ਮੈਕਸਿਕੋੋ ‘ਚ ਵੱਡਾ ਹਾਦਸਾ : ਸਿਟੀ ਮੈਟਰੋ ਹਾਦਸਾਗ੍ਰਸਤ, 23 ਵਿਅਕਤੀਆਂ ਦੀ ਮੌਤ 79 ਫੱਟੜ

TeamGlobalPunjab
2 Min Read

ਮੈਕਸਿਕੋ ਸਿਟੀ : ਸੋਮਵਾਰ ਦੇਰ ਰਾਤ ਨੂੰ ਮੈਕਸਿਕੋ ਵਿੱਚ ਵੱਡਾ ਹਾਦਸਾ ਵਾਪਰਿਆ । ਸਿਟੀ ਮੈਟਰੋ ਦੇ ਵਧੇ ਹੋਏ ਸੈਕਸ਼ਨ ਦੇ ਢਹਿ ਜਾਣ ਕਾਰਨ ਸਬਵੇਅ ਕਾਰ ਭੀੜ ਭਾੜ ਵਾਲੇ ਬੋਲੀਵੀਆਰਡ ਉੱਤੇ ਜਾ ਡਿੱਗੀ, ਜਿਸ ਕਾਰਨ 23 ਵਿਅਕਤੀਆਂ ਦੀ ਮੌਤ ਹੋ ਗਈ । 79 ਦੇ ਕਰੀਬ ਲੋਕੀ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਸਿਟੀ ਦੇ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ।

ਕਈ ਘੰਟਿਆਂ ਤੱਕ ਇਹ ਕਾਰ ਓਵਰਪਾਸ ਨਾਲ ਲਟਕਦੀ ਰਹੀ ਅਤੇ ਲੋਕਾਂ ਨੂੰ ਬਚਾਉਣ ਦਾ ਕੰਮ ਵੀ ਲੰਮਾਂ ਸਮਾਂ ਚੱਲਦਾ ਰਿਹਾ। ਪਰ ਮੰਗਲਵਾਰ ਸਵੇਰੇ ਸੁਰੱਖਿਆ ਕਾਰਨਾਂ ਨੂੰ ਵੇਖਦਿਆਂ ਹੋਇਆਂ ਬਚਾਅ ਕਾਰਜਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਫਿਰ ਇੱਕ ਕ੍ਰੇਨ ਦੀ ਮਦਦ ਨਾਲ ਉਸ ਕਾਰ ਨੂੰ ਹੇਠਾਂ ਉਤਾਰਿਆ ਗਿਆ।

ਮੈਟਰੋ ਦੀ ਲਾਈਨ 12 ‘ਤੇ ਦਰਜ ਮੰਦਭਾਗੀ ਘਟਨਾ ਦੇ ਪੀੜਤਾਂ ਲਈ ਸੋਗ ਦੇ ਤੌਰ’ ਤੇ, ਅੱਜ ਸਵੇਰੇ ਪਲਾਜ਼ਾ ਡੇ ਲਾ ਕਾਂਸਟੇਟਿਸੀਅਨ ਵਿਚ ਸਰਕਾਰ, ਕਾਂਗਰਸ ਅਤੇ ਨੈਸ਼ਨਲ ਪੈਲੇਸ ਦੀਆਂ ਇਮਾਰਤਾਂ ‘ਤੇ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਇਆ ਗਿਆ।

ਮੈਕਸੀਕੋ ਦੀ ਮੇਅਰ ਕਲੌਡੀਆ ਸ਼ੇਨਬਾਮ ਨੇ ਆਖਿਆ ਕਿ ਸੰਭਾਵੀ ਤੌਰ ਉੱਤੇ ਇਹ ਸਿਟੀ ਦੇ ਸਬਵੇਅ ਸਿਸਟਮ ਨਾਲ ਜੁੜਿਆ ਸੱਭ ਤੋ ਘਾਤਕ ਹਾਦਸਾ ਹੈ। ਇਹ ਸਬਵੇਅ ਸਿਸਟਮ ਦੁਨੀਆ ਵਿੱਚ ਸੱਭ ਤੋਂ ਵੱਧ ਰੁਝੇਵਿਆਂ ਭਰਿਆ ਸਿਸਟਮ ਹੈ। ਉਨ੍ਹਾਂ ਆਖਿਆ ਇਸ ਹਾਦਸੇ ਦੀ ਜਾਂਚ ਲਈ ਅੰਤਰਰਾਸ਼ਟਰੀ ਮਾਹਿਰਾਂ ਨੂੰ ਸੱਦਿਆ ਗਿਆ ਹੈ ।

ਸ਼ੇਨਬਾਮ ਨੇ ਆਖਿਆ ਕਿ 49 ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਸੱਤ ਦੀ ਹਾਲਤ ਕਾਫੀ ਨਾਜ਼ੁਕ ਹੈ ਤੇ ਉਨ੍ਹਾਂ ਦੀ ਸਰਜਰੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਸ ਹਾਦਸੇ ਵਿੱਚ ਕਿੰਨੇ ਬੱਚੇ ਮਾਰੇ ਗਏ। ਮੇਅਰ ਅਨੁਸਾਰ ਮੈਟਰੋ ਲਾਈਨ 12 ਨੂੰ ਫ਼ਿਲਹਾਲ ਬੰਦ ਰੱਖਿਆ ਜਾ ਰਿਹਾ ਹੈ।

Share this Article
Leave a comment