US Presidential Election 2020 : ਡੋਨਾਲਡ ਟਰੰਪ ਸੱਟੇਬਾਜ਼ਾਂ ਦੀ ਪਹਿਲੀ ਪਸੰਦ, ਸਰਵੇਖਣ ‘ਚ ਡੈਮੋਕ੍ਰੇਟਿਕਸ ਜੋਅ ਬਿਡੇਨ ਨੂੰ ਬਹੁਮਤ

TeamGlobalPunjab
2 Min Read

ਵਾਸ਼ਿੰਗਟਨ : ਇਸ ਸਾਲ ਨਵੰਬਰ ‘ਚ ਅਮਰੀਕੀ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ‘ਤੇ ਪੂਰੀ ਦੁਨੀਆ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ। ਇੱਥੋਂ ਤੱਕ ਕਿ ਇਨ੍ਹਾਂ ਚੋਣਾਂ ‘ਤੇ ਦੁਨੀਆ ਭਰ ਦੇ ਸੱਟੇਬਾਜ਼ਾਂ ਦੀ ਵੀ ਤਿੱਖੀ ਨਜ਼ਰ ਹੈ। ਦੱਸ ਦਈਏ ਕਿ ਇਸ ਵਾਰ ਰਾਸ਼ਟਰਪਤੀ ਚੋਣਾਂ ‘ਚ ਡੈਮੋਕ੍ਰੇਟਿਕਸ ਜੋਅ ਬਿਡੇਨ ਦਾ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੈ। ਜੇਕਰ ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਦੀ ਗੱਲ ਕੀਤੀ ਜਾਵੇ ਤਾਂ ਡੋਨਾਲਡ ਟਰੰਪ ‘ਤੇ ਡੈਮੋਕ੍ਰੇਟਿਕਸ ਜੋਅ ਬਿਡੇਨ ਦੀ ਬੜ੍ਹਤ ਬਣੀ ਹੋਈ ਹੈ।

ਦੂਜੇ ਪਾਸੇ ਆਸਟ੍ਰੇਲੀਆਈ ਅਤੇ ਬਰਤਾਨਵੀ ਸੱਟੇਬਾਜ਼ ਹੁਣ ਵੀ ਟਰੰਪ ‘ਤੇ ਹੀ ਪੈਸਾ ਲਾ ਰਹੇ ਹਨ। ਉਨ੍ਹਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਾਲਾਤ ਬਦਲ ਜਾਣਗੇ ਅਤੇ ਟਰੰਪ ਦੁਬਾਰਾ ਚੋਣਾਂ ‘ਚ ਜਿੱਤ ਜਾਣਗੇ। ਬਰਤਾਨੀਆ ਦੇ ਸੱਟੇਬਾਜ਼ ਨੇ ਦੱਸਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕ ਟਰੰਪ ਦੇ ਸਮਰਥਨ ‘ਚ ਜ਼ਿਆਦਾ ਹਨ। ਟਰੰਪ ਦੇ ਪੱਖ ‘ਚ ਹੁਣ ਤੱਕ 95 ਕਰੋੜ ਤੋਂ ਜ਼ਿਆਦਾ ਰੁਪਏ ਦਾਅ ‘ਤੇ ਲੱਗ ਚੁੱਕੇ ਹਨ।

ਇੱਕ ਆਸਟ੍ਰੇਲੀਆਈ ਸੱਟੇਬਾਜ਼ ਨੇ ਕਿਹਾ ਕਿ ਉਸ ਨੇ ਰਿਪਬਲਿਕਨ ਸੰਮੇਲਨ ਤੋਂ ਪਹਿਲਾਂ 21 ਦਾਅ ਲਗਾਏ ਸੀ। ਇਨ੍ਹਾਂ ਸਾਰਿਆਂ ‘ਚ ਉਸ ਨੂੰ ਜਿੱਤ ਮਿਲੀ। ਆਇਰਲੈਂਡ ਦੀ ਇੱਕ ਸੱਟੇਬਾਜ਼ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਸੱਟੇਬਾਜ਼ੀ ਵਿਚ ਆਈ ਮੰਦੀ ਤੋਂ ਬਾਅਦ ਹੁਣ ਫੇਰ ਟਰੰਪ ਦੇ ਪੱਖ ਵਿਚ ਹੋ ਰਹੀ ਕਮਾਈ ਦੇ ਕਾਰਨ ਮਾਰਕਿਟ ਵਧਿਆ ਹੈ। ਬਾਜ਼ਾਰ ਰਿਸਰਚ ਕੰਪਨੀਆਂ ਵੀ ਟਰੰਪ ‘ਤੇ ਹੀ ਦਾਅ ਲਗਾ ਰਹੀਆਂ ਹਨ। ਇੱਥੇ ਦੱਸ ਦਈਏ ਕਿ ਅਮਰੀਕਾ ‘ਚ ਸੱਟੇਬਾਜ਼ੀ ਗੈਰ ਕਾਨੂੰਨੀ ਹੈ। ਇਸ ਲਈ ਸੱਟੇਬਾਜ਼ੀ ਨਾਲ ਜੁੜੀ ਸਾਰੀ ਸਰਗਰਮੀਆਂ ਵਿਦੇਸ਼ੀ ਵੈਬਸਾਈਟਾਂ ‘ਤੇ ਹੋ ਰਹੀਆਂ ਹਨ।

Share this Article
Leave a comment