PhD ਜਾਂ ਮਾਸਟਰ ਡਿਗਰੀ ਦੀ ਕੋਈ ਵੈਲਿਊ ਨਹੀਂ: ਤਾਲਿਬਾਨੀ ਸਿੱਖਿਆ ਮੰਤਰੀ

TeamGlobalPunjab
2 Min Read

ਕਾਬੁਲ : ਤਾਲਿਬਾਨ ਵਲੋਂ ਮੰਗਲਵਾਰ ਨੂੰ ਅਫਗਾਨਿਸਤਾਨ ‘ਚ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ ਅਫਗਾਨਿਸਤਾਨ ਵਿੱਚ ਸਰਕਾਰ ਚਲਾਈ ਜਾਵੇਗੀ। ਤਾਲਿਬਾਨ ਦੇ ਆਗੂ ਹੈਬਤੁੱਲਾਹ ਅਖੁੰਦਜਾਦਾ ਨੇ ਕਾਬੁਲ ‘ਤੇ 15 ਅਗਸਤ ਦੇ ਕਬਜ਼ੇ ਤੋਂ ਬਾਅਦ ਪਹਿਲੀ ਵਾਰ ਜਨਤਕ ਬਿਆਨ ਦਿੱਤਾ ਕਿ ਅਫਗਾਨਿਸਤਾਨ ਵਿੱਚ ਸ਼ਾਸਨ ਅਤੇ ਜ਼ਿੰਦਗੀ ਨਾਲ ਜੁੜੇ ਸਾਰੇ ਮਾਮਲੇ ਸ਼ਰੀਆ ਕਾਨੂੰਨਾਂ ਦੇ ਤਹਿਤ ਚਲਾਏ ਜਾਣਗੇ।

ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤਾਲਿਬਾਨ ਦੇ ਸਿੱਖਿਆ ਮੰਤਰੀ ਸ਼ੇਖ ਮੌਲਵੀ ਨੁਰੁੱਲਾ ਮੁਨੀਰ ਨੇ ਉੱਚ ਸਿੱਖਿਆ ‘ਤੇ ਸਵਾਲ ਚੁੱਕੇ ਹਨ। ਸ਼ੇਖ ਮੌਲਵੀ ਨੇ ਕਿਹਾ, ‘ਕਿਸੇ ਪੀਐਚਡੀ ਜਾਂ ਮਾਸਟਰ ਡਿਗਰੀ ਦੀ ਅੱਜ ਕੋਈ ਵੈਲਿਊ ਨਹੀਂ ਹੈ। ਤੁਸੀ ਵੇਖ ਰਹੇ ਹੋ ਕਿ ਮੁੱਲਾਂ ਅਤੇ ਤਾਲਿਬਾਨ ਜੋ ਅੱਜ ਸੱਤਾ ਵਿੱਚ ਹਨ, ਉਨ੍ਹਾਂ ਦੇ ਕੋਲ ਪੀਐਚਡੀ, ਐਮਏ ਜਾਂ ਹਾਈਸਕੂਲ ਦੀ ਡਿਗਰੀ ਨਹੀਂ ਹੈ, ਪਰ ਇਹ ਲੋਕ ਸਭ ਤੋਂ ਮਹਾਨ ਹਨ।’

ਸ਼ੇਖ ਮੌਲਵੀ ਨੁਰੁੱਲਾ ਮੁਨੀਰ ਦੇ ਬਿਆਨ ਦੀ ਲੋਕਾਂ ਵਲੋਂ ਸਖਤ ਨਿਖੇਧੀ ਕੀਤੀ ਜਾ ਰਹੀ ਹੈ।

Share this Article
Leave a comment