ਪ੍ਰੋਗਰਾਮ ‘ਮਨ ਕੀ ਬਾਤ’ ‘ਚ ਪੀਐੱਮ ਮੋਦੀ ਨੇ ਕਿਹਾ, ਕਾਰਗਿਲ ਯੁੱਧ ਨੂੰ ਕਦੇ ਨਹੀਂ ਭੁੱਲ ਸਕਦਾ ਭਾਰਤ

TeamGlobalPunjab
2 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਾਰਗਿਲ ਵਿਜੇ ਦਿਵਸ ਦਾ ਜ਼ਿਕਰ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 26 ਜੁਲਾਈ ਹੈ, ਅੱਜ ਦਾ ਦਿਨ ਬਹੁਤ ਖ਼ਾਸ ਹੈ। ਅੱਜ ‘ਕਾਰਗਿਲ ਵਿਜੈ ਦਿਵਸ’ ਹੈ।  21 ਸਾਲ ਪਹਿਲਾ ਅੱਜ ਦੇ ਹੀ ਦਿਨ ਕਾਰਗਿਲ ਦੇ ਯੁੱਧ ‘ਚ ਸਾਡੀ ਫ਼ੌਜ ਨੇ ਭਾਰਤ ਦੀ ਜਿਤ ਦਾ ਝੰਡਾ ਲਹਿਰਾਇਆ ਸੀ।

ਕਾਰਗਿਲ ਵਿਜੈ ਦਿਵਸ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੀ ਜ਼ਮੀਨ ‘ਤੇ ਕਬਜ਼ਾ ਕਰਨ ਲਈ ਇਸ ਘਟਨਾ ਨੂੰ ਅੰਜਾਜ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਰਗਿਲ ਦਾ ਯੁੱਧ ਜਿਨ੍ਹਾਂ ਹਾਲਤਾਂ ‘ਚ ਹੋਇਆ ਸੀ ਭਾਰਤ ਉਸ ਨੂੂੰ ਕਦੇ ਨਹੀਂ ਭੁੱਲ ਸਕਦਾ।

ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਆਪਣੇ ਸੰਬੋਧਨ ‘ਚ 15 ਅਗਸਤ ਭਾਵ ਸੁਤੰਤਰਤਾ ਦਿਵਸ ‘ਤੇ ਦੇਸ਼ ਵਾਸੀਆਂ ਨੂੰ ਕੋਰੋਨਾ ਤੋਂ ਆਜ਼ਾਦੀ, ਆਤਮ ਨਿਰਭਰ ਬਣਨ ਦੀ ਕਸਮ ਖਾਣ ਦੀ ਸਲਾਹ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ‘ਤੇ ਬੋਲਦਿਆਂ ਕਿਹਾ ਕਿ ਦੇਸ਼ ਕੋਰੋਨਾ ਨਾਲ ਗੰਭੀਰਤਾ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ‘ਚ ਰਿਕਵਰੀ ਰੇਟ ਬਹੁਤ ਬਿਹਤਰ ਹੈ। ਦੇਸ਼ ‘ਚ ਕੋਰੋਨਾ ਦੀ ਮੌਤ ਦਰ ਵੀ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ।

Share this Article
Leave a comment