ਵਾਸ਼ਿੰਗਟਨ: ਅਮਰੀਕਾ ਚ ਇੱਕ ਔਰਤ ਦੀ ਆਪਣੇ ਅਪਾਰਟਮੈਂਟ ‘ਚ ਹੋਈ ਮੌਤ ਤੋਂ ਬਾਅਦ ਪੁਲਿਸ ਨੂੰ ਘਰ ਵਿੱਚ ਰੱਖੇ ਫਰੀਜ਼ਰ ‘ਚੋਂ ਵੀ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਵਿੱਚ ਪਾਇਆ ਕਿ ਉਹ ਵਿਅਕਤੀ ਔਰਤ ਦਾ ਪਤੀ ਹੀ ਸੀ। ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਹੋਰ ਉਲਝ ਗਿਆ ਕਿਉਂਕਿ 74 ਸਾਲਾ ਔਰਤ ਜੈਨੀ ਸੋਰੋਨ ਮੈਧਰਸ ਦੇ ਪਤੀ ਦਾ ਮ੍ਰਿਤਕ ਸਰੀਰ ਬੀਤੇ 11 ਸਾਲ ਤੋਂ ਫਰੀਜ਼ਰ ‘ਚ ਰੱਖਿਆ ਗਿਆ ਸੀ। ਲਿਹਾਜ਼ਾ ਉਸ ਦੀ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ।
ਪਰ, ਜਾਂਚਕਰਤਾਵਾਂ ਨੂੰ ਹਾਲੇ ਤੱਕ ਇਹ ਪਤਾ ਨਹੀਂ ਚੱਲਿਆ ਹੈ ਕਿ ਉਸਦੀ ਮੌਤ ਕਿਵੇਂ ਹੋਈ। ਪੁਲਿਸ ਸਾਰਜੈਂਟ ਜੇਰੇਮੀ ਹੈਂਸੇਨ ਨੇ ਕਿਹਾ ਉਸ ਦਾ ਕਤਲ ਕਿਸਨੇ ਕੀਤਾ ਸੀ ਜਾਂ ਉਸ ਦੇ ਸਰੀਰ ਨੂੰ ਅਪਾਰਟਮੈਂਟ ਵਿੱਚ ਫਰੀਜ਼ਰ ਦੇ ਅੰਦਰ ਕਿੰਨੇ ਸਮੇਂ ਪਹਿਲਾਂ ਰੱਖਿਆ ਗਿਆ ਸੀ ਇਸ ਦੇ ਵਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਸ ਦੌਰਾਨ ਔਰਤ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਬੈੱਡ ‘ਤੇ ਪਿਆ ਮਿਲਿਆ ਸੀ। ਇਸ ਤੋਂ ਬਾਅਦ ਘਰ ਦੀ ਤਲਾਸ਼ੀ ਦੌਰਾਨ ਉਸ ਦੇ ਪਤੀ ਦਾ ਸਰੀਰ ਫਰੀਜ਼ਰ ਤੋਂ ਮਿਲਿਆ ਸੀ। ਹਾਲਾਂਕਿ, ਪੂਰੀ ਤਰ੍ਹਾਂ ਸੁਰੱਖਿਅਤ ਹਾਲਤ ਵਿੱਚ ਮਿਲੀ ਵਿਅਕਤੀ ਦੀ ਲਾਸ਼ ਦੀ ਜਾਂਚ ਕਰਨ ਤੋਂ ਬਾਅਦ ਵੀ ਜਾਂਚਕਰਤਾ ਇਹ ਪਤਾ ਨਹੀਂ ਲਗਾ ਸਕੇ ਕਿ ਉਸਦੀ ਮੌਤ ਕਿਵੇਂ ਹੋਈ ਸੀ, ਪਰ ਉਨ੍ਹਾਂ ਨੇ ਇਸ ਮਾਮਲੇ ਵਿੱਚ ਕੋਈ ਗੜਬੜੀ ਹੋਣ ਦਾ ਸ਼ੱਕ ਜਰੂਰ ਸਾਫ਼ ਕੀਤਾ। ਇਸ ਦੇ ਨਾਲ ਹੀ ਜੈਨੀ ਦੀ ਮੌਤ ਵਿੱਚ ਉਨ੍ਹਾਂ ਨੂੰ ਕੁੱਝ ਵੀ ਸ਼ੱਕੀ ਨਹੀਂ ਲੱਗ ਰਿਹਾ ਹੈ।
ਜੈਰੇਮੀ ਨੇ ਕਿਹਾ ਕਿ ਪੁਲਿਸ ਨੂੰ ਹਾਲੇ ਇਹ ਵੀ ਨਹੀਂ ਪਤਾ ਹੈ ਕਿ ਕੀ ਜੈਨੀ ਆਪਣੇ ਪਤੀ ਦੇ ਕਤਲ ਦੇ ਮਾਮਲੇ ਵਿੱਚ ਸ਼ਾਮਿਲ ਸੀ। ਮੈਥਰਸ ਉਸ ਅਪਾਰਟਮੈਂਟ ਵਿੱਚ ਸਾਲ 2007 ਤੋਂ ਰਹਿ ਰਹੇ ਸਨ ।