Home / News / ਬੰਗਲਾਦੇਸ਼ ‘ਚ 29 ਹਿੰਦੂਆਂ ਦੇ ਘਰ ਫੂਕੇ,ਫਿਰਕੂ ਹਿੰਸਾ ਦੇ ਵਿਰੋਧ ‘ਚ ਅਮਰੀਕਾ ‘ਚ ਹਿੰਦੂ ਸੰਗਠਨਾਂ ਨੇ ਕੀਤਾ ਪ੍ਰਦਰਸ਼ਨ

ਬੰਗਲਾਦੇਸ਼ ‘ਚ 29 ਹਿੰਦੂਆਂ ਦੇ ਘਰ ਫੂਕੇ,ਫਿਰਕੂ ਹਿੰਸਾ ਦੇ ਵਿਰੋਧ ‘ਚ ਅਮਰੀਕਾ ‘ਚ ਹਿੰਦੂ ਸੰਗਠਨਾਂ ਨੇ ਕੀਤਾ ਪ੍ਰਦਰਸ਼ਨ

ਵਾਸ਼ਿੰਗਟਨ –ਬੰਗਲਾਦੇਸ਼ ‘ਚ ਦੁਰਗਾ ਪੂਜਾ ਮੌਕੇ ਮੰਦਰਾਂ ਦੀ ਪਿਛਲੇ ਹਫ਼ਤੇ ਕੀਤੀ ਭੰਨਤੋੜ ਮਗਰੋਂ ਹਮਲਾਵਰਾਂ ਦੇ ਇਕ ਸਮੂਹ ਨੇ ਹਿੰਦੂਆਂ ਦੇ 29  ਘਰਾਂ ਨੂੰ ਅੱਗ ਲਾ ਕੇ ਫੂਕ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਅੱਗਜ਼ਨੀ ਦੀ ਇਹ ਘਟਨਾ ਐਤਵਾਰ ਰਾਤ ਨੂੰ ਰੰਗਪੁਰ ਜ਼ਿਲ੍ਹੇ ਦੇ ਪੀਰਗੌਂਜ ਉਪ ਜ਼ਿਲ੍ਹੇ ਦੇ ਪਿੰਡ ਵਿੱਚ ਵਾਪਰੀ। ਇਹ ਥਾਂ ਢਾਕਾ ਤੋਂ ਲਗਪਗ 255 ਕਿਲੋਮੀਟਰ ਦੇ ਫਾਸਲੇ ’ਤੇ ਹੈ।

ਅਮਰੀਕਾ ਵਿੱਚ ਬੰਗਲਾਦੇਸ਼ੀ ਹਿੰਦੂਆਂ ਨੇ ਆਪਣੇ ਮੂਲ ਦੇਸ਼ ਵਿੱਚ ਘੱਟ ਗਿਣਤੀ ਸਮੂਹ ਦੇ ਮੈਬਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹਿੰਸਾ ਖ਼ਿਲਾਫ਼ ਵਿਰੋਧ ਦਰਜ ਕਰਵਾਉਂਦੇ ਹੋਏ ਕਿਹਾ ਹੈ ਕਿ ਧਾਰਮਿਕ ਮੱਤਭੇਦ ਉਨ੍ਹਾਂ ਲਈ ਹੋਂਦ ਦਾ ਸੰਕਟ ਪੈਦਾ ਕਰਦੇ ਹਨ। ਹਾਲ ਵਿੱਚ ਸਮਾਪਤ ਦੁਰਗਾ ਪੂਜਾ ਸਮਾਰੋਹ ਦੌਰਾਨ ਮੰਦਰ ਵਿੱਚ ਭੰਨ੍ਹਤੋੜ ਦੀਆਂ ਘਟਨਾਵਾਂ ਖ਼ਿਲਾਫ਼ ਘੱਟ ਗਿਣਤੀ ਸਮੁਦਾਏ ਦੇ ਵਿਰੋਧ ਵਿੱਚ ਐਤਵਾਰ ਦੇਰ ਰਾਤ ਸੋਸ਼ਲ ਮੀਡੀਆ ‘ਤੇ ਕਥਿਤ ਈਸ਼ਨਿੰਦਾ ਵਾਲੇ ਇੱਕ ਪੋਸਟ ਨੂੰ ਲੈ ਕੇ ਬੰਗਲਾਦੇਸ਼ ਵਿੱਚ ਭੀੜ ਨੇ 66 ਮਕਾਨਾਂ ਨੂੰ ਕਸ਼ਤੀਗ੍ਰਸਤ ਕਰ ਦਿੱਤਾ ਅਤੇ ਹਿੰਦੂਆਂ ਦੇ ਘੱਟ ਤੋਂ ਘੱਟ 20 ਮਕਾਨਾਂ ਵਿੱਚ ਅੱਗ ਲਗਾ ਦਿੱਤੀ।

