ਅਮਰੀਕਾ ਦਾ ਵੀਜ਼ਾ ਨਾ ਲੱਗਣ ਕਾਰਨ ਨੌਜਵਾਨ ਨੇ ਕੀਤੀ ਆਤਮ ਹੱਤਿਆ

navdeep kaur
2 Min Read

ਜਲੰਧਰ : ਅਕਸਰ ਹੀ ਅੱਜਕਲ੍ਹ ਦੀ ਨੌਜਵਾਨ ਪੀੜੀ ਦਾ ਇੱਕ ਸੁਪਨਾ ਬਣ ਗਿਆ ਹੈ ਕਿ ਵਿਦੇਸ਼ ਜਾ ਪੜ੍ਹਨਾ ਤੇ ਓਥੇ ਹੀ ਜਾ ਕਿ ਕੋਈ ਨੌਕਰੀ ਕਰਨੀ। ਵਿਦੇਸ਼ ਜਾਣ ਲਈ ਹਰ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੈ। ਮਾਂ -ਬਾਪ ਵੀ ਉਸ ਲਈ ਹਰ ਤਰ੍ਹਾਂ ਦਾ ਹੀਲਾ ਕਰਕੇ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਦੇ ਹਨ। ਕਈ ਵਾਰ ਕਈ ਵਿਦਿਆਰਥੀ ਸਖ਼ਤ ਮੇਹਨਤ ਕਰਦੇ ਹਨ ਤਾਂ ਫਿਰ ਵੀ ਉਨ੍ਹਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ ,ਜਿਸ ਕਰਕੇ ਬੱਚਿਆਂ ਦਾ ਹੌਸਲਾ ਟੁੱਟ ਜਾਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਵਿੱਚ ਆਤਮ ਹੱਤਿਆ ਕਰਨ ਦਾ ਇੱਕ ਭੈੜਾ ਸੁਪਨਾ ਉਗਲਦਾ ਹੈ। ਜੋ ਹਮੇਸ਼ਾ ਲਈ ਜ਼ਿੰਦਗੀ ਨੂੰ ਖ਼ਤਮ ਕਰ ਦਿੰਦਾ ਹੈ।
ਦੱਸ ਦਈਏ ਕਿ ਅਜਿਹੀ ਇੱਕ ਘਟਨਾ ਜਲੰਧਰ ਤੋਂ ਆਈ ਹੈ। ਥਾਣਾ ਨੂਰਮਹਿਲ ਅਧੀਨ ਆਉੰਦੇ ਪਿੰਡ ਭੰਡਾਲ ਬੂਟਾ ਦੇ ਇਕ ਨੌਜਵਾਨ ਵਲੋਂ ਵੀਜ਼ਾ ਨਾ ਲੱਗਣ ਕਾਰਨ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।

ਬਲਵਿੰਦਰਪਾਲ ਪੁੱਤਰ ਗੁਲਜਾਰੀ ਰਾਮ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਮੇਰੇ ਸਵ. ਭਰਾ ਜੋਗਿੰਦਰਪਾਲ, ਜਿਸ ਦੀ ਕਰੀਬ ਪੰਦਰਾਂ ਵਰ੍ਹੇ ਪਹਿਲਾਂ ਮੌਤ ਹੋ ਗਈ ਸੀ, ਦੇ ਬੇਟੇ ਅਤੇ ਮੇਰੇ ਭਤੀਜੇ ਦੀਪਕ ਕੁਮਾਰ ਨੇ ਬੀ-ਕਾਮ ਤੋਂ ਬਾਅਦ ਆਈਲੈਟਸ ਕਰ ਕੇ ਅਮਰੀਕਾ ਜਾਣ ਲਈ ਸੁਪਨਾ ਸਜਾਇਆ ਸੀ।
ਕੁੱਝ ਦਿਨ ਪਹਿਲਾਂ ਹੀ ਫਾਈਲ ਰਿਫਿਊਜ਼ ਹੋਣ ਕਾਰਨ ਦੀਪਕ ਕੁਮਾਰ ਪ੍ਰੇਸ਼ਾਨ ਰਹਿੰਦਾ ਸੀ। ਦੀਪਕ ਕੁਮਾਰ ਦੀ ਮਾਤਾ ਬਲਜੀਤ ਕੌਰ ਆਪਣੇ ਪੇਕੇ ਘਰ ਹਰੀਪੁਰ ਖ਼ਾਲਸਾ ਗਈ ਹੋਈ ਸੀ। ਰਾਤ ਨੂੰ ਰੋਟੀ ਖਾ ਕੇ ਸੁੱਤੇ ਦੀਪਕ ਕੁਮਾਰ ਨੇ ਜਦੋਂ ਸਵੇਰੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਕੰਧ ਟੱਪ ਕੇ ਅੰਦਰ ਜਾਣ ‘ਤੇ ਦੇਖਿਆ ਤਾਂ ਉਸ ਨੇ ਕਮਰੇ ਦੇ ਗਾਡਰ ਨਾਲ ਸਾਫਾ ਪਾ ਕੇ ਫਾਹਾ ਲੈ ਲਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਉਤਾਰ ਕੇ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੀਪਕ ਕੁਮਾਰ ਦੇ ਅਜਿਹਾ ਕਰਨ ‘ਤੇ ਪਰਿਵਾਰ ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਸਰੀ ਹੋਈ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment