ਭਾਰਤੀ ਮੂਲ ਦੀ ਗਰਭਵਤੀ ਮਹਿਲਾ ਦੀ ਸਾਬਕਾ ਪਤੀ ਨੇ ਤੀਰ ਮਾਰ ਕੇ ਲਈ ਜਾਨ

TeamGlobalPunjab
2 Min Read

ਲੰਦਨ: ਭਾਰਤੀ ਮੂਲ ਦੀ ਆਪਣੀ ਗਰਭਵਤੀ ਸਾਬਕਾ ਪਤਨੀ ਨੂੰ ਤੀਰ ਮਾਰ ਕੇ ਕਤਲ ਕਰਨ ਦੇ ਦੋਸ਼ ‘ਚ 51 ਸਾਲਾ ਵਿਅਕਤੀ ਨੂੰ ਅਦਾਲਤ ਨੇ ਸ਼ੁੱਕਰਵਾਰ ਨੂੰ ਦੋਸ਼ੀ ਕਰਾਰ ਦਿੱਤਾ।

ਉੱਥੋਂ ਦੀ ਓਲਡ ਬੇਲੀ ਅਦਾਲਤ ਨੂੰ ਦੱਸਿਆ ਗਿਆ ਕਿ ਮੂਲ ਰੂਪ ਨਾਲ ਮਾਰੀਸ਼ੀਅਸ ਵਾਸੀ ਰਾਮਾਨੁਜ (Ramanodge) ਨੇ ਆਪਣੀ 35 ਸਾਲਾ ਸਾਬਕਾ ਪਤਨੀ ਦੇਵੀ ‘ਤੇ ਪਿਛਲੇ ਸਾਲ ਨਵੰਬਰ ‘ਚ ਹਮਲੇ ਦੀ ਸਾਜਿਸ਼ ਰਚੀ। ਦੇਵੀ ਹਮਲੇ ਦੇ ਸਮੇਂ ਅੱਠ ਮਹੀਨੇ ਦੀ ਗਰਭਵਤੀ ਸੀ। ਵਿਅਕਤੀ ਨੇ ਕਰਾਸਬੋਅ ਯਾਨੀ ਕਮਾਨ ਨਾਲ ਲੰਦਨ ‘ਚ ਸਥਿਤ ਦੇ ਉਸ ਘਰ ਦੇ ਬਾਗੀਚੇ ਤੋਂ ਹਮਲਾ ਕੀਤਾ। ਉਸਦੀ ਸਾਬਕਾ ਪਤਨੀ ਆਪਣੇ ਪਤੀ ਇੰਤਿਆਜ਼ ਅਤੇ ਪੰਜ ਬੱਚਿਆਂ ਦੇ ਨਾਲ ਰਹਿੰਦੀ ਸੀ ।

ਦੇਵੀ ਨੇ ਦੂਜੇ ਵਿਆਹ ਤੋਂ ਬਾਅਦ ਧਰਮ ਤਬਦੀਲ ਕਰ ਇਸਲਾਮ ਧਰਮ ਅਪਣਾ ਲਿਆ ਅਤੇ ਆਪਣਾ ਨਾਮ ਸਨਾ ਮੁਹੰਮਦ ਰੱਖ ਲਿਆ ਸੀ। ਦੋਸ਼ੀ ਵੱਲੋਂ ਚਲਾਇਆ ਗਿਆ ਲਗਭਗ 18 ਇੰਚ ਲੰਮਾ ਤੀਰ ਪੀੜਤ ਦੀ ਕਮਰ ਦੇ ਹੇਠਾਂ ਲੱਗਿਆ ਤੇ ਸਰੀਰ ਦੇ ਆਰ – ਪਾਰ ਹੋ ਗਿਆ।

ਖੁਸ਼ਕਿਸਮਤੀ ਨਾਲ ਪੇਟ ‘ਚ ਪਲ ਰਹੇ ਉਸਦੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ ਉਸ ਨੂੰ ਬਚਾ ਲਿਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਡਿਟੈਕਟਿਵ ਸਾਰਜੈਂਟ ਅਮਜਦ ਸ਼ਰੀਫ ਨੇ ਕਿਹਾ , “ਤੀਰ ਸਨਾ ਦੇ ਸਰੀਰ ਵਿੱਚ 14 ਇੰਚ ਅੰਦਰ ਤੱਕ ਲੱਗਿਆ ਸੀ ਤੇ ਇਹ ਜਾਨ ਲੇਵਾ ਸਾਬਤ ਹੋਇਆ। ਕਾਤਲ ਨੂੰ ਘਟਨਾ ਸਥਾਨ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਾਂਚ ਵਿੱਚ ਪਾਇਆ ਗਿਆ ਕਿ ਉਹ ਕਈ ਮਹੀਨੇ ਪਹਿਲਾਂ ਤੋਂ ਹਮਲੇ ਦੀ ਤਿਆਰੀ ਕਰ ਰਿਹਾ ਸੀ ।

Share This Article
Leave a Comment