ਅਮਰੀਕਾ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਉੱਤ‍ਰ ਕੋਰੀਆ ਨੂੰ ਕੀਤੀ ਮਦਦ ਦੀ ਪੇਸ਼ਕਸ਼

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਤੇ ਉੱਤ‍ਰ ਕੋਰੀਆ ਵਿੱਚ ਤਣਾਅ ਦੇ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਟਰੰਪ ਪ੍ਰਸ਼ਾਸਨ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਮਰੀਕੀ ਮਦਦ ਦੀ ਪੇਸ਼ਕਸ਼ ਅਜਿਹੇ ਸਮੇਂ ਆਇਆ ਹੈ, ਜਦੋਂ ਉੱਤ‍ਰ ਕੋਰੀਆ ਨੇ ਅਮਰੀਕੀ ਨਾਗਰਿਕਾਂ ਲਈ ਦੇਸ਼ ਵਿੱਚ ਹਰ ਯਾਤਰਾ ‘ਤੇ ਰੋਕ ਲਗਾ ਰੱਖੀ ਹੈ। ਇਸ ਦੇ ਨਾਲ ਪਰਮਾਣੁ ਪ੍ਰੋਗਰਾਮ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਵਿੱਚ ਤਣਾਅ ਸਿਖਰ ‘ਤੇ ਹੈ ।

ਵਿਦੇਸ਼ੀ ਵਿਭਾਗ ਦੇ ਬੁਲਾਰੇ ਮਾਰਗਨ ਆਰਟਗਸ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਉੱਤ‍ਰ ਕੋਰੀਆ ਵਿੱਚ ਕੋਰੋਨਾ ਵਾਇਰਸ ਦੇ ਪ੍ਰਸਾਰ ‘ਤੇ ਡੂੰਘੀ ਚਿੰਤਾ ਵ‍ਿਅਕ‍ਤ ਕਰਦਾ ਹੈ। ਇਹ ਵਾਇਰਸ ਚੀਨ ਤੋਂ ਉੱਤ‍ਰ ਕੋਰੀਆ ਵਿੱਚ ਪਹੁੰਚਿਆ ਹੈ। ਆਰਟਾਗਸ ਨੇ ਕਿਹਾ ਕਿ ਅਮਰੀਕਾ ਨੇ ਉੱਤਰ ਕੋਰੀਆ ਵਿੱਚ ਵਾਇਰਸ ਫੈਲਣ ਨੂੰ ਰੋਕਣ ਲਈ ਸਹਾਇਤਾ ਸਮੂਹਾਂ ਦੀਆਂ ਕੋਸ਼ਸ਼ਾਂ ਦਾ ਸਮਰਥਨ ਕਰਦਾ ਹੈ। ਉਨ੍ਹਾਂ ਨੇ ਆਪਣੇ ਇੱਕ ਇੱਕ ਬਿਆਨ ਵਿੱਚ ਕਿਹਾ ਅਮਰੀਕਾ ਇਨ੍ਹਾਂ ਸੰਗਠਨਾਂ ਦੀ ਸਹਾਇਤਾ ਅਤੇ ਸਹੂਲਤ ਲਈ ਤਿਆਰ ਹੈ।

ਉੱਧਰ , ਉੱਤਰ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਨੇ ਚੀਨ ਤੋਂ ਪਰਤਣ ਵਾਲੇ ਸਾਰੇ ਲੋਕਾਂ ਲਈ ਸਖਤ ਨਿਯਮ ਬਣਾਏ ਹਨ। ਅਜਿਹੇ ਲੋਕਾਂ ਨੂੰ ਨਿਗਰਾਨੀ ਕੇਂਦਰਾਂ ਵਿੱਚ ਰੱਖਿਆ ਜਾ ਰਿਹਾ ਹੈ ਤੇ ਸਾਰਵਜਨਿਕ ਥਾਵਾਂ ‘ਤੇ ਜਾਣ ਤੋਂ ਰੋਕ ਲਗਾਈ ਹੈ।

ਖਬਰਾਂ ਮੁਤਾਬਕ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਵੱਲੋਂ ਸਖ਼ਤ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ ਜਿਸ ਲਈ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ। ਉੱਤਰ ਕੋਰੀਆ ਨੇ ਚੀਨ ਤੋਂ ਆਉਣ ਵਾਲੇ ਜਹਾਜ਼ ਅਤੇ ਟ੍ਰੇਨ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਇੱਥੇ ਆਉਣ ਵਾਲੇ ਹਰ ਇੱਕ ਵਿਦੇਸ਼ੀ ਨੂੰ ਇੱਕ ਹਫਤੇ ਤੱਕ ਆਈਸੋਲੇਸ਼ਨ ਵਾਰਡ ਵਿੱਚ ਰਹਿਣਾ ਜ਼ਰੂਰੀ ਹੈ। ਰਿਪੋਰਟਾਂ ਮੁਤਾਬਕ ਚੀਨ ਵਿੱਚ ਕੋਰੋਨਾ ਵਾਇਰਸ ਕਾਰਨ 1,367 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 59,804 ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ।

- Advertisement -

Share this Article
Leave a comment