚ ਸੰਗਠਨ ਦੇ ਮੁਖੀ ਇਸਮਾਈਲ ਹਨਿਯਹ ਵੀ ਸ਼ਾਮਲ ਸਨ।

ਇਥੇ ਦੱਸ ਦਈਏ ਕਿ ਯੂ.ਏ.ਈ. ਤੇ ਇਜ਼ਰਾਇਲ ਦੇ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਤੁਰਕੀ ਦੇ ਰਾਸ਼ਟਰਪੀ ਤੈਯਪ ਐਦ੍ਰੋਗਾਨ ਨੇ ਨਾ ਸਿਰਫ ਇਸ ਸਮਝੌਤੇ ਦੀ ਸਖਤ ਨਿੰਦਾ ਕੀਤੀ ਬਲਕਿ ਯੂ.ਏ.ਈ. ਦੇ ਨਾਲ ਡਿਪਲੋਮੈਟਿਕ ਸਬੰਧਾਂ ਨੂੰ ਰੋਕਣ ਦੇ ਸੰਕੇਤ ਦਿੱਤੇ ਹਨ।

- Advertisement -

Share this Article
Leave a comment