ਭਾਰਤ-ਅਧਾਰਿਤ ਹੈਕਰਾਂ ਨੇ ਕੈਨੇਡੀਅਨ ਆਰਮਡ ਫੋਰਸਿਜ਼ ਦੀ ਅਧਿਕਾਰਤ ਵੈੱਬਸਾਈਟ ਨੂੰ ਬਣਾਇਆ ਨਿਸ਼ਾਨਾ

Rajneet Kaur
3 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਕੀਤੇ ਗਏ ਦਾਅਵਿਆਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੀ ਕੁੜੱਤਣ ਦੇ ਵਿਚਕਾਰ, ਆਪਣੇ ਆਪ ਨੂੰ ਭਾਰਤੀ ਸਾਈਬਰ ਫੋਰਸ ਕਹਾਉਣ ਵਾਲੇ ਹੈਕਰਾਂ ਨੇ ਕੈਨੇਡੀਅਨ ਆਰਮਡ ਫੋਰਸਿਜ਼ ਦੀ ਅਧਿਕਾਰਤ ਵੈੱਬਸਾਈਟ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਭਾਰਤ-ਅਧਾਰਿਤ ਹੈਕਰਜ਼ ਵੱਲੋਂ ਕੈਨੇਡੀਅਨ ਫ਼ੌਜ ਅਤੇ ਪਾਰਲੀਮੈਂਟ ਦੀ ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੈਨੇਡੀਅਨ ਆਰਮਡ ਫੋਰਸਿਜ਼ ਨੇ ਕਿਹਾ ਕਿ ਉਨ੍ਹਾਂ ਦੀ  ਵੈੱਬਸਾਈਟ ਬੁੱਧਵਾਰ ਦੁਪਹਿਰ ਨੂੰ ਮੋਬਾਈਲ ਉਪਭੋਗਤਾਵਾਂ ਲਈ ਗ਼ੈਰ-ਉਪਲਬਧ ਹੋ ਗਈ ਸੀ, ਪਰ ਕੁਝ ਘੰਟਿਆਂ ਵਿੱਚ ਹੀ ਇਸਨੂੰ ਠੀਕ ਕਰ ਦਿੱਤਾ ਗਿਆ।

ਇੰਡੀਅਨ ਸਾਈਬਰ ਫ਼ੋਰਸ ਨਾਮਕ ਇੱਕ ਹੈਕਿੰਗ ਸਮੂਹ ਨੇ ਜਿਸ ਦਾ ਨਵੀਂ ਦਿੱਲੀ ਨਾਲ ਕੋਈ ਰਸਮੀ ਸਬੰਧ ਨਹੀਂ ਹੈ, ਨੇ ਟੈਲੀਗ੍ਰਾਮ ‘ਤੇ ਦਾਅਵਾ ਕੀਤਾ ਹੈ ਕਿ ਉਸ ਨੇ www.forces.ca ਵੈੱਬਸਾਈਟ ਨੂੰ ਬੰਦ ਕਰ ਦਿੱਤਾ ਹੈ। ਸਾਂਝੇ ਕੀਤੇ ਗਏ ਸੰਦੇਸ਼ਾਂ ਵਿੱਚੋਂ ਇੱਕ ਵਿੱਚ “#f—Canada” ਸੰਦੇਸ਼ ਦੇ ਨਾਲ ਇੱਕ Error Page ਦਾ ਇੱਕ ਸਕ੍ਰੀਨਸ਼ੌਟ ਦਿਖਾਇਆ  ਹੈ। ਇਸ ਮੌਕੇ ਹਾਊਸ ਔਫ਼ ਕੌਮਨਜ਼ ਦੀ ਵੈੱਬਸਾਈਟ ਦੇ ਵੱਖ-ਵੱਖ ਪੇਜ ਲਗਾਤਾਰ ਹੋ ਰਹੇ ਸਾਈਬਰ ਹਮਲੇ ਕਾਰਨ ਹੌਲੀ-ਹੌਲੀ ਜਾਂ ਅਧੂਰੇ ਤੌਰ ‘ਤੇ ਲੋਡ ਹੋ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੁਝ ਸੋਮਵਾਰ ਸਵੇਰੇ ਸ਼ੁਰੂ ਹੋਇਆ ਸੀ।

ਕੌਮਨਜ਼ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨੂੰ ਡਿਸਟ੍ਰੀਬਿਊਟਿਡ ਡਿਨਾਇਲ-ਔਫ-ਸਰਵਿਸ ਹਮਲੇ (DoS) ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਉਦੋਂ ਹੁੰਦਾ ਹੈ ਜਦੋਂ ਇੱਕ ਵੈਬਸਾਈਟ ‘ਤੇ ਇੰਟਰਨੈੱਟ ਰੋਬੋਟ ਰਾਹੀਂ ਬਹੁਤ ਜ਼ਿਆਦਾ ਵਿਜ਼ਿਟਸ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਇਹ ਸਹੀ ਢੰਗ ਨਾਲ ਲੋਡ ਕਰਨਾ ਬੰਦ ਕਰ ਦਿੰਦੀ ਹੈ। ਦਸ ਦਈਏ ਕਿ ਖਾਸ ਤੌਰ ‘ਤੇ, DDoS ਹਮਲੇ ਆਮ ਤੌਰ ‘ਤੇ ਥੋੜ੍ਹੇ ਸਮੇਂ ਲਈ ਹੁੰਦੇ ਹਨ, ਵੱਧ ਤੋਂ ਵੱਧ ਘੰਟੇ ਜਾਂ ਦਿਨ ਚੱਲਦੇ ਹਨ। ਜ਼ਿਆਦਾਤਰ ਹੈਕਿੰਗ ਸਮੂਹ, ਇੰਟਰਨੈਟ ਕਾਰਕੁੰਨਾਂ ਦੇ ਰੂਪ ਵਿੱਚ ਛੁਪਾਉਂਦੇ ਹੋਏ, ਨੁਕਸਾਨ ਪਹੁੰਚਾਉਣ ਦੀ ਗੰਭੀਰ ਕੋਸ਼ਿਸ਼ ਹੋਣ ਦੀ ਬਜਾਏ ਆਪਣੇ ਵੱਲ ਧਿਆਨ ਖਿੱਚਣ ਲਈ ਇੱਕ ਢੰਗ ਵਜੋਂ DDoS ਹਮਲਿਆਂ ਦੀ ਵਰਤੋਂ ਕਰਦੇ ਹਨ।

ਫੌਜ ਦਾ ਕਹਿਣਾ ਹੈ ਕਿ ਇਹ ਸਾਈਟ ਹੋਰ ਸਰਕਾਰੀ ਸਾਈਟਾਂ, ਜਿਵੇਂ ਕਿ ਰੱਖਿਆ ਵਿਭਾਗ ਅਤੇ ਅੰਦਰੂਨੀ ਫੌਜੀ ਨੈਟਵਰਕ ਤੋਂ ਵੱਖਰੀ ਹੈ।  ਕੈਨੇਡੀਅਨ ਫੋਰਸਿਜ਼  ਇਸ ਮੁੱਦੇ ਦੀ ਜਾਂਚ ਕਰ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment