ਵਿਵੇਕ ਸ਼ਰਮਾ ਦੀ ਰਿਪੋਰਟ:-
ਲੰਦਨ : ਭਾਰਤੀ ਮਹਿਲਾ ਕ੍ਰਿਕੇਟ ਟੀਮ ਇਸ ਸਮੇਂ ਇੰਗਲੈਂਡ ਦੇ ਦੌਰੇ ‘ਤੇ ਹੈ। ਤਿੰਨ ਮੈਚਾਂ ਦੀ ਟੀ -20 ਆਈ ਸੀਰੀਜ਼ ਦੇ ਪਹਿਲੇ ਮੈਚ ਵਿਚ ਇੰਗਲੈਂਡ ਨੇ ਡੱਕਵਰਥ ਲੇਵਿਸ ਨਿਯਮ (DLS) ਦੇ ਤਹਿਤ ਭਾਰਤੀ ਮਹਿਲਾ ਟੀਮ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਪਰ ਇਸ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਫੀਲਡਿੰਗ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ‘ਡਾਈਵ’ ਲਗਾ ਕੇ ਇੱਕ ਸ਼ਾਨਦਾਰ ਕੈਚ ਫੜਿਆ। ਭਾਰਤੀ ਟੀਮ ਦੇ ਪ੍ਰਸੰਸਕਾਂ ਨੇ ਇਸ ਦੀ ਭਰਪੂਰ ਸ਼ਲਾਘਾ ਕੀਤੀ।
ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕੀਤਾ ਸ਼ਾਨਦਾਰ ਕੈਚ
ਇਸੇ ਮੈਚ ਵਿਚ ਭਾਰਤੀ ਟੀਮ ਦੀ ਹਰਲੀਨ ਦਿਓਲ ਵਲੋਂ ਕੀਤੇ ਇੱਕ ਬੇਹੱਦ ਸ਼ਾਨਦਾਰ ਕੈਚ ਦੀ ਭਾਰਤ ਦੇ ਨਾਲ ਨਾਲ ਇੰਗਲੈਂਡ ਦੀ ਟੀਮ ਦੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੇ ਵੀ ਜੰਮ ਕੇ ਤਾਰੀਫ ਕੀਤੀ।
ਹਰਲੀਨ ਦਿਓਲ ਨੇ ਕੀਤਾ ਲਾਜਵਾਬ ਕੈਚ
ਕ੍ਰਿਕਟ ਜਗਤ ਦੇ ਦਿੱਗਜ਼ ਖਿਡਾਰੀ ਇਸ ਕੈਚ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਨਵੇਂ ਜੁਝਾਰੂਪਨ ਅਤੇ ਜੋਸ਼ ਦੀ ਨਿਸ਼ਾਨੀ ਦੱਸ ਰਹੇ ਹਨ।
ਹਰਲੀਨ ਦੇ ਇਸ ਕੈਚ ਨੂੰ ਸਦੀ ਦੇ ਖਿਡਾਰੀ ਸਚਿਨ ਤੇਂਦੁਲਕਰ ਨੇ ਇਸ ਸਾਲ ਦਾ ਬੇਹਤਰੀਨ ਕੈਚ ਐਲਾਨਿਆ ਹੈ।
ਹੁਣ ਜਰਾ ਵੇਖੋ ਹਰਲੀਨ ਵਲੋਂ ਲਏ ਗਏ ਕੈਚ ਦਾ ਵੀਡੀਓ :-
ਹਰਲੀਨ ਦਿਓਲ ਦੇ ਇਸ ਕੈਚ ਨੇ ਕ੍ਰਿਕਟ ਜਗਤ ਵਿਚ ਸਨਸਨੀ ਫੈਲਾ ਦਿੱਤੀ ਹੈ।
