Home / News / ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੁਪਰੀਮ ਕੋਰਟ ‘ਚ ਜੱਜ ਵਜੋਂ ਭਾਰਤੀ-ਅਮਰੀਕੀ ਨੂੰ ਨਾਮਜ਼ਦ ਕਰਨ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੁਪਰੀਮ ਕੋਰਟ ‘ਚ ਜੱਜ ਵਜੋਂ ਭਾਰਤੀ-ਅਮਰੀਕੀ ਨੂੰ ਨਾਮਜ਼ਦ ਕਰਨ ਦਾ ਕੀਤਾ ਐਲਾਨ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੀ ਸਰਬਉੱਚ ਅਦਾਲਤ ‘ਚ ਭਾਰਤੀ-ਜੱਜ ਵਜੋਂ ਭਾਰਤੀ-ਅਮਰੀਕੀ ਵਿਜੇ ਸ਼ੰਕਰ ਨੂੰ ਨਾਮਜ਼ਦ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ। ਜੇਕਰ ਅਮਰੀਕੀ ਸੇਨੇਟ ਵਿਜੇ ਸ਼ੰਕਰ ਦੇ ਨਾਮ ਦੀ ਪੁਸ਼ਟੀ ਕਰਦੀ ਹੈ ਤਾਂ ਉਹ ਡਿਸਟ੍ਰਿਕ ਆਫ ਕੋਲੰਬੀਆ ਕੋਰਟ ਆਫ਼ ਅਪੀਲਜ਼ ‘ਚ ਸਹਿਯੋਗੀ ਜੱਜ ਦੇ ਅਹੁਦੇ ‘ਤੇ ਕੰਮ ਕਰਨਗੇ। ਦੱਸ ਦਈਏ ਕਿ ਇਹ ਵਾਸ਼ਿੰਗਟਨ ਡੀਸੀ ਦੀ ਸਰਵਉੱਚ ਅਦਾਲਤ ਹੈ।

ਇਸ ਸਮੇਂ ਵਿਜੇ ਸ਼ੰਕਰ ਨਿਆਂ ਵਿਭਾਗ ਦੀ ਕ੍ਰਾਈਮ ਬ੍ਰਾਂਚ ਵਿੱਚ ਸੀਨੀਅਰ ਅਟਾਰਨੀ ਵਕੀਲ ਅਤੇ ਅਪੀਲ ਸੈਕਸ਼ਨ ਦੇ ਡਿਪਟੀ ਚੀਫ਼ ਦੇ ਅਹੁਦੇ ‘ਤੇ ਤਾਇਨਾਤ ਹਨ। ਵਿਜੇ ਸ਼ੰਕਰ ਸਾਲ 2012 ‘ਚ ਨਿਆਂ ਵਿਭਾਗ ਦਾ ਹਿੱਸਾ ਬਣਨ ਤੋਂ ਪਹਿਲਾਂ ਵਾਸ਼ਿੰਗਟਨ ਡੀਸੀ, ਮੇਅਰ ਬ੍ਰਾਊਨ ਦੇ ਦਫ਼ਤਰ, ਐਲਐਲਸੀ ਐਂਡ ਕੋਵਿੰਗਟਨ ਐਂਡ ਬਰਲਿੰਗ, ਐਲਐਲਪੀ ‘ਚ ਨਿੱਜੀ ਤੌਰ ‘ਤੇ ਵਕੀਲ ਰਹੇ ਸਨ।

ਵਿਜੇ ਸ਼ੰਕਰ ਨੇ ਡਿਊਕ ਯੂਨੀਵਰਸਿਟੀ ਤੋਂ ਬੀ.ਏ. ਅਤੇ ਵਰਜੀਨੀਆ ਸਕੂਲ ਆਫ਼ ਲਾਅ ਯੂਨੀਵਰਸਿਟੀ ਤੋਂ ਜੇ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ।

Check Also

‘ਦਸੂਹਾ ਦੇ ਪਿਓ ਪੁੱਤਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਮੁੱਖ ਮੰਤਰੀ, ਜਾਖੜ ਤੇ ਰੰਧਾਵਾ ਖਿਲਾਫ ਫੌਜਦਾਰੀ ਕੇਸ ਦਰਜ ਹੋਵੇ’

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਦਸੂਹਾ ਦੇ …

Leave a Reply

Your email address will not be published. Required fields are marked *