ਅਮਰੀਕਾ ‘ਚ ਹਾਲਾਤ ਮਾੜੇ ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕੜਾਂ 99,000 ਪਾਰ

TeamGlobalPunjab
1 Min Read

ਵਾਸ਼ਿੰਗਟਨ: ਕੋਰੋਨਾ ਵਾਇਰਸ ਦਾ ਮਹਾਸੰਕਟ ਦੁਨੀਆ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ ਬੀਤੇ ਕੁੱਝ ਦਿਨਾਂ ਤੋਂ ਦੁਨੀਆ ‘ਚ ਰੋਜ਼ ਇੱਕ ਲੱਖ ਨਵੇਂ ਕੇਸ ਸਾਹਮਣੇ ਆ ਰਹੇ ਹਨ। ਉੱਥੇ ਹੀ , ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਮਰਨ ਵਾਲਿਆਂ ਦਾ ਅੰਕੜਾ ਤੇਜੀ ਨਾਲ ਇੱਕ ਲੱਖ ਦੇ ਵੱਲ ਵੱਧ ਰਿਹਾ ਹੈ। ਬੀਤੇ 24 ਘੰਟੇ ਵਿੱਚ ਅਮਰੀਕਾ ਵਿੱਚ 638 ਮੌਤਾਂ ਹੋਈਆਂ , ਜੋ ਹਾਲ ਹੀ ਦੇ ਦਿਨਾਂ ਮੁਕਾਬਲੇ ਘੱਟ ਗਿਣਤੀ ਹੈ।

ਵਰਡ ਓ ਮੀਟਰ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਹੁਣ ਤੱਕ 99 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਗਈਆਂ ਹਨ ਅਤੇ ਇਸ ਹਫਤੇ ਇਹ ਗਿਣਤੀ ਇੱਕ ਲੱਖ ਪਹੁੰਚ ਸਕਦੀ ਹੈ। ਅਮਰੀਕਾ ਦੁਨੀਆ ਦਾ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਇੱਥੇ ਲਗਭਗ 16 ਲੱਖ ਲੋਕ ਹੁਣੇ ਵੀ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹਨ।

ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਦੇਸ਼ ‘ਤੇ ਅਮਰੀਕਾ ਹੁਣ ਹੌਲੀ – ਹੌਲੀ ਖੁਲ੍ਹਣਾ ਸ਼ੁਰੂ ਹੋ ਰਿਹਾ ਹੈ, ਕਈ ਇਲਾਕਿਆਂ ਵਿੱਚ ਛੋਟ ਦਿੱਤੀ ਜਾ ਚੁੱਕੀ ਹੈ। ਹਾਲਾਂਕਿ ਬੀਤੇ ਦਿਨੀਂ ਅਮਰੀਕਾ ਨੇ ਬ੍ਰਾਜ਼ੀਲ ਤੋਂ ਆਉਣ ਵਾਲੇ ਕਿਸੇ ਵੀ ਯਾਤਰੀ ‘ਤੇ ਰੋਕ ਲਗਾ ਦਿੱਤੀ।

Share this Article
Leave a comment