Home / News / ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਭਾਰਤੀ ਨੂੰ 22 ਸਾਲ ਦੀ ਕੈਦ

ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਭਾਰਤੀ ਨੂੰ 22 ਸਾਲ ਦੀ ਕੈਦ

ਵਾਸ਼ਿੰਗਟਨ : ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਤਿੰਨ ਭਾਰਤੀ ਫਸ ਗਏ ਹਨ। ਇਹਨਾਂ ‘ਚੋਂ ਇੱਕ ਵਿਅਕਤੀ ਨੂੰ ਅਮਰੀਕਾ ਦੀ ਅਦਾਲਤ ਨੇ 4,000 ਤੋਂ ਵੱਧ ਅਮਰੀਕੀ ਨਾਗਰਿਕਾਂ ਨਾਲ 1 ਕਰੋੜ ਤੋਂ ਵੱਧ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ 22 ਸਾਲ ਕੈਦ ਦੀ ਸਜ਼ਾ ਦਿੱਤੀ ਹੈ, ਜਦਕਿ ਦੋ ਵਿਅਕਤੀਆਂ ਨੂੰ 20 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।

40 ਸਾਲਾ ਸ਼ਹਿਜ਼ਾਦ ਖਾਨ ਪਠਾਨ ਅਹਿਮਦਾਬਾਦ ਵਿੱਚ ਇੱਕ ਕਾਲ ਸੈਂਟਰ ਚਲਾਉਂਦਾ ਸੀ ਤੇ ਉੱਥੇ ਅਮਰੀਕੀ ਨਾਗਰਿਕਾਂ ਨੂੰ ਫੋਨ ਕੀਤੇ ਜਾਂਦੇ ਸਨ। ਨਿਆਂ ਵਿਭਾਗ ਨੇ ਦੱਸਿਆ ਕਿ ਫੋਨ ‘ਤੇ ਸੰਪਰਕ ਕਰਨ ਤੋਂ ਬਾਅਦ ਇਹ ਉਨਾਂ ਨੂੰ ਨਕਦੀ ਅਤੇ ਇਲੈਕਟ੍ਰਾਨਿਕ ਮਾਧਿਅਮ ਨਾਲ ਰਕਮ ਟਰਾਂਸਫਰ ਕਰਨ ਦਾ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਉਂਦਾ ਸੀ। ਪਠਾਨ ਅਤੇ ਉਸ ਦੇ ਸਾਥੀ ਪ੍ਰਦੀਪ ਸਿੰਘ ਪਰਮਾਰ ਅਤੇ ਸਮਰ ਪਟੇਲ ਅਮਰੀਕੀ ਲੋਕਾਂ ਨੂੰ ਪੈਸੇ ਭੇਜਣ ਲਈ ਲਾਲਚ ਦੇਣ ਵਾਲੀਆਂ ਕਈ ਯੋਜਨਾਵਾਂ ਦੱਸਦੇ ਅਤੇ ਖੁਦ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਐਫਬੀਆਈ ਅਤੇ ਡੀਈਏ ਤੇ ਹੋਰ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਦੇ ਤੌਰ ‘ਤੇ ਪੇਸ਼ ਕਰਦੇ ਸਨ।

ਇਸਟਰਨ ਡਿਸਟ੍ਰਿਕਟ ਆਫ਼ ਵਰਜੀਨੀਆ ਦੇ ਕਾਰਜਕਾਰੀ ਯੁਐਸ ਅਟਾਰਨੀ ਰਾਜ ਪਾਰੇਖ ਨੇ ਦੱਸਿਆ ਕਿ ਦੋਸ਼ੀ ਇਸ ਅਪਰਾਧ ਦਾ ਮੁੱਖ ਸਾਜ਼ਿਸ਼ਘਾੜਾ ਹੈ ਅਤੇ ਉਸ ਨੂੰ ਕਾਲ ਸੈਂਟਰ ਰਾਹੀਂ 4 ਹਜ਼ਾਰ ਤੋਂ ਵੱਧ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਦੇ ਜੁਰਮ ਵਿੱਚ 22 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮਾਮਲ ਵਿੱਚ ਪ੍ਰਦੀਪ ਸਿੰਘ ਪਰਮਾਰ (41 ਸਾਲ) ਅਤੇ ਸੁਮਰ ਪਟਲ (38 ਸਾਲ) ਵੀ ਦੋਸ਼ੀ ਹਨ ਅਤੇ ਉਨਾਂ ਨੂੰ 20 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।

Check Also

ਸਿਰਸਾ ਪਿੱਛੋਂ ਬਿਕਰਮ ਮਜੀਠੀਆ ਵੀ ਜੇ ਭਾਜਪਾ ‘ਚ ਚਲਾ ਜਾਵੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ : ਵੜਿੰਗ

ਖਰੜ: ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਪਿੱਛੋਂ ਅਕਾਲੀ ਦਲ ਦੀ ਭਾਜਪਾ ਨਾਲ …

Leave a Reply

Your email address will not be published. Required fields are marked *