ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ‘ਚ ਡੌਨਡਲ ਟਰੰਪ ਪਿੱਛੇ ਚੱਲਦੇ ਦਿਖਾਈ ਦੇ ਰਹੇ ਹਨ ਤੇ ਉਹਨਾਂ ਦੇ ਵਿਰੋਧੀ ਜੋ ਬਾਇਡਨ ਨੇ ਲੰਬੀ ਲੀਡ ਬਣਾ ਲਈ ਹੈ। ਜੋ ਬਾਇਡਨ 131 ਇਲੈਕਟੋਰਲ ਨਾਲ ਅੱਗੇ ਚੱਲ ਰਹੇ ਹਨ ਜਦਿਕ ਟਰੰਪ 118 ਇਲੈਕਟੋਰਲ ‘ਤੇ ਬਣੇ ਹੋਏ ਹਨ।
ਓਧਰ ਜਿਵੇਂ ਹੀ ਚੋਣਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਹਾਈਟ ਹਾਊਸ ਬਾਹਰ ਤਣਾਅ ਵੱਧ ਗਿਆ ਹੈ। ਇੱਥੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਗਈ। ਜਿਸ ਤੋਂ ਬਾਅਦ ਪਤਾ ਚੱਲਿਆ ਕਿ ਟਰੰਪ ਤੇ ਬਾਇਡਨ ਦੇ ਸਮਰਥਕ ਆਪਸ ਵਿੱਚ ਭਿੜ ਗਏ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚੇ ਕੇ ਭੀੜ ਨੂੰ ਕਾਬੂ ਕੀਤਾ।
ਟਰੰਪ ਨੇ ਹੁਣ ਤਕ ਫਲੋਰਿਡਾ, ਅਲਬਾਮਾ, ਸਿਮੀਸਿਪੀ, ਓਕਲਾਹੋਮਾ, ਟੇਨੇਸੀ, ਕੇਂਟਕੀ ਸੂਬਿਆਂ ‘ਚ ਜਿੱਤ ਹਾਸਲ ਕਰ ਲਈ ਹੈ। ਇਸ ਤੋਂ ਇਲਾਵਾ ਜੋ ਬਾਇਡਨ ਨੇ ਡੇਲਾਵੇਅਰ, ਮੈਰੀਲੈਂਡ, ਮੈਸਾਚੁਸੇਟਸ, ਨਿਊ ਜਰਸੀ ਅਤੇ ਰੋਡ ਆਈਲੈਂਡ ‘ਚ ਜਿੱਤ ਹਾਸਲ ਕੀਤੀ ਹੈ। ਫਲੋਰਿਡਾ ਦਾ ਇਤਿਹਾਸ ਇਹ ਰਿਹਾ ਹੈ ਕਿ ਕੋਈ ਵੀ ਰਿਪਬਲੀਕਨ ਉਮੀਦਵਾਰ ਪਿਛਲੇ 100 ਸਾਲਾਂ ਤੋਂ ਫਲੋਰਿਡਾ ਨੂੰ ਜਿੱਤੇ ਬਿਨਾ ਰਾਸ਼ਟਰਪਤੀ ਨਹੀਂ ਬਣਿਆ ਹੈ। ਫਲੋਰਿਡਾ ‘ਚ 29 ਇਲੈਕਟੋਰਲ ਵੋਟ ਹਨ।