ਫਰੈਂਕਫਰਟ : ਅਮਰੀਕਾ ਦਾ ਇੱਕ ਐਫ-16 ਲੜਾਕੂ ਜਹਾਜ ਪੱਛਮੀ ਜਰਮਨੀ ਦੇ ਟਰਾਇਰ ਸ਼ਹਿਰ ‘ਚ ਮੰਗਲਵਾਰ ਨੂੰ ਦੁਰਘਟਨਾਗ੍ਰਸਤ ਹੋ ਗਿਆ। ਜਰਮਨੀ ਹਵਾਈ ਸੈਨਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਹਾਜ ਵਿੱਚ ਸਵਾਰ 3 ਵਿਅਕਤੀ ਇਸ ਸਮੇਂ ਬਾਹਰ ਨਿੱਕਲਣ ਵਿੱਚ ਕਾਮਯਾਬ ਰਹੇ। ਇਸ ਸਬੰਧੀ ਸਥਾਨਕ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕਈ ਐਮਰਜੈਂਸੀ ਕਾਲਾਂ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਦੁਪਿਹਰ 3 ਵੱਜ ਕੇ 15 ਮਿੰਟ ‘ਤੇ ਐਮਰਜੈਂਸੀ ਸੇਵਵਾਂ ਜ਼ੇਮਰ ਪਿੰਡ ਵਿੱਚ ਪਹੁੰਚੀਆਂ ਅਤੇ ਇਸ ਤੋਂ ਬਾਅਦ ਜਹਾਜ ‘ਚ ਮੌਜੂਦ ਵਿਅਕਤੀਆਂ ਨੂੰ ਹਸਪਤਾਲ ਲੈ ਜਾਇਆ ਗਿਆ। ਪਤਾ ਇਹ ਵੀ ਲੱਗਾ ਹੈ ਕਿ ਅਧਿਕਾਰੀਆਂ ਨੇ ਕਈ ਸੜਕਾਂ ਸਮੇਤ ਕਰੈਸ਼ ਜਗ੍ਹਾ ਦੇ ਆਲੇ ਦੁਆਲੇ ਵੱਡੇ ਖੇਤਰ ਨੂੰ ਸੀਲ ਕਰ ਦਿੱਤਾ ਹੈ।