ਦੇਸ਼ ਭਰ ‘ਚ ਲਗਾਏ ਜਾਣਗੇ 1500 ਤੋਂ ਵੱਧ ਆਕਸੀਜਨ ਪਲਾਂਟ, ਪੀ.ਐਮ. ਮੋਦੀ ਦੀ ਪ੍ਰਧਾਨਗੀ ਵਾਲੀ ਬੈਠਕ ‘ਚ ਲਿਆ ਫ਼ੈਸਲਾ

TeamGlobalPunjab
2 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਭਰ ’ਚ ਆਕਸੀਜਨ ਦੇ ਮੌਜੂਦਾ ਸਟਾਕ ਤੇ ਇਸਦੇ ਵਾਧੇ ਨੂੰ ਲੈ ਕੇ ਚਰਚਾ ਕੀਤੀ। ਇਸ ਬੈਠਕ ’ਚ ਪੀਐੱਮ ਕੇਅਰਸ ਦੁਆਰਾ ਦਿੱਤੇ ਗਏ ਪੀ.ਐੱਸ.ਏ. (Pressure Swing Adsorption) ਆਕਸੀਜਨ ਪਲਾਂਟ ਦੇ ਇੰਸਟਾਲੇਸ਼ਨ ਦਾ ਵੀ ਪ੍ਰਧਾਨ ਮੰਤਰੀ ਨੇ ਜਾਇਜ਼ਾ ਲਿਆ। ਬੈਠਕ ’ਚ ਪੀ.ਐਮ. ਨੇ ਦੱਸਿਆ, ‘ਦੇਸ਼ ਭਰ ’ਚ 1500 ਤੋਂ ਵੱਧ PSA ਆਕਸੀਜਨ ਸੀਜਨ ਪਲਾਂਟ ਰਾਹੀਂ 4 ਲੱਖ ਤੋਂ ਵੱਧ ਆਕਸੀਜੇਨਟੇਡ ਬਿਸਤਰਿਆਂ ਨੂੰ ਸਪੋਰਟ ਮਿਲੇਗੀ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੰਨੀ ਜਲਦੀ ਹੋ ਸਕੇ, ਇਨ੍ਹਾਂ ਪਲਾਂਟਸ ਨੂੰ ਸ਼ੁਰੂ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ।

ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਤੋਂ ਪਹਿਲਾਂ ਸਰਕਾਰ ਨੇ ਦੇਸ਼ ’ਚ ਆਕਸੀਜਨ ਦੀ ਸਪਲਾਈ ਵਧਾਉਣ ਲਈ ਵੱਡਾ ਪਲਾਨ ਬਣਾਇਆ ਹੈ। ਇਸ ਕ੍ਰਮ ’ਚ ਆਕਸੀਜਨ ਦਾ ਉਤਪਾਦਨ ਅਤੇ ਸਪਲਾਈ ਨਾਲ ਜੁੜੀ ਬੁਨਿਆਦੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਦਾ ਕੰਮ ਜਾਰੀ ਹੈ।

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲੀ ਕਰਵਾਈ ਇਸ ਬੈਠਕ ’ਚ ਸੰਭਾਵਿਤ ਕੋਰੋਨਾ ਸੰਕ੍ਰਮਣ ਦੀ ਤੀਸਰੀ ਲਹਿਰ ਨੂੰ ਦੇਖਦਿਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਪ੍ਰਧਾਨ ਮੰਤਰੀ ਦੀ ਸਮੀਖਿਆ ਦੇ ਮਹੱਤਵਪੂਰਨ ਨੁਕਤੇ

- Advertisement -

ਹਸਪਤਾਲ ਦੇ ਅਮਲੇ ਨੂੰ ਆਕਸੀਜਨ ਪਲਾਂਟਾਂ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਢੁਕਵੀਂ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਲੋੜ ਪੈਣ ‘ਤੇ ਕਿਸੇ ਵੀ ਕਿਸਮ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।

ਆਕਸੀਜਨ ਪਲਾਂਟਾਂ ਦੀ ਵਰਤੋਂ ਅਤੇ ਕਾਰਜਕੁਸ਼ਲਤਾ ਦਾ ਪਤਾ ਲਗਾਉਣ ਲਈ ਤਕਨੀਕੀ ਤਕਨਾਲੋਜੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਕੋਰੋਨਾ ਦੀ ਤੀਜੀ ਲਹਿਰ ਦਾ ਡਰ

ਪ੍ਰਧਾਨ ਮੰਤਰੀ ਮੋਦੀ ਦੀ ਇਹ ਉੱਚ ਪੱਧਰੀ ਬੈਠਕ ਦੇਸ਼ ਵਿਚ ਤੀਜੀ ਲਹਿਰ ਦੇ ਡਰ ਦੇ ਵਿਚਕਾਰ ਹੋਈ। ਬਹੁਤ ਸਾਰੀਆਂ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਅਗਸਤ-ਸਤੰਬਰ ਵਿੱਚ ਆ ਸਕਦੀ ਹੈ‌। ਅਜਿਹੀ ਸਥਿਤੀ ਵਿੱਚ, ਸਰਕਾਰ ਨੇ ਦੇਸ਼ ਵਿੱਚ ਦਵਾਈਆਂ ਅਤੇ ਆਕਸੀਜਨ ਵਰਗੇ ਜ਼ਰੂਰੀ ਸਰੋਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

Share this Article
Leave a comment