ਅਮਰੀਕਾ ‘ਚ ਪੰਜਾਬੀ ਮੂਲ ਦਾ ਅਧਿਕਾਰੀ ਫਰਜ਼ੀ ਗੋਲੀਬਾਰੀ ਦੀ ਕਹਾਣੀ ਬਣਾਉਣ ਦੇ ਦੋਸ਼ ‘ਚ ਗ੍ਰਿਫਤਾਰ

TeamGlobalPunjab
1 Min Read

ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪੰਜਾਬੀ ਮੂਲ ਦੇ ਲਾਅ ਐਨਫੋਰਸਮੈਂਟ ਅਫ਼ਸਰ ਸੁਖਦੀਪ ਗਿੱਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਖਦੀਪ ਗਿੱਲ ‘ਤੇ ਫਰਜ਼ੀ ਗੋਲੀਬਾਰੀ ਦੀ ਘਟਨਾ ਬਣਾਉਣ ਦੇ ਦੋਸ਼ ਲੱਗੇ ਹਨ।

ਸਾਂਤਾ ਕਲਾਰਾ ਦੇ ਕਾਊਂਟੀ ਸ਼ੈਰਿਫ ਦਫ਼ਤਰ ‘ਚ ਅਧਿਕਾਰੀ ਵਜੋਂ ਤਾਇਨਾਤ ਸੁਖਦੀਪ ਗਿੱਲ ਨੇ 31 ਜਨਵਰੀ, 2020 ਨੂੰ ਬਿਆਨ ਦਿੱਤੇ ਸਨ ਕਿ ਇੱਕ ਕਾਰ ‘ਚ ਜਾ ਰਹੇ ਵਿਅਕਤੀ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਥੇ ਹੀ ਜਾਂਚ ਕਰਨ ‘ਤੇ ਰਿਪੋਰਟਾਂ ‘ਚ ਪਾਇਆ ਗਿਆ ਕਿ ਗਿੱਲ ਦੇ ਸਰੀਰ ਤੇ ਕੋਈ ਗੰਭੀਰ ਜ਼ਖਮਾਂ ਦੇ ਨਿਸ਼ਾਨ ਨਹੀਂ ਸਨ। ਅਜਿਹਾ ਲੱਗਿਆ ਕਿ ਉਨ੍ਹਾਂ ਦੇ ਬਾਡੀ ਕੈਮਰੇ ’ਤੇ ਗੋਲੀ ਮਾਰੀ ਗਈ, ਜਿਸ ਨਾਲ ਉਨ੍ਹਾਂ ਦਾ ਕੈਮਰਾ ਨੁਕਸਾਨਿਆ ਗਿਆ।

ਸੁਖਦੀਪ ਗਿੱਲ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਹ ਗਸ਼ਤ ’ਤੇ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਬਾਥਰੂਮ ਜਾਣ ਲਈ ਗੱਡੀ ਰੋਕੀ ਸੀ ਤੇ ਜਿਵੇਂ ਹੀ ਉਹ ਵਾਪਸ ਗੱਡੀ ਦੇ ਦਰਵਾਜ਼ੇ ਵੱਲ ਵਧੇ ਤਾਂ ਇੱਕ ਕਾਰ ਵਿਚ ਬੈਠੇ ਵਿਅਕਤੀ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ।

- Advertisement -

Share this Article
Leave a comment