ਦਰਅਸਲ ਇੰਗਲੈਂਡ ਦੀ ਪਾਰੀ ਦੌਰਾਨ ਭਾਰਤੀ ਮਹਿਲਾ ਫੀਲਡਰ ਹਰਲੀਨ ਦਿਓਲ ਨੇ ਐਮੀ ਜੋਨਸ ਨੂੰ ਬਾਊਂਡਰੀ ਲਾਈਨ ‘ਤੇ ਕੈਚ ਕਰ ਕੇ ਸਭ ਦਾ ਦਿਲ ਜਿੱਤ ਲਿਆ। ਇੰਗਲੈਂਡ ਦੀ ਪਾਰੀ ਦੇ 19 ਵੇਂ ਓਵਰ ਦੀ ਆਖਰੀ ਗੇਂਦ ਉੱਤੇ ਵਿਕਟਕੀਪਰ ਐਮੀ ਜੋਨਸ ਨੇ ਸ਼ਿਖਾ ਪਾਂਡੇ ਦੀ ਗੇਂਦ ‘ਤੇ ਵੱਡਾ ਸ਼ਾਟ ਮਾਰਿਆ।
ਹਰਲੀਨ ਦਿਓਲ
ਬਾਊਂਡਰੀ ‘ਤੇ ਫੀਲਡਿੰਗ ਕਰ ਰਹੀ ਹਰਲੀਨ ਨੇ ਇਸ ਕੈਚ ਨੂੰ ਫੜਨ ਲਈ ਡਾਈਵ ਲਗਾਈ, ਕੈਚ ਤਾਂ ਕਰ ਲਿਆ ਪਰ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਉਹ ਬਾਉਂਡਰੀ ਲਾਈਨ ਤੋਂ ਬਾਹਰ ਚਲੀ ਗਈ। ਇਸ ਦੌਰਾਨ ਉਸਨੇ ਗੇਂਦ ਨੂੰ ਗਰਾਉਂਡ ਦੇ ਅੰਦਰ ਵਾਲੇ ਪਾਸੇ ਸੁੱਟ ਕੇ ਫਿਰ ਡਾਈਵ ਕਰਦਿਆਂ ਕੈਚ ਮੁੜ ਤੋਂ ਫੜ ਲਿਆ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ਤੋਂ ਬਾਅਦ ਕੋਈ ਹਰਲੀਨ ਦੀ ਤੁਲਨਾ ਰਵਿੰਦਰ ਜਡੇਜਾ ਨਾਲ ਕਰ ਰਿਹਾ ਹੈ, ਜਦੋਂ ਕਿ ਕੋਈ ਉਸ ਨੂੰ ਸੁਪਰ ਮਹਿਲਾ ਖਿਡਾਰੀ ਕਹਿ ਰਿਹਾ ਹੈ।
ਭਾਰਤ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਇਸ ਨੂੰ ‘ਸਾਲ ਦਾ ਕੈਚ’ ਕਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਤੋਂ ਵਧੀਆ ਕੈਚ ਨਹੀਂ ਵੇਖਿਆ ਹੈ ।
That was a brilliant catch @imharleenDeol. Definitely the catch of the year for me!pic.twitter.com/pDUcVeOVN8
— Sachin Tendulkar (@sachin_rt) July 10, 2021
ਇਸ ਦੇ ਨਾਲ ਹੀ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਡੈਰੇਨ ਸੈਮੀ ਨੇ ਵੀ ਹਰਲੀਨ ਦੇ ਕੈਚ ਦੀ ਪ੍ਰਸ਼ੰਸਾ ਕੀਤੀ।
ਆਸਟਰੇਲੀਆ ਦੀ ਸਾਬਕਾ ਕਪਤਾਨ ਲੀਜ਼ਾ ਸਟੇਲੇਕਰ ਨੇ ਕਿਹਾ ਕਿ ਇਹ ਇਸ ਲੜੀ ਦਾ ਹੁਣ ਤੱਕ ਦਾ ਸਰਬੋਤਮ ਕੈਚ ਹੈ।