ਦਿਮਾਗ ਖਾਣ ਵਾਲੇ ਅਮੀਬਾ ਨਾਲ ਅਮਰੀਕਾ ‘ਚ ਹੋਈ ਪਹਿਲੀ ਮੌਤ

Rajneet Kaur
2 Min Read

ਵਾਸ਼ਿੰਗਟਨ:  ਦਿਮਾਗ ਖਾਣ ਵਾਲੇ ਅਮੀਬਾ ਨਾਲ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਅਮਰੀਕਾ ‘ਚ ਹੜਕੰਪ ਮਚ ਗਿਆ ਹੈ। ਕੋਰੋਨਾ ਵਾਇਰਸ ਤੋਂ ਬਾਅਦ ਨਵੀਂ ਮਹਾਮਾਰੀ ਫੈਲਣ ਦੀ ਸੰਭਾਵਨਾ ਤੋਂ ਲੋਕ ਡਰੇ ਹੋਏ ਹਨ। ਫਲੋਰੀਡਾ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਸ਼ਾਰਲੋਟ ਕਾਉਂਟੀ ਵਿੱਚ ਇੱਕ ਵਿਅਕਤੀ ਦੀ ਫਰਵਰੀ ਵਿੱਚ ਦਿਮਾਗ ਖਾਣ ਵਾਲੇ ਅਮੀਬਾ ਕਾਰਨ ਮੌਤ ਹੋ ਗਈ ।

ਇਸਨੂੰ ਨੈਗਲੇਰੀਆ ਫੋਲੇਰੀ ਵੀ ਕਿਹਾ ਜਾਂਦਾ ਹੈ। ਇਸ ਮੌਤ ਤੋਂ ਬਾਅਦ ਫਲੋਰਿਡਾ ਦੇ ਸਿਹਤ ਵਿਭਾਗ ਨੇ ਸ਼ਾਰਲੋਟ ਕਾਉਂਟੀ ਦੇ ਲੋਕਾਂ ਲਈ ਚੇਤਾਵਨੀ ਵੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਇੱਕ ਨਾਗਰਿਕ ਦੀ ਵੀ ਦਿਮਾਗ਼ ਖਾਣ ਅਮੀਬਾ ਵਾਲੇ ਕਾਰਨ ਮੌਤ ਹੋ ਚੁੱਕੀ ਹੈ। ਇਹ ਵਿਅਕਤੀ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਥਾਈਲੈਂਡ ਦੀ ਯਾਤਰਾ ਤੋਂ ਘਰ ਪਰਤਿਆ ਸੀ।

ਫਲੋਰਿਡਾ ਦੇ ਸਿਹਤ ਵਿਭਾਗ ਦੇ ਪ੍ਰੈਸ ਸਕੱਤਰ ਜੇ ਵਿਲੀਅਮਜ਼ ਨੇ ਕਿਹਾ ਕਿ ਇੱਕ ਮਹਾਂਮਾਰੀ ਵਿਗਿਆਨੀ ਟੀਮ ਲਾਗ ਦੇ ਹਾਲਾਤਾਂ ਨੂੰ ਸਮਝਣ ਲਈ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ ਕਿ ਇਹ ਮੰਦਭਾਗੀ ਮੌਤ ਨੇਗਲਰੀਆ ਫੋਲੇਰੀ ਕਾਰਨ ਹੋਈ ਹੈ। ਉਨ੍ਹਾਂ ਨੇ ਮ੍ਰਿਤਕ ਦੀ ਪਛਾਣ ਬਚਾਉਣ ਲਈ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਰਵਰੀ ਦੇ ਅਖੀਰ ਵਿੱਚ ਇਸ ਮਾਮਲੇ ਦੀ ਪੁਸ਼ਟੀ ਹੋਈ ਸੀ। ਇਹ ਟੂਟੀ ਦੇ ਪਾਣੀ ਦੀ ਵਰਤੋਂ ਅਤੇ ਨੱਕ ਤੋਂ ਪਾਣੀ ਦੀਆਂ ਆਦਤਾਂ ਨਾਲ ਸਬੰਧਤ ਹੋ ਸਕਦਾ ਹੈ। ਹਾਲਾਂਕਿ ਵਿਸਥਾਰਤ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਂਝੀ ਕੀਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment