ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਮਾਰੀ ਨਾਲ ਅਮਰੀਕਾ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਜੌਹਨ ਹਾਪਕਿੰਸ ਯੂਨੀਵਰਸਿਟੀ ਦੇ ਮੁਤਾਬਕ ਅਮਰੀਕਾ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਵਾਇਰਸ ਕਰਨ 1,635 ਲੋਕਾਂ ਦੀ ਮੌਤ ਹੋਈ। ਜਿਸਦੇ ਨਾਲ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਮੌਤਾਂ ਦੀ ਗਿਣਤੀ 78,500 ਪਾਰ ਹੋ ਗਈ ਹੈ।
#BREAKING US adds 1,635 coronavirus deaths in 24 hours: tracker pic.twitter.com/t44E7h1SUS
— AFP news agency (@AFP) May 9, 2020
ਅਮਰੀਕਾ ਵਿੱਚ ਤਾਜ਼ਾ ਅਪਡੇਟ ਦੇ ਮੁਤਾਬਕ ਕੋਰੋਨਾ ਨਾਲ 1,321,785 ਲੋਕ ਸੰਕਰਮਿਤ ਹਨ। ਇਸ ਬੀਮਾਰੀ ਤੋਂ ਅਮਰੀਕਾ ਵਿੱਚ 223,603 ਲੋਕ ਠੀਕ ਹੋ ਚੁੱਕੇ ਹਨ। ਉਥੇ ਹੀ 1,019,567 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਜਿਨ੍ਹਾਂ ‘ਚੋਂ 16,000 ਤੋਂ ਜ਼ਿਆਦਾ ਲੋਕਾਂ ਦੀ ਹਾਲਤ ਗੰਭੀਰ ਹੈ।
ਉਥੇ ਹੀ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ 4,012,769 ਮਰੀਜ਼ ਲਪੇਟ ਵਿੱਚ ਹਨ ਅਤੇ 276,000 ਲੋਕਾਂ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ – 19 ਨਾਲ ਦੁਨਿਆਭਰ ਵਿਚ 1,385,124 ਮਰੀਜ਼ ਠੀਕ ਹੋ ਗਏ ਹਨ।