ਭਾਰਤ ‘ਚ ਫਸੇ ਕੈਨੇਡਾ ਵਾਸੀਆਂ ਦੀ ਸਿੱਧੀਆਂ ਉਡਾਣਾਂ ਰਾਹੀਂ ਹੋਵੇਗੀ ਘਰ ਵਾਪਸੀ

TeamGlobalPunjab
2 Min Read

ਬਰੈਂਪਟਨ: ਪੰਜਾਬ ਸਣੇ ਭਾਰਤ ਵਿਚ ਫਸੇ ਕੈਨੇਡੀਅਨ ਨਾਗਰਿਕਾਂ ਦੀ ਵਾਪਸੀ ਦਾ ਪ੍ਰਬੰਧ ਹੋ ਗਿਆ ਹੈ ਅਤੇ ਜਲਦ ਹੀ ਕੈਨੇਡਾ ਸਰਕਾਰ ਭਾਰਤ ਤੋਂ ਸਿੱਧੀਆਂ ਉਡਾਣਾਂ ਰਾਹੀਂ ਫਾਸਟ ਫਰੀ ਦੇ ਪ੍ਰੋਗਰਾਮ ਦਾ ਐਲਾਨ ਕਰਨ ਜਾ ਰਹੀ ਹੈ।

ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਐੱਮਪੀ ਮਨਿੰਦਰ ਸਿੱਧੂ ਨੇ ਇੱਕ ਟੀਵੀ ਚੈਨਲ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਏਅਰਲਾਈਨਜ਼ ਨਾਲ ਇਸ ਵਾਰੇ ਸਮਝੌਤਾ ਕੀਤਾ ਗਿਆ ਹੈ ਤੇ 8 ਸਪੈਸ਼ਲ ਫਲਾਈਟਸ ਰਹੀ ਕੈਨੇਡੀਅਨ ਨੂੰ ਏਅਰ ਲਿਫਟ ਕੀਤਾ ਜਾਵੇਗਾ। ਇਸ ਸਬੰਧੀ ਕੈਨੇਡਾ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨੇ ਐਡਵਾਇਜਰੀ ਵੀ ਜਾਰੀ ਕੀਤੀ ਹੈ।

- Advertisement -

ਸਿੱਧੂ ਨੇ ਦੱਸਿਆ ਕਿ ਭਾਰਤ ਵਿਚ ਫਸੇ ਕੈਨੇਡੀਅਨ ਸਿਟੀਜ਼ਨ ਅਤੇ ਪੀ.ਆਰ. ਵੀ ਫ਼ੈਡਰਲ ਸਰਕਾਰ ਵੱਲੋਂ ਐਲਾਨੀ 2 ਹਜ਼ਾਰ ਡਾਲਰ ਦੀ ਵੇਜ ਸਬਸਿਡੀ ਦੇ ਹੱਕਦਾਰ ਹਨ ਅਤੇ ਪੰਜਾਬ ਵਿਚ ਬੈਠੇ-ਬੈਠੇ ਹੀ ਆਨਲਾਈਨ ਅਰਜ਼ੀ ਦਾਖ਼ਲ ਕਰ ਕੇ ਆਪਣੇ ਖਾਤੇ ਵਿਚ ਰਕਮ ਪ੍ਰਾਪਤ ਕਰ ਸਕਦੇ ਹਨ।

ਬਜ਼ੁਰਗਾਂ ਦੀ ਪੈਨਸ਼ਨ ਦੇ ਮੁੱਦੇ ‘ਤੇ ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਫ਼ਸੇ ਬਜ਼ੁਰਗ ਤੁਰਤ ਸਰਵਿਸ ਕੈਨੇਡਾ ਨੂੰ ਫੋਨ ਕਰ ਕੇ ਆਪਣੇ ਮੌਜੂਦੇ ਪਤੇ ਬਾਰੇ ਸੁਚਿਤ ਕਰ ਦੇਣ। ਵਿਦੇਸ਼ਾਂ ਤੋਂ ਪਰਤਣ ਵਾਲੇ ਕੈਨੇਡੀਅਨਜ਼ ਨੂੰ ਮਨਿੰਦਰ ਸਿੱਧੂ ਨੇ ਸੁਝਾਅ ਦਿੱਤਾ ਕਿ ਉਹ ਲਾਜ਼ਮੀ ਤੌਰ ‘ਤੇ 14 ਦਿਨ ਦਾ ਸਮਾਂ ਇਕਾਂਤਵਾਸ ਵਿਚ ਰਹਿਣ ਅਤੇ ਨਿਯਮਾਂ ਦਾ ਉਲੰਘਣ ਨਾ ਕੀਤੀ ਜਾਵੇ।

Share this Article
Leave a comment