Home / News / BIG NEWS : ਫਰਾਂਸ ਦੇ ਰਾਸ਼ਟਰਪਤੀ ਨੂੰ ਇੱਕ ਵਿਅਕਤੀ ਨੇ ਸ਼ਰੇਆਮ ਜੜਿਆ ਥੱਪੜ੍ਹ EXCLUSIVE VIDEO

BIG NEWS : ਫਰਾਂਸ ਦੇ ਰਾਸ਼ਟਰਪਤੀ ਨੂੰ ਇੱਕ ਵਿਅਕਤੀ ਨੇ ਸ਼ਰੇਆਮ ਜੜਿਆ ਥੱਪੜ੍ਹ EXCLUSIVE VIDEO

ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਾਨ ਨੂੰ ਅੱਜ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਸ਼ਰੇਆਮ ਥੱਪੜ ਜੜ੍ਹ ਦਿੱਤਾ। ਸਭ ਤੋਂ ਵਧ ਹੈਰਾਨਗੀ ਦੀ ਗੱਲ ਇਹ ਕਿ ਇਹ ਵਾਕਿਆ ਰਾਸ਼ਟਰਪਤੀ ਦੇ ਸਿਕਉਰਿਟੀ ਗਾਰਡਜ ਦੀ ਮੌਜੂਦਗੀ ਵਿੱਚ ਵਾਪਰਿਆ। ਘਟਨਾ ਦਾ ਵੀਡੀਓ ਹੇਠਾਂ ਵੇਖੋ ।

ਇਸ ਤੋਂ ਬਾਅਦ ਥੱਪੜ ਮਾਰਨ ਦੇ ਦੋਸ਼ ‘ਚ ਦੋ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਮੰਗਲਵਾਰ ਨੂੰ ਫਰਾਂਸ ਦੇ ਬੀਐਫਐਮ ਟੀਵੀ ਤੇ ਆਰਐਮਸੀ ਰੇਡਿਓ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਦੱਖਣੀ ਪੂਰਬੀ ਫਰਾਂਸ ਦੇ ਡ੍ਰੋਮ ਖੇਤਰ ‘ਚ ਭੀੜ ਨਾਲ ਵਾਕਆਊਟ ਸੈਸ਼ਨ ਦੌਰਾਨ ਇਕ ਵਿਅਕਤੀ ਨੇ ਥੱਪੜ ਮਾਰਿਆ ਸੀ।

   

ਉਧਰ ਟਵਿੱਟਰ ‘ਤੇ ਪ੍ਰਸਾਰਿਤ ਇੱਕ ਵੀਡੀਓ ਕਲਿੱਪ ‘ਚ ਹਰੇ ਰੰਗ ਦੀ ਟੀ-ਸ਼ਰਟ, ਐਨਕਾਂ ਤੇ ਫੇਸ ਮਾਸਕ ਨਾਲ ‘ਡਾਊਨ ਵਿਦ ਮੈਕਰੋਨੀਆ’ ਚੀਕਦੇ ਹੋਏ ਤੇ ਫਿਰ ਇਕ ਥੱਪੜ ਮਾਰਦੇ ਹੋਏ ਦਿਖਾਇਆ ਗਿਆ ਹੈ। ਮੈਕਰਾਨ ਦੇ ਸੁਰੱਖਿਆ ਦਲ ਨੇ ਤੁਰੰਤ ਹੀ ਹਰਕਤ ‘ਚ ਆਉਂਦੇ ਹੋਏ ਉਸ ਵਿਅਕਤੀ ਨੂੰ ਜ਼ਮੀਨ ‘ਤੇ ਖਿੱਚ ਲਿਆ ਤੇ ਮੈਕਰਾਨ ਨੂੰ ਉਸ ਤੋਂ ਦੂਰ ਲੈ ਗਏ। ਮੈਕਰਾਨ ਦੇ ਸੁਰੱਖਿਆ ਦਲ ਨੇ ਪੁਸ਼ਟੀ ਕੀਤੀ ਹੈ ਕਿ ਇਕ ਵਿਅਕਤੀ ਨੇ ਮੈਕਰਾਨ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਸੀ।

        ਹਾਲਾਂਕਿ ਥੱਪੜ ਮਾਰਨ ਦਾ ਕਾਰਨ ਕੀ ਸੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

 

ਫਰਾਂਸ ਦੇ ਰਾਸ਼ਟਰਪਤੀ ਦੇ ਥੱਪੜ ਜੜ੍ਹਦਾ ਹੋਇਆ ਵਿਅਕਤੀ।

 

Check Also

ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ 75 ਪੀ.ਐਸ.ਏ. ਪਲਾਂਟ ਲਗਾਏ ਜਾਣਗੇ : ਮੁੱਖ ਸਕੱਤਰ

ਚੰਡੀਗੜ੍ਹ : ‘ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਸਾਰੀਆਂ ਸਿਹਤ …

Leave a Reply

Your email address will not be published. Required fields are marked *