ਇੱਥੇ ਬੰਗਲਾਦੇਸ਼ੀ ਹਿੰਦੂ ਸਮੁਦਾਏ ਦਾ ਤਰਜਮਾਨੀ ਕਰਨ ਵਾਲੇ ਪ੍ਰਣੇਸ਼ ਹਲਦਰ ਨੇ ”ਬੰਗਲਾਦੇਸ਼ ਦੇ ਸੰਕਟਗ੍ਰਸਤ ਹਿੰਦੂਆਂ ਨੂੰ ਹੋਰ ਕੋਈ ਨੁਕਸਾਨ ਨਾ ਹੋਵੇ, ਇਹ ਯਕੀਨੀ ਕਰਨ ਲਈ ਅਮਰੀਕੀ ਵਿਦੇਸ਼ ਵਿਭਾਗ ਨੂੰ ਪੱਤਰ ਲਿਖਿਆ। ਉਨ੍ਹਾਂ ਨੇ ਅਮਰੀਕਾ ਸਥਿਤ ਨਿਗਰਾਨੀ ਸਮੂਹਾਂ ਅਤੇ ਮੀਡੀਆ ਘਰਾਣਿਆਂ ਨੂੰ ਬੰਗਲਾਦੇਸ਼ ਵਿੱਚ ਹਿੰਸਾ ਦੀ ਗੰਭੀਰਤਾ ਨੂੰ ਜ਼ਾਹਿਰ ਕਰਨ ਦੀ ਅਪੀਲ ਕੀਤੀ। ਐਤਵਾਰ ਨੂੰ ਬੰਗਲਾਦੇਸ਼ੀ ਹਿੰਦੂ ਪ੍ਰਵਾਸੀ ਨੇ ਇੱਥੇ ਬੰਗਲਾਦੇਸ਼ ਦੇ ਦੂਤਘਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ।

ਉਧਰ ਰੈਪਿਡ ਐਕਸ਼ਨ ਬਟਾਲੀਅਨ ਨੇ ਮੰਦਰਾਂ ਦੀ ਭੰਨਤੋੜ ਤੇ ਇਨ੍ਹਾਂ ਨੂੰ ਲੁੱਟਣ ਦੇ ਦੋਸ਼ ਵਿੱਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਦਰਾਂ ਤੇ ਹਿੰਦੂਆਂ ਦੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਮਗਰੋਂ ਵਧੀਕ ਪੁਲੀਸ ਬਲਾਂ ਤੋਂ ਇਲਾਵਾ ਨੀਮ ਫੌਜੀ ਬਲਾਂ- ਬਾਰਡਰ ਗਾਰਡ ਬੰਗਲਾਦੇਸ਼ ਦੀ ਵਾਧੂ ਤਾਇਨਾਤੀ ਕੀਤੀ ਗਹੀ ਹੈ। ਹੁਣ ਤੱਕ ਹਿੰਸਾ ਵਿੱਚ 40 ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਦਰਜ ਕੇਸ ਵਿੱਚ ਦੋ ਵੱਖ ਵੱਖ ਕੇਸਾਂ ਵਿੱਚ 400 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

Check Also

ਪੰਜਾਬ ਸਰਕਾਰ ਨੇ ਐੱਸ.ਪੀ.ਐੱਸ. ਓਬਰਾਏ ਨੂੰ ਸਲਾਹਕਾਰ ਕੀਤਾ ਨਿਯੁਕਤ 

ਚੰਡੀਗੜ੍ਹ : ਪੰਜਾਬ ਸਰਕਾਰ ਨੇ ਉੱਘੇ ਸਮਾਜ ਸੇਵੀ ਅਤੇ ਐੱਨ.ਆਰ.ਆਈ. ਐੱਸ.ਪੀ.ਐੱਸ. ਓਬਰਾਏ ਨੂੰ ਸਲਾਹਕਾਰ ਨਿਯੁਕਤ …

Leave a Reply

Your email address will not be published. Required fields are marked *