ਰੂਸ-ਯੂਕਰੇਨ ਹਮਲੇ ‘ਚ ਯੂਕਰੇਨ ਦੇ 40 ਫੌਜੀ ਤੇ 10 ਆਮ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ

TeamGlobalPunjab
2 Min Read

ਨਿਊਜ਼ ਡੈਸਕ  – ਰੂਸ ਵੱਲੋਂ  ਯੂਕਰੇਨ ਤੇ ਕੀਤੀ ਗਈ ਬੰਬਾਰੀ ਵਿੱਚ  40 ਯੂਕਰੇਨ ਦੇ ਫੌਜੀਆਂ  ਤੇ 10 ਦੇ ਕਰੀਬ ਆਮ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਖਬਰਾਂ ਮੁਤਾਬਕ  ਯੂਕਰੇਨ ਵੱਲੋਂ ਇੱਕ ਬਿਆਨ ਮੁਤਾਬਕ ਹਮਲੇ ਦੌਰਾਨ ਕਬਜ਼ਾ ਕਰਨ ਆਏ 50 ਰੂਸੀ ਮਾਰੇ ਗਏ ਹਨ, ਪਰ ਇਸ ਦੀ ਕੋਈ ਵੀ ਸੂਚੀ ਜਾਰੀ ਨਹੀਂ ਕੀਤੀ ਗਈ।

ਇਸ ਵਿਚਕਾਰ  ਭਾਰਤ ‘ਚ  ਯੂਕਰੇਨ ਦੇ ਰਾਜਦੁੂਤ  ਨੇ ਭਾਰਤ  ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਰੂਸੀ ਰਾਸ਼ਟਰਪਤੀ ਪੁਤਿਨ  ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਨਾਲ ਗੱਲਬਾਤ ਕਰਕੇ  ਵਿਗੜਦੇ ਹਾਲਾਤਾਂ  ਨੂੰ ਰੋਕਣ ਲਈ ਯਤਨ ਕਰਨ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਨੇ ਕਿਹਾ ਕਿ ਮਾਸਕੋ ਵੱਲੋਂ ਵੀਰਵਾਰ ਨੁੂੰ ਕੀਤੇ ਹਵਾਈ , ਸਮੁੰਦਰੀ ਤੇ ਜ਼ਮੀਨੀ ਹਮਲੇ ਤੋਂ ਬਾਅਦ ਰੂਸ ਨਾਲ ਯੂਕਰੇਨ ਦੇ ਕੂਟਨੀਤਕ  ਰਿਸ਼ਤਿਆਂ ਤੇ ਅਸਰ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਦੂਸਰੀ ਸੰਸਾਰ ਜੰਗ ਦੇ ਬਾਅਦ ਯੂਰੋਪ ‘ਚ ਇਹ ਕਿਸੇ ਵੀ ਦੇਸ਼ ਵੱਲੋਂ ਕੀਤਾ ਗਿਆ ਵੱਡਾ ਹਮਲਾ ਹੈ।

- Advertisement -

ਰੂਸੀ ਰਾਸ਼ਟਰਪਤੀ ਪੁਤਿਨ  ਵੱਲੋਂ ਯੂਕਰੇਨ ਤੇ ਹਮਲਾ ਐਲਾਨੇ ਜਾਣ ਦੇ ਬਾਅਦ  ਵੱਖ ਵੱਖ ਖੇਤਰਾਂ ਚੋਂ  ਬੰਬਾਰੀ ਤੇ ਵੱਡੇ ਧਮਾਕੇ  ਹੋਣ ਦੀਆਂ ਕਈ ਰਿਪੋਰਟਾਂ ਮਿਲੀਆਂ ਹਨ ਤੇ ਇਸ ਨਾਲ ਹੀ  ਕੀਵ  ਵਿੱਚ  ਏਅਰ ਸਾਇਰਨ ਵੀ ਬੰਦ ਹੋ ਗਏ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ  ਕਿ ਰਾਜਧਾਨੀ ਕੀਵ ਤੇ ਹਮਲਾ ਹੋ ਗਿਆ ਹੈ।

ਉੱਧਰ ਰੂਸ ਦੀ ਸੰਵਾਦ ਏਜੰਸੀ ਨੇ  ਕਿਹਾ ਹੇੈ ਕਿ ਮੀਡੀਆ ਅਦਾਰੇ  ਪਹਿਲਾਂ ਪੂਰਬੀ ਯੂਕਰੇਨ ‘ਚ ਹਾਲਾਤਾਂ ਬਾਰੇ ਤੱਥਾਂ ਦੀ ਸੱਚਾਈ ਪੂਰੀ ਤਰ੍ਹਾਂ ਜਾਂਚ ਲੈਣ ਤੇ ਅਧਿਕਾਰਿਕ ਪੁਸ਼ਟੀ  ਦੇ ਬਾਅਦ ‘ਚ ਹੀ ਖ਼ਬਰਾਂ ਨਸ਼ਰ ਕਰਨ।

Share this Article
Leave a comment