ਅਮਰੀਕੀ ਵਿਦੇਸ਼ੀ ਵਿਭਾਗ ਨੇ ਦਿੱਤਾ H-1B ਵੀਜ਼ਾ ਨਿਯਮਾਂ ‘ਚ ਬਦਲਾਅ ਦਾ ਪ੍ਰਸਤਾਵ, ਭਾਰਤੀਆਂ ‘ਤੇ ਪਵੇਗਾ ਮਾੜਾ ਅਸਰ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਵਿਦੇਸ਼ੀ ਵਿਭਾਗ ਨੇ ਇਕ ਫੈਡਰਲ ਨੋਟੀਫਿਕੇਸ਼ਨ ਵਿੱਚ ਬੁੱਧਵਾਰ ਨੂੰ ਆਪਣੇ ਮੌਜੂਦਾ ਵੀਜ਼ਾ ਨਿਯਮਾਂ ਵਿਚ ਬਦਲਾਅ ਕਰਨ ਦਾ ਪ੍ਰਸਤਾਵ ਦਿੱਤਾ ਹੈ। ਜਿਸ ਦੇ ਤਹਿਤ ਵਿਦੇਸ਼ੀ ਪੇਸ਼ੇਵਰਾਂ ਜੋ ਐੱਚ1-ਬੀ ਵੀਜ਼ਾ ਦੇ ਤਹਿਤ ਆਉਂਦੇ ਹਨ ਉਨ੍ਹਾਂ ਨੂੰ ਵਪਾਰ ਲਈ ਅਸਥਾਈ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਜੇਕਰ ਟਰੰਪ ਸਰਕਾਰ ਨੇ ਇਸ ਪ੍ਰਸਤਾਵ ਨੂੰ ਮਾਨਤਾ ਦੇ ਦਿੱਤੀ ਤਾਂ ਸੈਂਕੜੇ ਭਾਰਤੀਆਂ ‘ਤੇ ਇਸ ਦਾ ਮਾੜਾ ਅਸਰ ਪੈ ਸਕਦਾ ਹੈ।

ਅਮਰੀਕੀ ਵਿਦੇਸ਼ੀ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਇਸ ਪ੍ਰਸਤਾਵ ਤੇ ਮੋਹਰ ਲਗਦੀ ਹੈ ਤਾਂ ਉਨ੍ਹਾਂ ਮੌਕਿਆਂ ਤੇ ਰੋਕ ਲੱਗ ਜਾਵੇਗੀ ਜੋ ਐੱਚ1-ਬੀ ਪਾਲਿਸੀ ਦੇ ਤਹਿਤ ਵਿਦੇਸ਼ੀ ਪੇਸ਼ੇਵਰਾਂ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ ਦਿੰਦਾ ਹੈ। ਵਿਦੇਸ਼ੀ ਵਿਭਾਗ ਨੇ ਅਮਰੀਕੀ ਕਾਮਿਆਂ ਦੀ ਰੱਖਿਆ ਲਈ ਕਾਂਗਰਸ ਵੱਲੋਂ ਸਥਾਪਿਤ ਐੱਚ ਗੈਰਪਰਵਾਸੀ ਵਰਗੀਕਰਨ ਨਾਲ ਸਬੰਧਤ ਰੌਕ ਅਤੇ ਜ਼ਰੂਰਤਾਂ ਦੱਸੀਆਂ ਹਨ।

ਇਸ ਕਦਮ ਨਾਲ ਬਹੁਤ ਸਾਰੇ ਭਾਰਤੀ ਪੇਸ਼ੇਵਰਾਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ, ਜੋ ਅਮਰੀਕਾ ਵਿੱਚ ਸਾਈਟ ‘ਤੇ ਜਾ ਕੇ ਕੰਮ ਕਰਦੇ ਹਨ। ਸੂਚਨਾ ਅਨੁਸਾਰ ਵਿਦੇਸ਼ੀ ਵਿਭਾਗ ਦਾ ਮੰਨਣਾ ਹੈ ਕੀ ਇਸ ਪ੍ਰਸਤਾਵ ਨਾਲ ਹਰ ਸਾਲ 6,000 ਤੋਂ 8,000 ਵਿਦੇਸ਼ੀ ਕਾਮਿਆ ‘ਤੇ ਅਸਰ ਪੈ ਸਕਦਾ ਹੈ।

Share this Article
Leave a comment