ਅਮਰੀਕੀ ਨਾਗਰਿਕਤਾ ਲਈ ਹੋਰ ਸਖ਼ਤ ਨਿਯਮ, ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲੇ ਭੁੱਲ ਕੇ ਵੀ ਨਾਂ ਕਰਨ ਇਹ ਗਲਤੀ

Global Team
3 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਤੋਂ ਬਾਅਦ ਇਮੀਗ੍ਰੇਸ਼ਨ ਨਿਯਮਾਂ ਨੂੰ ਲਗਾਤਾਰ ਸਖ਼ਤ ਕੀਤਾ ਜਾ ਰਿਹਾ ਹੈ। ਹੁਣ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨਾ ਆਸਾਨ ਨਹੀਂ ਰਿਹਾ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਐਲਾਨ ਕੀਤਾ ਹੈ ਕਿ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਦੇ ਨੈਤਿਕ ਚਰਿੱਤਰ (Good Moral Character – GMC) ਦੀ ਗਹਿਰੀ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਵਿਅਕਤੀ ਚਰਿੱਤਰ ਦੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰਦਾ, ਤਾਂ ਭਾਵੇਂ ਉਸ ਕੋਲ ਹੋਰ ਸਾਰੀਆਂ ਯੋਗਤਾਵਾਂ ਹੋਣ, ਉਸ ਨੂੰ ਨਾਗਰਿਕਤਾ ਨਹੀਂ ਮਿਲੇਗੀ।

USCIS ਦੀ ਨੋਟੀਫਿਕੇਸ਼ਨ

USCIS ਦੀ ਨੋਟੀਫਿਕੇਸ਼ਨ ਮੁਤਾਬਕ, ਨੈਚੁਰਲਾਈਜ਼ੇਸ਼ਨ (ਕਿਸੇ ਹੋਰ ਦੇਸ਼ ਵਿੱਚ ਜਨਮ ਤੋਂ ਬਾਅਦ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨਾ) ਲਈ ਨੈਤਿਕ ਚਰਿੱਤਰ ਦਾ ਹੋਣਾ ਬਹੁਤ ਜ਼ਰੂਰੀ ਹੈ। ਅਰਜ਼ੀ ਦੇਣ ਵਾਲੇ ਦੇ ਪਿਛਲੇ ਪੰਜ ਸਾਲਾਂ ਦੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਜੇਕਰ ਵਿਅਕਤੀ ਇਸ ਮਾਪਦੰਡ ‘ਤੇ ਖਰਾ ਉਤਰਦਾ ਹੈ, ਤਾਂ ਹੀ ਨੈਚੁਰਲਾਈਜ਼ੇਸ਼ਨ ਸੰਭਵ ਹੋਵੇਗਾ।

ਪਹਿਲਾਂ ਸਿਰਫ਼ ਉਨ੍ਹਾਂ ਲੋਕਾਂ ਦੇ ਨੈਤਿਕ ਚਰਿੱਤਰ ਦੀ ਜਾਂਚ ਹੁੰਦੀ ਸੀ ਜਿਨ੍ਹਾਂ ਦਾ ਅਮਰੀਕਾ ਵਿੱਚ ਕੋਈ ਰਿਕਾਰਡ ਮੌਜੂਦ ਨਾ ਹੁੰਦਾ। ਜਿਨ੍ਹਾਂ ਅਪਰਾਧਾਂ ਨੂੰ ਜਾਂਚ ਦੇ ਦੌਰਾਨ ਵੇਖਿਆ ਜਾਂਦਾ ਸੀ, ਉਨ੍ਹਾਂ ਵਿੱਚ ਕਤਲ, ਗੁੰਡਾਗਰਦੀ, ਨਸ਼ੇ ਦੀ ਆਦਤ, ਜਾਂ ਡਰੱਗ ਟ੍ਰੈਫਿਕਿੰਗ ਸ਼ਾਮਲ ਸਨ। ਹੁਣ ਇਸ ਮਾਪਦੰਡ ਨੂੰ ਹੋਰ ਵਿਸਤਾਰਿਤ ਕਰ ਦਿੱਤਾ ਗਿਆ ਹੈ। USCIS ਨੇ ਕਿਹਾ ਕਿ ਹੁਣ ਜਾਂਚ ਸਰਸਰੀ ਨਹੀਂ ਹੋਵੇਗੀ, ਸਗੋਂ ਵਿਅਕਤੀ ਦੇ ਵਿਵਹਾਰ ਅਤੇ ਸਮਾਜਿਕ ਜੀਵਨ ਦੀ ਪੂਰੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

ਹੁਣ ਅਰਜ਼ੀ ਦੇਣ ਵਾਲੇ ਦੇ ਸਮਾਜ ਵਿੱਚ ਯੋਗਦਾਨ, ਆਮ ਲੋਕਾਂ ਨਾਲ ਵਿਵਹਾਰ, ਪਰਿਵਾਰਕ ਜ਼ਿੰਮੇਵਾਰੀਆਂ, ਅਤੇ ਪਰਿਵਾਰਕ ਸਬੰਧਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ  ਵਿਅਕਤੀ ਸਮਾਜ ਵਿੱਚ ਕਿਵੇਂ ਰਹਿੰਦਾ ਹੈ। ਪਰਿਵਾਰ ਨਾਲ ਉਸ ਦੇ ਸਬੰਧ ਕਿਹੋ ਜਿਹੇ ਹਨ। ਸਿੱਖਿਆ ਦੇ ਮਾਮਲੇ ਵਿੱਚ ਉਸ ਦੀਆਂ ਪ੍ਰਾਪਤੀਆਂ। ਅਮਰੀਕਾ ਵਿੱਚ ਉਸ ਨੇ ਕਿਹੜੀ ਨੌਕਰੀ ਕੀਤੀ ਅਤੇ ਉਸ ਦੀ ਸਥਿਰਤਾ।
ਸਮੇਂ ਸਿਰ ਟੈਕਸ ਭਰਨ ਦੀ ਜ਼ਿੰਮੇਵਾਰੀ ਵੀ ਦੇਖੀ ਜਾਵੇਗੀ।

ਜੇਕਰ ਕੋਈ ਵਿਅਕਤੀ ਟੈਕਸ ਭਰਨ ਵਿੱਚ ਲਾਪਰਵਾਹੀ ਕਰਦਾ ਹੈ, ਤਾਂ ਉਸ ਦੀ ਨਾਗਰਿਕਤਾ ਦੀ ਅਰਜ਼ੀ ਰੁਕ ਸਕਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment