ਬੰਗਲਾਦੇਸ਼ ਧਮਾਕੇ ‘ਚ ਘੱਟੋ-ਘੱਟ 7 ਲੋਕਾਂ ਦੀ ਮੌਤ,50 ਜ਼ਖ਼ਮੀ

TeamGlobalPunjab
1 Min Read

ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ‘ਚ ਐਤਵਾਰ ਇਕ ਧਮਾਕੇ ‘ਚ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ।

ਧਮਾਕੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ, ਫ਼ੈਸਲੂਰ ਰਹਿਮਾਨ ਨੇ ਕਿਹਾ ਕਿ ਇਹ ਧਮਾਕਾ ਢਾਕਾ ਦੇ ਮੋਘਬਾਜ਼ਾਰ ਖੇਤਰ ਵਿਚ ਇਕ ਇਮਾਰਤ ਵਿਚ ਸ਼ਾਮ ਨੂੰ ਹੋਇਆ ਸੀ ਅਤੇ ਬਚਾਅ ਕਰਨ ਵਾਲੇ ਮੌਕੇ ‘ਤੇ ਪਹੁੰਚ ਗਏ। ਰਹਿਮਾਨ ਨੇ ਕਿਹਾ ਕਿ ਧਮਾਕੇ ਦੇ ਜ਼ੋਰ ਨਾਲ ਘੱਟੋ ਘੱਟ ਸੱਤ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ।

ਢਾਕਾ  ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਸ਼ਫੀਕੂਲ ਇਸਲਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘੱਟੋ ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਰਿਪੋਰਟਾਂ ਦੇ ਅਨੁਸਾਰ, ਦੁਕਾਨ ਵਿਚ ਪਈ ਗੈਸ ਪਾਈਪ ਲਾਈਨ ਜਾਂ ਗੈਸ ਸਿਲੰਡਰ ‘ਚ ਕੋਈ ਨੁਕਸ ਧਮਾਕੇ ਦਾ ਕਾਰਨ ਹੋ ਸਕਦਾ ਸੀ। ਢਾਕਾ ਸਥਿਤ ਇਕ ਟੀਵੀ ਚੈਨਲ ਦੇ ਅਨੁਸਾਰ, 50 ਦੇ ਕਰੀਬ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਬਣੀ ਹੋਈ ਹੈ।

 

- Advertisement -

 

Share this Article
Leave a comment