ਤਿੱਬਤ ‘ਚ ਦਖਲਅੰਦਾਜ਼ੀ ਕਰਨ ਵਾਲੇ ਚੀਨੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ‘ਤੇ ਅਮਰੀਕਾ ਨੇ ਲਗਾਇਆ ਪ੍ਰਤੀਬੰਧ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕੀ ਸਰਕਾਰ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਕੁਝ ਅਧਿਕਾਰੀਆਂ ‘ਤੇ ਵੀਜ਼ਾ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਪੌਂਪੀਓ ਨੇ ਮੰਗਲਵਾਰ ਨੂੰ ਟਵੀਟ ਕਰਦਿਆਂ ਕਿਹਾ, ‘ਅੱਜ ਮੈਂ ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਅਧਿਕਾਰੀਆਂ‘ ‘ਤੇ ਵੀਜ਼ਾ ਪਾਬੰਦੀ ਲਾਉਣ ਦਾ ਐਲਾਨ ਕੀਤਾ। ਇਹ ਅਧਿਕਾਰੀ ਵਿਦੇਸ਼ੀ ਲੋਕਾਂ ਦੀ ਤਿੱਬਤ ਤਕ ਪਹੁੰਚ ਨੂੰ ਸੀਮਤ ਕਰਨ ਵਿੱਚ ਸ਼ਾਮਲ ਸਨ। ”

- Advertisement -

ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਨੇ ਚੀਨੀ ਕਮਊਨਿਸਟ ਪਾਰਟੀ ਦੇ ਉਨ੍ਹਾਂ ਅਧਿਕਾਰੀਆਂ ‘ਤੇ ਵੀਜ਼ਾ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਜੋ ਤਿੱਬਤ ‘ਚ ਵਿਦੇਸ਼ੀ ਲੋਕਾਂ ਲਈ ਨੀਤੀਆਂ ਬਣਾਉਣ ਜਾਂ ਲਾਗੂ ਕਰਨ ‘ਚ ਵੱਡੇ ਪੱਧਰ’ ਤੇ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੱਦੇਨਜ਼ਰ ਖੇਤਰੀ ਸਥਿਰਤਾ ਲਈ ਤਿੱਬਤੀ ਖੇਤਰਾਂ ‘ਚ ਦਾਖਲ ਹੋਣਾ ਬਹੁਤ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਏਸ਼ੀਆ ਦੀਆਂ ਪ੍ਰਮੁੱਖ ਨਦੀਆਂ ਦੇ ਨੇੜੇ ਵਾਤਾਵਰਣ ਦਾ ਵਿਗਾੜ ਚੀਨ ਦੀ ਅਸਫਲਤਾ ਨੂੰ ਦਰਸਾਉਂਦਾ ਹੈ।

ਪੌਂਪੀਓ ਨੇ ਕਿਹਾ ਕਿ ਚੀਨ ਅਮਰੀਕੀ ਡਿਪਲੋਮੈਟਾਂ ਅਤੇ ਹੋਰ ਅਧਿਕਾਰੀਆਂ, ਪੱਤਰਕਾਰਾਂ ਅਤੇ ਸੈਲਾਨੀਆਂ ਦੁਆਰਾ ਤਿੱਬਤੀ ਖੁਦਮੁਖਤਿਆਰੀ ਖੇਤਰ (ਟੀਏਆਰ) ਅਤੇ ਹੋਰ ਤਿੱਬਤੀ ਖੇਤਰਾਂ ਦੀ ਯਾਤਰਾ ‘ਚ ਲਗਾਤਾਰ ਰੁਕਾਵਟ ਪਾ ਰਿਹਾ ਹੈ। ਜਦਕਿ ਚੀਨੀ ਅਧਿਕਾਰੀਆਂ ਅਤੇ ਹੋਰ ਨਾਗਰਿਕਾਂ ਨੂੰ ਸੰਯੁਕਤ ਰਾਜ ਅਮਰੀਕਾ ਆਉਣ ਦੀ ਪੂਰੀ ਆਜ਼ਾਦੀ ਸੀ।

Share this Article
Leave a comment